ਸਰਦਾਰ ਜੀ ਫਿਲਮ ਪੰਜਾਬੀ ਸਿਨੇਮੇ ਦੀ ਵਿਲੱਖਣ ਤਰਜਮਾਨੀ ਕਰੇਗੀ-ਜਸਵਿੰਦਰ ਭੱਲਾ

DSC_0050ਪੰਜਾਬੀ ਸਿਨੇਮਾਂ ਦੇ ਨਾਮਵਾਰ ਅਦਾਕਾਰ ਜਸਵਿੰਦਰ ਭੱਲਾ ਅਤੇ ਸ੍ਰੀ ਬਾਲ ਮੁਕੰਦ ਸਰਮਾਂ ਇੰਨੀ ਦਿਨੀ ਆਪਣੇ ਯੁਰਪ ਟੂਰ ਉੱਪਰ ਆਏ ਹੋਏ ਹਨ ਜਿਸ ਦੌਰਾਨ ਉਹਨਾਂ ਨੇ ਇੰਗਲੈਂਡ ਜਰਮਨ ਤੋਂ ਇਲਾਵਾ ਨਾਰਵੇ ਵਿਖੇ ਆਪਣੇ ਪਰਿਵਾਰਕ ਮੈਬਰਾਂ ਨੂੰ ਮਿਲਣ ਤੋਂ ਇਲਾਵਾ ਪਹਿਲੀ ਵਾਰ ਨਾਰਵੇ ਦੇ ਸਮੂਹ ਮੀਡੀਆ ਅਤੇ ਸਹੀਦ ਉਧਮ ਸਿੰਘ ਸਪੋਰਟਸ ਅਤੇ ਕਲਚਰਲ ਕਲੱਬ ਨਾਰਵੇ ਦੇ ਰੂ ਬ ਰੂ ਹੋਏ।ਇੱਥੇ ਉਹਨਾਂ ਨੇ ਕਲੱਬ ਦੇ ਸੈਕਟਰੀ ਕੰਵਲਦੀਪ ਸਿੰਘ ਕੰਬੋਜ ਦੇ ਗ੍ਰਹਿ
ਵਿਖੇ ਮੀਡੀਆ ਤੋਂ ਇਲਾਵਾ ਹੋਰ ਪਤਵੰਤੇ ਸੱਜਣਾਂ ਨਾਲ ਖੁੱਲੇ ਵਿਚਾਰ ਵਟਾਂਦਰੇ ਕੀਤੇ।ਆਪਣੇ ਪਰਿਵਾਰਕ ਮੈਬਰਾਂ ਦਾ ਨਾਰਵੇ ਨਿਵਾਸ ਹੋਣ ਕਾਰਨ ਉਹ ਅਕਸਰ ਹੀ ਨਾਰਵੇ ਆਉਦੇ ਰਹਿੰਦੇ ਹਨ ਪਰ ਇਸ ਵਾਰ ਉਹ ਖੁੱਲ ਕੇ ਪੰਜਾਬੀ ਭਾਈਚਾਰੇ ਨਾਲ ਮਿਲੇ ,ਜਿਸ ਦੌਰਾਨ ਉਹਨਾਂ ਨੇ ਆਣੇ ਫਿਲਮੀ ਸਫਰ ਬਾਰੇ ਦੱਸਿਆ ਕਿਹਾ ਕਿ ਜਲਦ ਹੀ ਉਹ ਲਈ ਵੱਡੇ ਬਜਟ ਦੀਆਂ ਫਿਲਮਾਂ ਵਿੱਚ ਹਾਜਰੀ ਲਵਾਉਣਗੇ ਜਿੰਨਾਂ ਵਿੱਚ ਦਲਜੀਤ ਦੁਸਾਂਜ ਦੇ ਨਾਲ ਸਰਦਾਰ ਜੀ ਇੱਕ ਮੁੱਖ ਫਿਲਮ ਹੈ ਜੋ ਕਿ ਪੰਜਾਬੀ ਸਿਨੇਮੇ ਦੀ ਵਿਲੱਖਣ ਤਰਜਮਾਨੀ ਕਰੇਗੀ ਅਤੇ ਦਰਸਕਾਂ ਦਾ ਭਰਭੂਰ ਮਨੋਰੰਜਨ ਕਰੇਗੀ।ਇਸ ਦੋਰਾਨ ਪਤਵੰਤੇ ਸੱਜਣਾਂ ਵਿੱਚ ਊਧਮ ਸਿੰਘ ਕਲੱਬ ਦੇ ਪ੍ਰਧਾਨ ਹਰਪਾਲ ਸਿੰਘ ਖਟੜਾ,ਇੰਦਰਜੀਤ ਸਿੰਘ,ਹਰਿੰਦਰਪਾਲ ਸਿੰਘ,ਨਾਰਵੇ ਬੀ ਜੇ ਪੀ ਦੇ ਫਾਊਡਰ ਅਨਿਲ ਕੁਮਾਰ ਸਰਮਾਂ,ਸਰਬਜੀਤ ਵਿਰਕ,ਪ੍ਰਿਤਪਾਲ ਸਿੰਘ,ਰਣਜੀਤ ਸਿੰਘ ,ਅਮਰਿੰਦਰ ਸਿੰਘ ,ਸੰਤੋਖ ਸਿੰਘ ਡਿੰਪਾ ਵਿਰਕ ਹਾਜਿਰ ਸਨ।

Install Punjabi Akhbar App

Install
×