ਅੱਜ ਗੁਰਦੁਆਰਾ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਨਿਊਲਿਨ ਵਿਖੇ ਸਿੱਖ ਜੋਧਿਆਂ ਦੇ ਜੀਵਨ ਅਤੇ ਉਨ੍ਹਾਂ ਵੱਲੋਂ ਸਿੱਖ ਕੌਮ ਦੀ ਅਣਖ ਤੇ ਵੰਗਾਰ ਕਾਇਮ ਰੱਖਣ ਦੀ ਕੁਰਬਾਨੀ ਅਧਾਰਿਤ ਬਣੀ ਪੰਜਾਬੀ ਫਿਲਮ ‘ਮਾਸਟਰ ਮਾਈਂਡ ਜ਼ਿੰਦਾ-ਸੁੱਖਾ ਏ ਰੀਅਲ ਸਟੋਰੀ’ ਦਾ ਫਿਲਮੀ ਪੋਸਟਰ ਜਾਰੀ ਕਰਕੇ ਸੰਗਤਾਂ ਨੂੰ ਇਸ ਫਿਲਮ ਨੂੰ ਵੇਖਣ ਵਾਸਤੇ ਅਪੀਲ ਕੀਤੀ ਗਈ। ਇਹ ਫਿਲਮ ਅਗਲੇ ਮਹੀਨੇ ਰਿਲੀਜ਼ ਹੋਣੀ ਹੈ ਅਤੇ ਨਿਊਜ਼ੀਲੈਂਡ ਦੇ ਵਿਚ ਵੀ ਵਿਖਾਈ ਜਾਵੇਗੀ।