ਜਨਮ ਭੂਮੀ ਦੀ ਖਿੱਚ-ਪ੍ਰਵਾਸ ਦਾ ਪਿਆਰ: ਨਿਊਜ਼ੀਲੈਂਡ ਤੋਂ ਪੰਜਾਬ ਫੇਰੀ ‘ਤੇ ਗਏ ਝੱਮਟ ਪਰਿਵਾਰ ਨੇ ਝੰਡੇ ਲਹਿਰਾ ਕੇ ਕੀਤੀ ਖੁਸ਼ੀ ਪ੍ਰਗਟ

NZ Pic 25 March-1ਬੀਤੀ ਰਾਤ ਨਿਊਜ਼ੀਲੈਂਡ ਦੀ ਕ੍ਰਿਕਟ ਟੀਮ ਬਲੈਕ ਕੈਪਸ ਦੇ ਸਾਊਥ ਅਫਰੀਕਾ ਨੂੰ ਹਰਾ ਕੇ ਫਾਈਨਲ ਦੇ ਵਿਚ ਪਹਿਲੀ ਵਾਰ ਪੁੱਜਣ ਦੀ ਖੁਸ਼ੀ ਜਿੱਥੇ ਪੂਰੇ ਨਿਊਜ਼ੀਲੈਂਡ ਦੇ ਵਿਚ ਵੇਖਣ ਨੂੰ ਮਿਲੀ ਉਥੇ ਇਹ ਖੁਸ਼ੀ ਨਿਊਜ਼ੀਲੈਂਡਰਾਂ ਨੇ ਭਾਰਤ ਦੇ ਵਿਚ ਬੈਠ ਕੇ ਵੀ ਸਾਂਝੀ ਕੀਤੀ। ਕੁਲਵਿੰਦਰ ਸਿੰਘ ਝਮਟ ਜੰਡੂ ਸਿੰਘਾ ਵਾਲੇ ਅਤੇ ਉਨ੍ਹਾਂਦੇ ਪੁੱਤਰ ਸਰਬਜੀਤ ਸਿੰਘ ਝੱਮਟ ਜੋ ਕਿ ਆਪਣੇ ਪਿੰਡ ਜੰਡੂ ਸਿੰਘਾ ਵਿਖੇ ਜਨਮ ਭੂਮੀ ‘ਤੇ ਗੇੜੀ ਮਾਰਨ ਗਏ ਹੋਏ ਨੂੰ ਪ੍ਰਵਾਸ ਦਾ ਪਿਆਰ ਇਸ ਕਦਰ ਜਾਗਿਆ ਕਿ ਉਨ੍ਹਾਂ ਨਿਊਜ਼ੀਲੈਂਡ ਦੇ ਰਾਸ਼ਟਰੀ ਝੰਡੇ ਆਪਣੇ ਪਰਿਵਾਰਕ ਮੈਂਬਰਾਂ ਨਾਲ ਲਹਿਰਾ ਕੇ ਨਿਊਜ਼ੀਟੀਮ ਟੀਮ ਦੀ ਜਿੱਤ ਦੀ ਖੁਸ਼ੀ ਸਾਂਝੀ ਕੀਤੀ। ਉਨ੍ਹਾਂ ਸਾਰੇ ਪਰਿਵਾਰਕ ਅਤੇ ਦੋਸਤਾਂ ਮਿੱਤਰਾਂ ਨਾਲ ਇਹ ਮੈਚ ਲਾਈਵ ਵੇਖਿਆ ਅਤੇ ਫਿਰ ਸਾਬਕਾ ਸਰਪੰਚ ਬਲਵਿੰਦਰ ਸਿੰਘ, ਪੰਚ ਜੋਗਿੰਦਰ ਪਾਲ ਅਤੇ ਪਿੰਡ ਦੇ ਹੋਰ ਨੌਜਵਾਨਾਂ ਨਾਲ ਇਕ ਸਾਂਝੀ ਤਸਵੀਰ ਖਿਚਵਾਈ। ਜਿੱਤ ਦੀ ਖੁਸ਼ੀ ਵਿਚ ਪਟਾਖੇ ਵੀ ਚਲਾਏ ਗਏ ਅਤੇ ਨਿਊਜ਼ੀਲੈਂਡ ਦੀ ਟੀਮ ਉਤੇ ਸਮੂਹ ਨਿਊਜ਼ੀਲੈਂਡ ਵਾਸੀਆਂ ਅਤੇ ਖਿਡਾਰੀਆਂ ਨੂੰ ਵਧਾਈ ਦਿੱਤੀ।