ਨਿਊਜ਼ੀਲੈਂਡ ਲੇਡੀ ਪੁਲਿਸ ਅਫਸਰ ਵੱਲੋਂ ਭਾਰਤੀ ਟੈਕਸੀ ਚਾਲਕ ਨੂੰ ਬੁਰਾ-ਭਲਾ ਕਹਿਣ ਦਾ ਮਾਮਲਾ

NZ PIC 22 Sep-3

ਨਿਊਜ਼ੀਲੈਂਡ ਦੀ ਜਿਸ ਲੇਡੀ ਪੁਲਿਸ ਅਫਸਰ (ਜੀਨੈਟ ਮੈਕਨੀ) ਨੂੰ ਪਿਛਲੇ ਦਿਨੀਂ ਕੂਈਨਜ਼ ਟਾਊਨ ਦੀ ਜ਼ਿਲ੍ਹਾ ਅਦਾਲਤ ਵੱਲੋਂ ਇਕ ਭਾਰਤੀ ਮੂਲ ਦੇ ਮਲੇਸ਼ੀਅਨ ਜਨਮੇ ਟੈਕਸੀ ਚਾਲਕ ਗਨੇਸ਼ ਪਰਮਾਨਾਥਨ ਨੂੰ ਭਾੜਾ ਦੇਣ ਸਮੇਂ ਕੀਤੇ ਗਾਲੀ-ਗਲੋਚ ਅਤੇ ਬਦਜ਼ਬਾਨੀ ਦੇ ਲਈ ਦੋਸ਼ੀ ਸਾਬਿਤ ਕੀਤਾ ਗਿਆ ਸੀ, ਨੂੰ ਹੁਣ ਅਦਾਲਤ ਨੇ ਅੱਜ ਵੱਡੀ ਦਿੰਦਿਆ ਸਾਰੀ ਉਮਰ ਦੋਸ਼ੀ ਕਹਿਲਾਉਣ ਵਾਲੇ ਸਿਰਲੇਖ ਤੋਂ ਨਿਜਾਤ ਬਖਸ਼ ਦਿੱਤੀ ਹੈ। ਇਸਦਾ ਮਤਲਬ ਇਹ ਹੈ ਕਿ ਉਹ ਦੋਸ਼ੀ ਹੋਣ ਦੇ ਬਾਵਜੂਦ ਵੀ ਦੋਸ਼ੀ ਨਹੀਂ ਹੈ। ਇਹ ਸਾਰਾ ਕੁਝ ਉਸ ਵੱਲੋਂ ਕੀਤੇ ਅਪਰਾਧ ਦੇ ਨਾਪ-ਤੋਲ ਨੂੰ ਵੇਖ ਕੇ ਕੀਤਾ ਜਾਂਦਾ ਹੈ। ਇਸ ਪੁਲਿਸ ਅਫਸਰਨੀ ਨੂੰ 843 ਡਾਲਰ ਦੇ ਕਰੀਬ ਵੱਖ-ਵੱਖ ਅਪਰਾਧਾਂ ਦੇ ਲਈ ਜ਼ੁਰਮਾਨਾ ਵੀ ਠੋਕਿਆ ਗਿਆ ਹੈ।

Install Punjabi Akhbar App

Install
×