ਪੀਟਰ ਗਟਵਿਨ ਦਾ ਅਸਤੀਫ਼ਾ….. ਜੈਰੇਮੀ ਰਾਕਲਿਫਟ ਬਣੇ ਤਸਮਾਨੀਆ ਦੇ ਨਵੇਂ ਪ੍ਰੀਮੀਅਰ

ਤਸਮਾਨੀਆ ਦੇ ਮੌਜੂਦਾ ਪ੍ਰੀਮੀਅਰ ਪੀਟਰ ਗਟਵਿਨ ਦੇ ਅਸਤੀਫ਼ਾ ਦੇਣ ਤੋਂ ਬਾਅਦ ਹੁਣ, ਉਨ੍ਹਾਂ ਦੇ ਹੀ ਵਧੀਕ ਪ੍ਰੀਮੀਅਰ ਜੈਰੇਮੀ ਰਾਕਲਿਫ ਨੂੰ ਸਰਵ-ਸੰਮਤੀ ਨਾਲ ਤਸਮਾਨੀਆ ਰਾਜ ਦਾ 47ਵਾਂ ਪ੍ਰੀਮੀਅਰ ਨਿਯੁੱਕਤ ਕਰ ਦਿੱਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਪੀਟਰ ਗਟਵਿਨ ਨੇ ਬੀਤੇ ਸੋਮਵਾਰ ਨੂੰ ਆਪਣੀ 20 ਸਾਲਾਂ ਦੇ ਰਾਜਨੀਤਿਕ ਸਫ਼ਰ ਅਤੇ 2 ਸਾਲਾਂ ਦੀ ਉਚ ਪੱਧਰ ਦੀ ਪੋਸਟ ਤੋਂ ਅਸਤੀਫ਼ਾ ਦੇ ਦਿੱਤਾ ਸੀ।
ਸ੍ਰੀ ਰਾਕਲਿਫ ਜੋ ਕਿ ਇਸ ਸਮੇਂ 52 ਸਾਲਾਂ ਦੇ ਹਨ ਅਤੇ ਆਪਣੀ ਪਤਨੀ ਅਤੇ 3 ਬੱਚਆਂ ਨਾਲ ਸਾਸਾਫਰਾਸ ਵਿਖੇ ਰਹਿੰਦੇ ਹਨ -ਸਾਲ 2002 ਵਿੱਚ ਪਾਰਲੀਮੈਂਟ ਵਾਸਤੇ ਚੁਣੇ ਗਏ ਸਨ ਅਤੇ ਸਾਲ 2014 ਤੋਂ, ਜਦੋਂ ਤੋਂ ਲਿਬਰਲ ਪਾਰਟੀ ਸੱਤਾ ਵਿੱਚ ਆਈ ਸੀ, ਵਧੀਕ ਪ੍ਰੀਮੀਅਰ ਦੇ ਪਦ ਤੇ ਵਿਰਾਜਮਾਨ ਰਹੇ ਹਨ।
ਪ੍ਰੀਮੀਅਰ ਬਣਦਿਆਂ ਹੀ ਉਨ੍ਹਾਂ ਨੇ ਐਲਾਨ ਕੀਤਾ ਹੈ ਕਿ ਸਿਹਤ ਅਤੇ ਮੈਂਟਲ ਹੈਲਥ ਵਾਲੇ ਵਿਭਾਗ ਉਨ੍ਹਾਂ ਕੋਲ ਹੀ ਰਹਿਣਗੇ।
ਤਸਮਾਨੀਆ ਦੇ ਵਧੀਕ ਪ੍ਰੀਮੀਅਰ ਦੇ ਪਦ ਉਪਰ ਹੁਣ ਬੁਨਿਆਦੀ ਢਾਂਚਿਆਂ ਅਤੇ ਪਰਿਵਹਨ ਮੰਤਰੀ ਮਾਈਕਲ ਫਰਗੁਸਨ ਨੂੰ ਵਿਰਾਜਮਾਨ ਕੀਤਾ ਗਿਆ ਹੈ। ਉਹ ਰਾਜ ਦੇ ਖ਼ਜ਼ਾਨਾ ਮੰਤਰੀ ਦਾ ਅਹੁਦਾ ਵੀ ਸੰਭਾਲਣਗੇ ਜੋ ਕਿ 2014 ਤੋਂ ਹੀ ਸ੍ਰੀ ਗਟਵਿਨ ਕੋਲ ਹੀ ਰਿਹਾ ਹੈ।

Install Punjabi Akhbar App

Install
×