ਜਾਟ ਅੰਦੋਲਨ ਅਤੇ ਸਿੱਖ ਇਤਿਹਾਸ

jat-agitationਕਿਸੇ ਦੇਸ਼ ਦੀ ਆਰਥਿਕਤਾ ਤੇ ਸਥਿਰਤਾ ਉਸ ਦੇਸ਼ ਦੇ ਨਾਗਰਿਕਾਂ ਦੀ ਖ਼ੁਸ਼ਹਾਲੀ ਤੇ ਨਿਰਭਰ ਕਰਦੀ ਹੈ।ਸਾਡੇ ਦੇਸ਼ ਦੀ ਸਭ ਤੋ ਵੱਡੀ ਨਾਕਾਮੀ ਿੲਹ ਹੈ ਕਿ ਮੁਲਕ ਦੇ ਅਜ਼ਾਦ ਹੋਣ ਦੇ 70 ਸਾਲ ਬਾਅਦ ਵੀ ਹੁਕਮਰਾਨ ਕੋਈ ਫੈਸਲਾ ਲੈਣ ਲਈ ਇੰਨਾ ਸਮਾਂ ਲਾਉਦੇ ਹਨ ਕਿਉਕਿ ਉਹਨਾ ਨੂੰ ਨਾਗਰਿਕਾਂ ਤੋ ਵੱਧ ਸਿਰਫ ਤੇ ਸਿਰਫ ਆਪਣੇ ਵੋਟ ਬੈਂਕ ਦਾ ਫਿਕਰ ਰਹਿੰਦਾ ਹੈ,ਇਸਲਈ ਵੋਟਾਂ ਲਈ ਚਾਹੇ ਉਹਨਾ ਨੂੰ ਨਾਗਰਿਕਾਂ ਦੇ ਖ਼ੂਨ ਨਾਲ ਹੱਥ ਕਿਉ ਨਾ ਰੰਗਣੇ ਪੈ ਜਾਣ,ਉਹ ਹਰ ਹੱਥਕੰਡਾ ਅਪਨਾਉਦੇ ਹਨ।ਵੋਟਾਂ ਲਈ ਕਦੀ ਧਾਰਮਿਕ ਭਾਵਨਾਵਾਂ,ਕਦੀ ਜਾਤ-ਪਾਤ ਦਾ ਸਹਾਰਾ,ਕਦੀ ਰਾਖਵਾਕਰਨ ਅਤੇ ਕਦੀ ਬੋਲੀ ਦੇ ਆਧਾਰ ਤੇ ਲੋਕਾਂ ਨੂੰ ਵੰਡਦੇ ਹਨ।ਿੲਸ ਵਿੱਚ ਮੁੱਖ ਤੌਰ ਤੇ ਪਹਿਲਾ ਰਾਜਸਥਾਨ ਵਿੱਚ ਗੁੱਜਰ ਅੰਦੋਲਨ ਫਿਰ ਗੁਜਰਾਤ ਵਿੱਚ ਪਟੇਲ ਅੰਦੋਲਨ ਤੇ ਹੁਣ ਹਰਿਆਣਾ ਵਿੱਚ ਜਾਟ ਅੰਦੋਲਨ ਦੇ ਨਾਮ ਵਰਨਣਯੋਗ ਹਨ।
ਜਾਟ ਅੰਦੋਲਨ ਵਿੱਚ ਸਰਕਾਰੀ ਤੇ ਗ਼ੈਰ-ਸਰਕਾਰੀ ਸੰਪਤੀ 40,000 ਕਰੋੜ ਦਾ ਨੁਕਸਾਨ ਹੋ ਚੁੱਕਾ ਹੈ।ਿੲਸ ਜਾਟ ਰਾਖਵੇਕਰਨ ਦੀ ਮੰਗ ਵਿੱਚ,ਜਾਟ ਭਾੲੀਚਾਰੇ ਦਾ ਜੋ ਭਿਅਾਨਕ ਚਿਹਰਾ ਸਾਹਮਣੇ ਅਾਿੲਅਾ ਹੈ,ੳੁਸਨੇ ਭਾਰਤੀ ਸਭਿਅਾਚਾਰ ਨੂੰ ਤਾਂ ਕਲੰਕਤ ਕੀਤਾ ਹੀ ਹੈ ਸਗੋ ਭਾਰਤ ਦੇ ਮੱਥੇ ਤੇ ਉਹ ਬਦਨੁੱਮਾ ਦਾਗ ਲਗਾ ਦਿੱਤਾ ਹੈ ਜੋ ਕਦੀ ਨਹੀ ਮਿਟ ਸਕਦਾ।
“ਨੰਬਰ ਵਨ ਹਰਿਅਾਣਾ” ਦੇ ਨਾਅਰੇ ਲਾੳੁਣ ਵਾਲੇ ਹਰਿਅਾਣੇ ਦੇ ਜਾਟਾਂ ਨੂੰ ਸ਼ਾਿੲਦ ਭਾਜਪਾ ਸਰਕਾਰ ਗਲੇ ਦੀ ਹੱਡੀ ਮਹਿਸੂਸ ਹੋਣ ਲੱਗ ਪਈ ਸੀ ਤਾਂ  ਹੀ ਇਸ ਅੰਦੋਲਨ ਦਾ ਸਹਾਰਾ ਲਿਆ ਗਿਆ।ਜਿਸ ਵਿੱਚ ਮੁੱਖ ਤੌਰ ਤੇ ਰਾਹਗੀਰਾਂ ਦੀ ਲੁੱਟ-ਖਸੁੱਟ,ਭੈਣਾਂ ਦੇ ਨਾਲ ਕੁਕਰਮ,ਪੰਜਾਬੀਅਾ ਦੀਅਾ ਗੱਡੀਅਾ ਦੀ ਸਾੜਫੂਕ,ਜੁਰਾਸਿਕ ਪਾਰਕ ਦੀ ਤੋੜ-ਭੰਨ,ਹਵੇਲੀ ਦਾ ਨੁਕਸਾਨ  ਤੇ ਅਮਰੀਕ-ਸੁੱਖਦੇਵ ਢਾਬੇ ਦੀ ਤਬਾਹੀ ਤੇ ਹੋਰ ਨਕਸਾਨ ਜੋ ੁਿੲਸ ਅੰਦੋਲਨ ਵਿੱਚ ਹੋਿੲਅਾ ੳੁਸਨੇ ਹਰਿਅਾਣਾ ਨੂੰ ਕਰੀਬ 20 ਸਾਲ ਪਿੱਛੇ ਕਰ ਦਿੱਤਾ ਹੈ।ਜਾਟਾਂ ਦਾ ਪੰਜਾਬੀਅਾ ਦੀਅਾ ਜਾਿੲਦਾਦਾਂ ਦਾ ਨੁਕਸਾਨ ਕਰਨਾ ਬਹੁੱਤ ਹੀ ਮੰਦਭਾਗਾ ਹੈ, ਮਨੁੱਖਤਾ ਨੂੰ ਪਿਅਾਰ ਕਰਨ ਵਾਲਾ ਹਰ ਿੲਨਸਾਨ ਿੲਸਦੀ ਿਨਖੇਧੀ ਕਰ ਰਿਹਾ ਹੈ।
ਿੲਸ ਤੋ ਿੲਲਾਵਾ ਕਿਸੇ ਵੀ ਦੇਸ਼ ਦੀ ਸੁੱਰਖਿਅਾ ੳੁਥੋ ਦੀ ਪੁਲਿਸ ਤੇ ਫੌਜ ਦੇ ਹੱਥ ਹੁੰਦੀ ਹੈ ਪਰ ਿੲਸ ਸਾਰੇ ਵਰਤਾਰੇ ਵਿੱਚ ਪੁਲਿਸ ਪ੍ਰਸ਼ਾਸਨ,ਸਰਕਾਰ ਤੇ ਖੁਫੀਅਾ ੲੇਜੰਸੀਅਾ ਬੜੀ ਬੁਰੀ ਤਰਾਂ ਫੇਲ ਹੋੲੀਅਾ ਹਨ।
“ਬੇਟੀ ਬਚਾਓ” ਦੇ ਨਾਅਰੇ ਨਾਲ ਲੋਕਾਂ ਵਿੱਚ ਚਰਚਾ ਦਾ ਵਿਸ਼ਾ ਬਣੇ ਹਰਿਅਾਣੇ ਦੇ ਲੋਕ ਸਿਰਫ ਤੇ ਸਿਰਫ ਿੲਸ ਨਾਅਰੇ ਲਈ ਗਲਾ ਪਾੜਣ, ਕਿਤਾਬੀ ਕਾਰਵਾੲੀ ਤੇ ਕੰਧਾਂ ਦਾ ਸ਼ਿੰਗਾਰ ਤੱਕ ਹੀ ਸੀਮਿਤ ਰਹਿ ਗਿਅਾ ਹੈ। ਦੇਸ਼ੀ-ਿਵਦੇਸ਼ੀ ਧੀਅਾ-ਭੈਣਾਂ ਨਾਲ ਜੋ ਕੁਕਰਮ ਿੲਸ ਅੰਦੋਲਨ ਦੀ ਅਾੜ ਿਵੱਚ ਹੋੲੇ ਹਨ,ੳੁਹ ਬਾਰੇ ਲਿੱਖਣ ਲੱਗੇ ਮੇਰੀ ਕਲਮ ਸ਼ਰਮਸਾਰ ਹੋ ਰਹੀ ਹੈ।ੳੁਹਨਾਂ ਨਾਲ ਜੋ ਵੀ ਹੋਿੲਅਾ ਜਾਂ ੳੁਹ ਜਾਣਦੀਅਾ ਜਾਂ ੳੁਹਨਾਂ ਦਾ ਰੱਬ ਜਾਣਦਾ ਹੈ। ਹਰਿਅਾਣਾ ਪੁੱਲਿਸ ਜੋ ਿੲਹਨਾਂ ਕਾਲੀਅਾ ਕਰਤੂਤਾਂ ਤੇ ਪਰਦਾ ਪਾ ਕੇ ਕਹਿ ਰਹੀ ਹੈ ਕਿ ਅੌਰਤਾਂ ਦੇ ਕਪੜਿਅਾ ਦਾ ਅਟੈਚੀ ਡਿੱਗ ਗਿਅਾ ਹੈ। ਮੈ ੳੁਹਨਾਂ ਨੂੰ ਸਵਾਲ ਪੁੱਛਣਾ ਚਾਹੁੰਦੀ ਹਾਂ ਕਿ ਅਟੈਚੀ ਸਿਰਫ ਅੌਰਤਾਂ ਦੇ ਕਪੜਿਅਾ ਦਾ ਹੀ ਕਿੳੁ ਮਿਲਿਅਾ?????
ਹਰ ਿੲਨਸਾਨ ਨੂੰ ੳੁਸਦੀ ਮਿੱਟੀ ਦਾ ਮੋਹ ਸੱਤ ਸਮੁੰਦਰਾਂ ਪਾਰ ਹੁੰਦਾ ਹੈ ਤੇ ੳੁਸ ਮੋਹ ਦੀਅਾ ਤੰਦਾਂ ਵਿੱਚ ਬੱਜੀਅਾ ੳੁਹ ਸਾਰੀਅਾ ਭੈਣਾਂ ਅਾਪਣੇ ਭੈਣ-ਭਰਾਵਾਂ ਤੇ ਬਜੁਰਗਾਂ ਨੂੰ ਮਿਲਣ ਅਾੲੀਅਾ ਸੀ,ਜੋ ਬੜੇ ਚਾਵਾਂ ਤੇ ਸੱਧਰਾਂ ਨਾਲ ਨਿੱਕੀਅਾ-ਨਿੱਕੀਅਾ ਸੁਗਾਤਾਂ ਲੈ ਕੇ ਅਾੲੀਅਾ ਸਨ,ੳੁਹਨਾਂ ਵੱਲੋ ਿੲਹ ਕਹਿਣਾ ਕਿ ਅਸੀ ਭਵਿੱਖ ਵਿੱਚ ਭਾਰਤ ਨਹੀ ਅਾੳੁਣਾ।ਭਾਰਤੀ ਹਾਕਮਾਂ ਦੇ ਪਰਜਾਤੰਤਰੀ ਮੂੰਹ ਤੇ ਕਰਾਰੀ ਚਪੇੜ ਹੈ,ਕਿੳੁਕਿ ੳੁਹ ਭੈਣਾਂ ਅਾਪਣੇ ਬਜੁਰਗਾਂ ਦੀ ਧਰਤੀ ਤੇ ਅਸੁਰੱਖਿਤ ਮਹਿਸੂਸ ਕਰ ਰਹੀਅਾ ਹਨ।
ਜੇਕਰ ਨਵੰਬਰ1984 ਸਿੱਖ ਕਤਲੇਅਾਮ,ਫਰਵਰੀ 2002 ਗੋਦਰਾ ਕਾਂਡ ਦੇ ਦੋਸ਼ੀਅਾ ਨੂੰ ਸਜਾ ਮਿਲੀ ਹੁੰਦੀ ਤਾਂ ਅੱਜ ਜਾਟ ਰਾਖਵਾਕਰਨ ਦੇ ਨਾਮ ਤੇ ਧੀਅਾ-ਭੈਣਾਂ ਦੀਅਾ ਅਸਮਤ ਨਾਲ ਨਾ ਖੇਡਿਅਾ ਜਾਂਦਾ।ਅੌਰਤ ਸੁੱਰਖਿਅਾ ਦੇ ਨਾਮ ਤੇ ਬਣਦੇ ਕਾਨੂੰਨ/ਕਮੇਟੀਅਾ “ਪੰਚਾਂ ਦਾ ਕਿਹਾ ਸਿਰ ਮੱਥੇ ਪਰ ਪਰਨਾਲਾ ੳੁੱਥੇ ਦਾ ੳੁੱਥੇ” ਵਾਂਗ ਕਾਗਜੀ ਕਾਰਵਾੲੀ ਤੱਕ ਸੀਮਿਤ ਰਹਿ ਜਾਂਦੀਅਾ ਹਨ।
ਜੇਕਰ ਹਰਿਅਾਣਾ ਵਿੱਚ ਕਾਂਗਰਸ ਸਰਕਾਰ ਜਾਂ ਕੋੲੀ ਸਰਕਾਰ ਹੁੰਦੀ ਤਾਂ ਭਾਜਪਾ ਵਾਲਿਅਾ ਨੇ ਲੋਕ-ਸਭਾ ਵਿੱਚ ਚੀਕ-ਚੀਕ ਕੇ ਨਿਖੇਧੀ ਕਰਨੀ ਸੀ। “ਮਨ ਕੀ ਬਾਤ” ਕਹਿਣ  ਵਾਲੇ 56 ਿੲੰਚ ਦੀ ਛਾਤੀ ਵਾਲੇ ਪ੍ਰਧਾਨ ਮੰਤਰੀ ਨੂੰ ਅੱਜ ੳੁਹਨਾਂ ਭੈਣਾਂ ਦੇ ਸਾਰੀ ੳੁਮਰ ਨਾ ਭੁੱਲਣ ਵਾਲੇ ਦੁੱਖ ਨਹੀ ਨਜਰ ਅਾ ਰਹੇ???ਜਿਹੜਾ ਸੰਤਾਪ ੳੁਹਨਾ ਨੇ ਅਾਪਣੇ ਜਿਸਮ ਤੇ ਹੰਢਾਿੲਅਾ ਹੈ,ਿੲਸਦਾ ਦਰਦ ਕੋੲੀ ਹੋਰ ਿੲਨਸਾਨ ਨਹੀ ਮਹਿਸੂਸ ਕਰ ਸਕਦਾ।ਪ੍ਰਧਾਨ-ਮੰਤਰੀ ਦੀ ਮੂਕ ਦਰਸ਼ਕ ਬਣਕੇ ਧਾਰੀ ਚੁੱਪ ਬਹੁੱਤ ਸਾਰੇ ਸਵਾਲ ਪੈਦਾ ਕਰਦੀ ਹੈ:
***ਕੀ ਹਰਿਆਣਾ ਭਾਰਤ ਦਾ ਹਿੱਸਾ ਨਹੀਂ ਹੈ?
***ਕੀ ਇਹ ਸਭ ਕੁਝ ਭਾਰਤ ਸਰਕਾਰ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਚਾਰਨ ਯੋਗ ਉਚਿਤ ਮਾਮਲਾ ਨਹੀਂ ਹੈ?
ਹਰਿਅਾਣਾ ਸਰਕਾਰ ਦੀ ਨਾਕਾਮੀ ਤੇ ਨਲਾਿੲਕੀ ਦੇ ਕਾਰਨ ਿੲਹ ਸਭ ਕੁੱਝ ਵਾਪਰਿਅਾ,ਸੂਬਾ ਸਰਕਾਰ ਬਚਾੳੁਣ ਲੲੀ ਮੂੰਹ ਤੇ ਪੱਟੀ ਬੰਨਣਾ ਬਹੁੱਤ ਹੀ ਨਿੰਦਣਯੋਗ ਹੈ।ਸੂਬਾ ਸਰਕਾਰ ਲੋਕਾਂ ਦਾ ਵਿਸ਼ਵਾਸ਼ ਗਵਾ ਚੁੱਕੀ ਹੈ ਤੇ ਿੲਸਦੇ ਨਤੀਜੇ ਬਹੁੱਤ ਹੀ ਮਾੜੇ ਹੋਣਗੇ।
ਕਿਕੱਰਾਂ ਦੇ ਬੀਜ ਬੀਜ ਕੇ ਦਾਖਾਂ ਦੀ ਿੲਛੱਾ ਰੱਖਣੀ ਕਿਤੇ ਵੀ ਜਾਿੲਜ ਨਹੀ ਹੈ।
ਸਭ ਤੋ ਵੱਧ ਨਿੰਦਣ ਵਾਲੀ ਗੱਲ ਿੲਹ ਹੈ ਕਿ ਲੋਕਾ- ਸਭਾ ਦੇ ਵਿੱਚ ਜਿੱਥੇ ਲੋਕ ਆਪਣਾ ਨੁਮਾਿੲੰਦੇ ਚੁੱਣ ਕੇ ਭੇਜਦੇ ਹਨ,ਉੱਥੇ ਕਿਸੇ ਵੀ ਰਾਜਨੀਤਕ ਪਾਰਟੀ ਵੱਲੋਂ ਆਪਣਾ  ਮੂੰਹ ਖੋਲ੍ਹਣ ਦੀ ਜੁਰਅੱਤ ਕਿਉ ਨਹੀ ਕੀਤੀ ਗਈ???
**ਵੋਟਾਂ ਿੲਕੱਠੀਆਂ ਕਰਨ ਦੇ  ਚੱਕਰ ਵਿੱਚ ਉਲਝੀ ਭਾਰਤ
ਦੀ ਰਾਜਨੀਤਕ ਪ੍ਰਣਾਲੀ, ਹਰਿਆਣੇ ਦੇ ਵਰਤਾਰੇ ਨੂੰ ਕਾਣੀ ਅੱਖ ਨਾਲ ਕਿਉ ਵੇਖ ਰਹੀ ਹੈ???
***ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਨੂੰ ਇਸ ਸਵਾਲ ਦਾ ਜੁਆਬ ਦੇਣਾ ਪਵੇਗਾ ਕਿ ਸੂਬੇ ਵਿੱਚ ਕੌਮੀ ਮਾਰਗਾਂ ਉੱਤੇ,ਰੇਲ ਮਾਰਗਾਂ ਉੱਤੇ ਲੁੱਟਾਂ ਤੇ ਸੰਪਤੀ ਦੀ ਬਰਬਾਦੀ  ਦੇ ਬਾਵਜੂਦ ਹਰਿਆਣਾ ਸੂਬੇ ਵਿੱਚ ਹੁਣ ਤਕ ਰਾਸ਼ਟਰਪਤੀ ਰਾਜ ਲਾਗੂ ਕਿਉਂ ਨਹੀ ਕੀਤਾ ਗਿਆ?
***ਕੋਈ ਛਿੱਕ ਮਾਰੇ ਤਾਂ ਲੋਕਾ-ਸਭਾ ਦੇ ਦੋਵਾਂ ਸਦਨਾਂ ਵਿੱਚ ਬੇਲੋੜਾ ਰੋਲਾ ਪੈ ਜਾਂਦਾ ਹੈ ਪਰ ਅੱਜ ਤਕ ਮਾਮਲੇ ਲਈ ਕਿਸੇ ਨੇ ਕੰਮ ਰੋਕੂ ਪ੍ਰਸਤਾਵ ਰਾਹੀਂ ਕਿਉਂ ਨਹੀਂ ਉਠਾਿੲਆ????
***ਕੀ ਸਾਰੇ ਿੲੱਕੋ ਥਾਲੀ ਦੇ ਚੱਟੇ-ਬੱਟੇ ਹਨ???
ਕੀ ਸਾਰਿਆਂ ਦਾ ਚਿੱਟਾ ਲੱਹੂ ਹੋ ਿਗਆ ਹੈ???
***ਨੰਨੀ ਛਾਂ ਮੁਹਿੰਮ ਦੇ ਨਾਲ ਪ੍ਰਸਿੱਧੀ ਪਾਉਣ ਵਾਲੀ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਅੱਜ ਨਹੁੰ-ਮਾਸ ਦੇ ਰਿਸ਼ਤੇ ਵਾਲੀ ਪਾਰਟੀ ਦੇ ਸੂਬੇ ਵਿੱਚ ਧੀਆਂ-ਭੈਣਾਂ ਲਈ ਹੋਏ ਜ਼ੁਲਮ ਲਈ ਕਿਉ ਨਹੀ ਬੋਲ ਰਹੀ????
ਆਓ ਹੁੱਣ ਿੲਸ ਅੰਦੋਲਨ ਦੀ ਤੁਲਣਾ ਸਿੱਖ ਦੇ ਅੰਦੋਲਨਾਂ ਨਾਲ ਕਰੀਏ।ਸਿੱਖਾਂ ਨੇ ਪੁਰਾਤਨ ਤੇ ਵਰਤਮਾਨ ਮੋਰਚਿਆਂ ਜਿਨਾ ਵਿੱਚ ਬੱਬਰ ਅਕਾਲੀ ਲਹਿਰ, ਗੁਰਦੁਆਰਾ ਸੁਧਾਰ ਲਹਿਰ, ਪੰਜਾਬੀ ਸੂਬਾ ਮੋਰਚਾ, ਐਮਰਜੈਸੀ ਦੇ ਖ਼ਿਲਾਫ਼ ਤੇ ਹੁਣ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬੇਅਦਬੀ ਦੇ ਖਿਲਾਫ ਮੋਰਚੇ ਸਦਾ ਸ਼ਾਤੀਪੂਰਕ ਕੀਤੇ ਹਨ।ਿੲਹਨਾ ਮੋਰਚਿਆਂ ਵਿੱਚ ਕਦੀ ਵੀ ਕਿਸੇ ਸਿੱਖ ਨੇ ਕਿਸੇ ਦੀ ਸੰਪਤੀ/ਹਵੇਲੀ/ਢਾਬਾ/ਮਨੋਰੰਜਨ ਪਾਰਕਾਂ/ਗੱਡੀਆਂ ਆਦਿ ਨੂੰ ਝਰੀਟ ਤੱਕ ਨਹੀ ਮਾਰੀ ਸਗੋ ਹੋਰ ਤਾਂ ਹੋਰ ਿੲਹਨਾ ਮੋਰਚਿਆਂ ਨਾਲ ਨਿਪਟਣ ਵਾਲੀ ਸੀ.ਆਰ.ਪੀ ਤੇ ਪੁਲਿਸ ਵੀ ਸਿੱਖਾਂ ਵੱਲੋਂ ਚਲਾਇਆ ਜਾਂਦਾ ਲੰਗਰ ਛਕਦੀ ਰਹੀ ਪ੍ਰੰਤੂ   ਫਿਰ ਵੀ ਭਾੜੇ ਦੀ ਸਿਆਹੀ ਵਾਲੇ ਵਿਕਾਊ ਮੀਡੀਆ ਨੇ ਵੱਖ-ਵੱਖ ਤਰਾਂ ਦੇ ਘਟੀਆ ਲੇਬਲ ਲਾ ਕੇ ਸਿੱਖਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ। ਕੀ ਉਸ ਮੀਡੀਆ ਨੂੰ ਹਰਿਆਣਾ ਵਿੱਚ ਹੋਈ ਗੁੰਡਾਗਰਦੀ ਦਾ ਤਾਂਡਵ ਨਾਚ ਦਿਖਾਈ ਨਹੀ ਦਿੱਤਾ??? ਮੀਡਿਆ ਅੱਖਾਂ ਤੇ ਪੱਟੀ ਬੰਨ ਕੇ ਕਿਉ ਤੁਰਿਆ-ਫਿਰਦਾ ਹੈ???
ਿੲੱਥੇ ਿੲਹ ਦੱਸਣਾ ਜ਼ਰੂਰੀ ਹੋਵੇਗਾ ਕਿ ਜਿਨਾਂ ਮਰਜ਼ੀ ਘਟੀਆ ਸੋਚ ਵਾਲਾ ਵਿਕਾਊ ਮੀਡੀਆ, ਸਿੱਖਾਂ ਨੂੰ ਜਰਾਇਮ ਪੇਸ਼ਾ ਕੌਮ ਕਹਿ ਕੇ ਬਦਨਾਮ ਕਰੇ ਪਰ ਸੱਚ ਤਾਂ ਸੱਚ ਰਹਿੰਦਾ ਅਤੇ ਅਜੋਕੇ ਸਮੇਂ ਵਿੱਚ ਵੀ ਹਰੀ ਸਿੰਘ ਨਲੂਆ ਦੇ ਵਾਰਿਸਾਂ ਨੇ ਆਪਣੀ ਜਾਨ ਹਥੇਲੀ ਤੇ ਰੱਖ ਕੇ ਧੀਆਂ-ਭੈਣਾਂ ਦੀ ਇੱਜਤ ਦੀ ਰਾਖੀ ਕੀਤੀ ਹੈ ਅਤੇ ਪੁਰਾਤਨ ਕਹਾਵਤ”ਮੋੜੀ ਬਾਬਾ ਡਾਂਗ ਵਾਲਿਆ ਨਈ ਰੰਨ ਬਸਰੇ ਨੂੰ ਗਈ” ਨੂੰ ਸਿੱਧ ਕਰਕੇ ਦਿਖਾਇਆ ਹੈ,ਜਿਸ ਕਰਕੇ ਬਹੁਤ ਸਾਰੇ ਹਿੰਦੂ ਵੀਰ ਅੱਜ ਸਿੱਖਾਂ ਦੇ ਸ਼ੁਕਰ-ਗੁਜ਼ਾਰ ਹਨ ਪ੍ਰੰਤੂ ਅਫ਼ਸੋਸ ਨਾਲ ਿੲਹ ਵੀ ਦੱਸਣਾ ਚਾਹੁੰਦੀ ਹਾਂ ਕਿ ਪਾਨੀਪਤ ਵਿੱਚ ਪੁਰਾਤਨ ਸਮੇਂ ਵਿੱਚ ਧਾੜਵੀ ਵਿਦੇਸ਼ੀ ਸਨ ਪਰ ਅੱਜ ਪੰਜ ਸਦੀਆਂ ਬੀਤ ਜਾਣ ਦੇ ਬਾਅਦ ਉਸੇ ਖੇਤਰ ਵਿੱਚ ਅਖੌਤੀ ਆਪਣਿਆਂ ਦੀਆਂ ਕਰਤੂਤਾਂ ਕਰਕੇ ਪੂਰੇ ਸੰਸਾਰ ਵਿੱਚ ਥੂੰ-ਥੂੰ ਕਰਵਾਈ ਹੈ।

ਸਰਬੱਤ ਦੇ ਭਲੇ ਦੀ ਅਰਦਾਸ ਨਾਲ,

ਮਨਦੀਪ ਕੌਰ ਪੰਨੂ

mpannu17@gmail.com

Install Punjabi Akhbar App

Install
×