ਮੈਂ ਅਜੇ ਵੀ ਵਿਧਾਇਕ ਦਲ ਦਾ ਨੇਤਾ, ਬਹੁਮਤ ਸਿੱਧ ਕਰਨ ਦਾ ਮੌਕਾ ਦਿੱਤਾ ਜਾਵੇ- ਜੀਤਨ ਰਾਮ ਮਾਂਝੀ

manjhiਬਿਹਾਰ ਦੇ ਮੁੱਖ ਮੰਤਰੀ ਜੀਤਨ ਰਾਮ ਮਾਂਝੀ ਨੇ ਦਾਅਵਾ ਕੀਤਾ ਹੈ ਕਿ ਉਹ ਅਜੇ ਵੀ ਵਿਧਾਇਕ ਦਲ ਦੇ ਨੇਤਾ ਹਨ ਅਤੇ ਉਨ੍ਹਾਂ ਨੂੰ ਬਿਹਾਰ ਵਿਧਾਨ ਸਭਾ ‘ਚ ਬਹੁਮਤ ਸਿੱਧ ਕਰਨ ਦਾ ਮੌਕਾ ਦਿੱਤਾ ਜਾਣਾ ਚਾਹੀਦਾ। ਰਾਜਪਾਲ ਨਾਲ ਮੁਲਾਕਾਤ ਤੋਂ ਬਾਅਦ ਮਾਂਝੀ ਨੇ ਮੀਡੀਆ ਨੂੰ ਕਿਹਾ ਕਿ ਉਹ ਵਿਧਾਇਕ ਦਲ ਦੇ ਨੇਤਾ ਹਨ। ਨਿਤਿਸ਼ ਕੁਮਾਰ ਦਾ ਵਿਧਾਇਕ ਦਲ ਦਾ ਨੇਤਾ ਚੁਣਿਆ ਜਾਣਾ ਅਸੰਵਿਧਾਨਿਕ ਹੈ। ਉੱਧਰ , ਮਾਂਝੀ ਸਮਰਥਕ ਵਿਧਾਇਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਭਾਜਪਾ ਦਾ ਸਮਰਥਨ ਪ੍ਰਾਪਤ ਹੈ। ਇਸ ਤੋਂ ਪਹਿਲਾ ਅੱਜ ਬਿਹਾਰ ਦੇ ਮੁੱਖ ਮੰਤਰੀ ਜੀਤਨ ਰਾਮ ਮਾਂਝੀ ਨੂੰ ਜਨਤਾ ਦਲ (ਯੂ) ਤੋਂ ਕੱਢ ਦਿੱਤਾ ਗਿਆ।

 

Install Punjabi Akhbar App

Install
×