Jatt – The Farmer

Movie Jatt_Media Partner Harman Radio Australia

ਸਾਡੇ ਦੇਸ਼ ਦਾ ਅੰਨਦਾਤਾ ਕਿਸਾਨ ਆਖਰ ਖ਼ੁਦਕੁਸ਼ੀ ਕਰਨ ਲਈ ਮਜਬੂਰ ਕਿਉਂ ਹੁੰਦਾ ਹੈ ? ਅਤੇ ਕਿਵੇਂ ਸਾਡੇ ਗੀਤਾਂ ਵਿੱਚ ‘ਜੱਟ’ ਦੇ ਅਕਸ ਨੂੰ ਵਿਗਾੜ ਕੇ ਪੇਸ਼ ਕੀਤਾ ਜਾਂਦਾ ਹੈ ਇਸ ਵਿਸ਼ੇ ’ਤੇ ਇਹ ਫ਼ਿਲਮ ਝਾਤ ਪਾਉਂਦੀ ਹੈ। ਇਸ ਰਾਹੀਂ ਦੱਸਿਆ ਗਿਆ ਹੈ ਕਿ ਕਿਸ ਤਰਾਂ ਘੱਟ ਜ਼ਮੀਨ ਵਾਲਾ ਕਿਸਾਨ ਆਰਥਕ ਪੱਖੋਂ ਦਿਨ-ਬ-ਦਿਨ ਪਛੜਦਾ ਹੀ ਜਾ ਰਿਹਾ ਹੈ ਜਿਸ ਕਾਰਨ ਉਸਦੀ ਆਰਥਿਕਤਾ ਨਿੱਘਰਦੀ ਹੀ ਜਾ ਰਹੀ ਹੈ ਤੇ ਨਾਲ ਨਾਲ ਇਹ ਵੀ ਦੱਸਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਸਾਡੇ ਗੀਤਾਂ ਵਿੱਚ ਜਿਸ ਤਰਾਂ ‘ਜੱਟ’ ਨੂੰ ਬਿਆਨਿਆਂ ਜਾਂਦਾ ਹੈ ਉਹ ਅਸਲੀਅਤ ਤੋਂ ਕੋਹਾਂ ਦੂਰ ਹੈ, ਅਸਲ ‘ਜੱਟ’ ਤਾਂ ਇੱਕ ਮਿਹਨਤਕਸ਼ ਕਾਮਾ ਹੈ ਜੋ ਮਿੱਟੀ ਨਾਲ ਮਿੱਟੀ ਹੋ ਕੇ ਆਪਣੇ ਪਰਿਵਾਰ ਦਾ ਬੜੀ ਮੁਸ਼ਕਲ ਨਾਲ ਢਿੱਡ ਭਰਦਾ ਹੈ ਤੇ ਜਦ ਉਹ ਇਸ ਵਿੱਚ ਵੀ ਅਸਫ਼ਲ ਹੋ ਜਾਂਦਾ ਹੈ ਤਾਂ ਫਿਰ ਉਹ ਖ਼ੁਦਕੁਸ਼ੀ ਕਰਨ ਲਈ ਮਜਬੂਰ ਹੋ ਜਾਂਦਾ ਹੈ।
ਨੋਟ- ਫ਼ਿਲਮ ਦੀ ਸ਼ੂਟਿੰਗ ਅਤੇ ਐਡੀਟਿੰਗ ਲਗਭਗ ਮੁਕੰਮਲ ਹੋ ਚੁੱਕੀ ਹੈ ਕੁਝ ਤਕਨੀਕੀ ਕੰਮਾਂ ਤੋਂ ਬਾਅਦ ਅੱਧ ਨਵੰਬਰ ਵਿੱਚ ਇਸ ਫ਼ਿਲਮ ਦੀ ਪੰਜਾਬ ਦੇ ਕੁਝ ਸ਼ਹਿਰਾਂ ਵਿੱਚ ਸਕਰੀਨਿੰਗ ਕਰਵਾਈ ਜਾਵੇਗੀ ਤੇ ਉਸ ਤੋਂ ਬਾਅਦ ਅੰਤਰ-ਰਾਸ਼ਟਰੀ ਪੱਧਰ ’ਤੇ ਹੁੰਦੇ ‘ਲਘੂ-ਫ਼ਿਲਮ ਮੇਲਿਆਂ’ ਵਿੱਚ ਇਸ ਫ਼ਿਲਮ ਨੂੰ ਭੇਜਣ ਉਪਰੰਤ ਦਸੰਬਰ ਮਹੀਨੇ ਇਸ ਨੂੰ ਆਮ ਦਰਸ਼ਕਾਂ ਲਈ ‘ਯੂ-ਟਿਊਬ’ ਉੱਪਰ ਰਿਲੀਜ਼ ਕਰ ਦਿੱਤਾ ਜਾਵੇਗਾ।
ਫ਼ਿਲਮ – ‘ਜੱਟ’ || ਲਘੂ ਫ਼ਿਲਮ || ਬੈਨਰ- ਐੱਚ.ਬੀ. ਰਿਕਾਰਡਜ਼ || ਸਹਿਯੋਗ- ਕਰਾਊਨ ਮੀਡੀਆ ਗਰੁੱਪ || ਨਿਰਮਾਤਾ ਨਿਰਦੇਸ਼ਕ- ਹਰਿੰਦਰ ਭੁੱਲਰ || ਕਹਾਣੀ- ਅੰਮ੍ਰਿਤਪਾਲ ਘੁੱਦਾ || ਸਕਰੀਨ ਪਲੇਅ ਅਤੇ ਸੰਵਾਦ- ਹਰਿੰਦਰ ਭੁੱਲਰ || ਸੰਗੀਤ/ ਗਾਇਕ- ਤਰਸੇਮ ਅਰਮਾਨ || ਕੈਮਰਾਮੈਨ/ ਐਡੀਟਰ- ਅੰਮ੍ਰਿਤ ਜੱਸਲ || ਗੀਤਕਾਰ- ਹਰਿੰਦਰ ਭੁੱਲਰ || ਪ੍ਰੋਡਕਸ਼ਨ ਮੈਨੇਜਰ- ਰਣਜੀਤ ਹਰਮਨ || ਅਦਾਕਾਰ- ਹਰਿੰਦਰ ਭੁੱਲਰ, ਗੁਰਪ੍ਰੀਤ ਕੌਰ ਬਰਨਾਲਾ, ਰਾਜਵਿੰਦਰ ਸਮਰਾਲਾ, ਪ੍ਰੇਮ ਸਨੇਹੀ, ਸੰਦੀਪ ਕੌਰ, ਵਿਪਨਪ੍ਰੀਤ ਸਿੰਘ ਅਤੇ ਰਣਜੀਤ ਹਰਮਨ
ਹਰਿੰਦਰ ਭੁੱਲਰ
ਮੋਬਾਇਲ- 94640-08008

Welcome to Punjabi Akhbar

Install Punjabi Akhbar
×