ਆਲ ਇੰਡੀਆ ਕਾਂਗਰਸ ਕਮੇਟੀ ਮੈਂਬਰ ਖੁਸ਼ਬਾਜ ਸਿੰਘ ਜਟਾਣਾ ਨਾਲ ਡਾ. ਗਿੱਲ ਦੀ ਵਿਸ਼ੇਸ਼ ਮੀਟਿੰਗ

image1 (1)
(ਖੁਸ਼ਬਾਜ ਸਿੰਘ ਜਟਾਣਾ ਕਾਂਗਰਸ ਦੇ ਆਲ ਇੰਡੀਆ ਮੈਂਬਰ ਡਾਕਟਰ  ਸੁਰਿੰਦਰ ਸਿੰਘ ਗਿੱਲ ਨਾਲ ਚੰਡੀਗੜ੍ਹ ਵਿਚਾਰ ਭੇਟ ਕਰਦੇ)

ਨਿੳੂਯਾਰਕ  – ਡਾ. ਸੁਰਿੰਦਰ ਸਿੰਘ ਗਿੱਲ ਡਾਇਰੈਕਟਰ ਸਿੱਖਸ ਆਫ ਅਮਰੀਕਾ ਇਨੀਂ ਦਿਨਂੀ ਪੰਜਾਬ ਫੇਰੀ ਤੇ ਆਏ ਹੋਏ ਹਨ। ਇਸ ਦੇ ਚਲਦਿਆਂ ਕਾਂਗਰਸ ਕਮੇਟੀ ਆਲ ਇੰਡੀਆ ਕਾਂਗਰਸ ਦੇ ਮੈਂਬਰ ਖੁਸ਼ਬਾਜ ਸਿੰਘ ਜਟਾਣਾ ਨਾਲ ਚੰਡੀਗੜ੍ਹ ਐੱਮ ਐੱਲ ਏ ਹੋਸਟਲ ਵਿੱਚ ਵਿਸ਼ੇਸ਼ ਮੁਲਾਕਾਤ ਕੀਤੀ। ਇਸ ਮੀਟਿੰਗ ਦਾ ਆਯੋਜਨ ਤਲਵੰਡੀ ਸਾਬੋ ਦੇ ਨੋਜਵਾਨ ਨੇਤਾ ਅੰਮ੍ਰਿਤ ਪਾਲ ਕਾਕਾ ਨੇ  ਕੀਤਾ। ਡਾ. ਗਿੱਲ ਨੇ ਖੁਸ਼ਬਾਜ ਸਿੰਘ ਜਟਾਣਾ ਨੂੰ ਤਲਵੰਡੀ ਸਾਬੋ ਦੇ ਰਹਿੰਦੇ ਵਿਕਾਸ ਨੂੰ ਮੁਕੰਮਲ ਕਰਨ ਅਤੇ ਪਿੰਡਾਂ ਵਿੱਚ ਸੁੱਖ ਸਹੂਲਤਾਂ ਦੇਣ ਸਬੰਧੀ ਸੁਝਾਅ ਦਿੱਤੇ। ਜਿੱਥੇ ਉਨ੍ਹਾਂ ਸੁਝਾਵਾਂ ਨੂੰ ਲਾਗੂ ਕਰਨ ਲਈ ਤੁਰੰਤ ਕਾਰਵਾਈ ਕਰਨ ਸਬੰਧ ਖੁਲ੍ਹਦਿਲੀ ਵਿਖਾਈ, ਉੱਥੇ ਉਨ੍ਹਾਂ ਜਾਤੀ ਰੰਜਸ਼ ਅਤੇ ਸ਼ਰਾਰਤੀ ਅਨਸਰਾਂ ਤੋਂ ਵੀ ਸੁਚੇਤ ਰਹਿਣ ਦੀ ਅਪੀਲ ਕੀਤੀ।

ਖੁਸ਼ਬਾਜ ਸਿੰਘ ਜਟਾਣਾ ਇਕ ਸੁਲਝੇ, ਪੜ੍ਹੇ ਲਿਖੇ, ਮਿਲਣਸਾਰ ਅਤੇ ਰਾਜਨੀਤੀ ਦੀ ਘਾਗ ਸਖਸ਼ੀਅਤ ਹਨ। ਉਨ੍ਹਾਂ ਦਾ ਕੰਮ ਕਰਨ ਦਾ ਢੰਗ ਨਿਵੇਕਲਾ ਅਤੇ ਸ਼ਲਾਘਾਯੋਗ ਹੈ। ਸੋ ਤਲਵੰਡੀ ਸਾਬੋ ਦੇ ਵੋਟਰਾਂ ਨੂੰ ਖੁਸ਼ਬਾਜ ਸਿੰਘ ਜਟਾਣਾ ਜਿਹੇ ਸੁਲਝੇ ਹੋਏ ਸਿਆਸਤਦਾਨ ਤੋਂ ਇਲਾਕੇ ਦੇ ਵਿਕਾਸ ਵਾਸਤੇ ਭਰਪੂਰ ਸਹਿਯੋਗ ਲੈਣਾ ਚਾਹੀਦਾ ਹੈ। ਖੁਸ਼ਬਾਜ ਸਿੰਘ ਜਟਾਣਾ ਨੇ ਆਪਣੀ ਸੰਖੇਪ ਮੀਟਿੰਗ ਰਾਹੀਂ ਡਾ. ਸੁਰਿੰਦਰ ਸਿੰਘ ਗਿੱਲ ਦੇ ਅਕਾਦਮਿਕ ਤਜ਼ਰਬੇ ਅਤੇ ਦੂਰ ਅੰਦੇਸ਼ੀ ਦੀ ਸਰਾਹਨਾ ਕੀਤੀ। ਜਿੱਥੇ ਉਨ੍ਹਾਂ ਤਲਵੰਡੀ ਸਾਬੋ ਨੂੰ ਬਿਹਤਰ ਰੁਤਬਾ ਦਿਵਾਉਣ ਲਈ ਹਰ ਕੋਸ਼ਿਸ਼ ਨੂੰ ਅੰਤਮ ਰੂਪ ਦੇਣ ਦੀ ਵਚਨਬੱਧਤਾ ਦੁਹਰਾਈ ਹੈ। ਖੁਸ਼ਬਾਜ ਸਿੰਘ ਜਟਾਣਾ ਵੱਲੋਂ ਤਲਵੰਡੀ  ਸਾਬੋ ਦੀਆਂ ਅਕਾਦਮਿਕ ਸੰਸਥਾਵਾਂ ਦੀ ਬਿਹਤਰੀ ਅਤੇ ਅਧੁਨਿਕ ਸਹੂਲਤਾਂ ਦੇਣ ਦੀ ਕੋਸ਼ਿਸ਼ ਜਾਰੀ ਰੱਖਣ ਨੂੰ ਤਰਜੀਹ ਦਿੱਤੀ ਹੈ। ਸੁੰਦਰ ਗਰਾਮ ਅਤੇ ਹਰਾ ਭਰਿਆ ਇਲਾਕਾ ਜੋ ਪ੍ਰਦੂਸ਼ਣ ਰਹਿਤ ਉਸਾਰਨ ਵਿੱਚ ਯੋਗਦਾਨ ਪਾਉਣ ਦੀ ਗੱਲ ਕਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਫਤਿਹਗੜ੍ਹ ਸਾਹਿਬ ਜ਼ਿਲ੍ਹਾ ਬਣ ਸਕਦਾ ਹੈ ਤਾਂ ਤਲਵੰਡੀ ਸਾਬੋ ਵਿੱਚ ਕੀ ਘਾਟ ਹੈ? ਸਿੱਖਾਂ ਦੇ ਇਸ ਚੌਥੇ ਤਖਤ ਨੂੰ ਜ਼ਿਲ੍ਹੇ ਦਾ ਦਰਜਾ ਦਿਵਾਉਣ ਲਈ ਉਹ ਜੱਦੋ ਜਹਿਦ ਕਰਦੇ ਰਹਿਣਗੇ। ਉੱਥੇ ਸਿਹਤ ਸਹੂਲਤਾਂ ਲਈ ਵੀ ਉਪਰਾਲੇ ਕੀਤੇ ਜਾਣਗੇ।
ਡਾ. ਗਿੱਲ ਨੇ ਕਿਹਾ ਕਿ ਉਹ ਜਦ ਕਦੇ ਮੁੜ ਭਾਰਤ ਆਏ ਤਾਂ ਉਸ ਵੇਲੇ ਉਹ ਦਿੱਤੇ ਸੁਝਾਵਾਂ ਦੀ ਸ਼ੁਰੂਆਤ ਅਤੇ ਪੂਰਾ ਕਰਨ ਦੇ ਉਪਰਾਲਿਆਂ ਦੀ ਘੋਖ ਕਰਕੇ ਇਲਾਕੇ ਨੂੰ ਜਾਗਰੂਕ ਕਰਨਗੇ। ਡਾ. ਗਿੱਲ ਹੁਰਾਂ ਜਟਾਣਾ ਜੀ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਦਾ ਧੰਨਵਾਦ ਕੀਤਾ।

Install Punjabi Akhbar App

Install
×