ਸੰਤ ਬਾਬਾ ਤਾਰਾ ਸਿੰਘ ਸੰਤ ਘੋਲਾ ਸਿੰਘ ਬਾਬਾ ਗੁਰਨਾਮ ਸਿੰਘ ਗੋਇੰਦਵਾਲ ਸਾਹਿਬ ਵਾਲ਼ਿਆਂ ਦਾ ਜਥਾ ਗੁਰਮਤਿ ਪ੍ਰਚਾਰ ਲਈ ਅਮਰੀਕਾ ਪੁੱਜਿਆ 

IMG_3181

ਨਿਊਯਾਰਕ, 25 ਮਈ — ਸੱਚ-ਖੰਡ ਵਾਸੀ ਸ੍ਰੀ ਮਾਨ ਸੰਤ ਬਾਬਾ ਤਾਰਾ ਸਿੰਘ ਜੀ ਚਰਨ ਸੇਵਕ ਸੰਤ ਬਾਬਾ ਘੋਲਾ ਸਿੰਘ ਜੀ ਕਾਰ ਸੇਵਾ ਸਰਹਾਲੀ ਸਾਹਿਬ ਵਾਲੇ ਅਤੇ ਮੁੱਖ ਸੇਵਾਦਾਰ ਬਾਬਾ ਗੁਰਨਾਮ ਸਿੰਘ ਜੀ ਗੋਇੰਦਵਾਲ ਸਾਹਿਬ ਵਾਲ਼ੇ ਜੋ  ਭਾਰਤ ਦੇ ਵੱਖ ਵੱਖ ਰਾਜਾਂ ਵਿੱਚ ਕਾਰ ਸੇਵਾ ਦੇ ਕਾਰਜਾਂ ਨੂੰ ਚਲਾ ਰਹੇ ਹਨ। ਜਿੰਨਾਂ ਵਿੱਚ ਗੁਰਧਾਮ, ਸਕੂਲ, ਕਾਲਜ ਅਤੇ ਸੰਗੀਤ ਵਿਦਿਆਲੇ ਸ਼ਾਮਿਲ ਹਨ । ਅੱਜ-ਕੱਲ੍ਹ ਆਪਣੀ ਅਮਰੀਕਾ ਫੇਰੀ ਤੇ ਹਨ ਅਮਰੀਕਾ ਚ’ ਇਹ ਸੰਤ ਮਹਾਂਪੁਰਸ਼ ਗੁਰਮਤਿ ਦਾ ਪ੍ਰਚਾਰ ਕਰਨ ਲਈ ਆਏ ਹੋਏ ਹਨ। ਅਮਰੀਕਾ ਚ’ ਗੁਰੂ ਘਰਾਂ ਦੇ ਨੁਮਾਇੰਦੇ ਅਤੇ ਸੰਗਤਾਂ ਗੁਰਮਤਿ ਦੇ ਪ੍ਰਚਾਰ ਸੰਬੰਧੀ ਕੋਈ ਵੀ ਜਾਣਕਾਰੀ ਚਾਹੁੰਦੇ ਹਨ ਤਾਂ ਉਹ ਹੇਠ ਲਿਖੇ ਨੰਬਰਾਂ ਤੇ ਉਹਨਾਂ ਨਾਲ ਸੰਪਰਕ ਕਰ ਸਕਦੇ ਹਨ। ਬਾਬਾ ਗੁਰਨਾਮ ਸਿੰਘ 209-840-2187, ਸ: ਬਹਾਦਰ ਸਿੰਘ ਸੈਲਮਾ 503-559-8233,ਅਤੇ ਗੁਰਮੀਤ ਸਿੰਘ 209-345-9691 ਤੇ ਸੰਪਰਕ ਕਰ ਸਕਦੇ ਹਨ।

Install Punjabi Akhbar App

Install
×