ਡਾ. ਜਸਵਿੰਦਰ ਸਿੰਘ ਦਿਲਾਵਰੀ ਫੈਡਰਲ ਲਿਬਰਲ ਪਾਰਟੀ ਵਿਚ ਸ਼ਾਮਿਲ

ਐਮ ਪੀ ਸੁੱਖ ਧਾਲੀਵਾਲ ਤੇ ਰਣਦੀਪ ਸਰਾਏ ਵੱਲੋ ਸਵਾਗਤ

ਸਰੀ, 28 ਜੂਨ 2021~2019 ਦੀਆਂ ਫੈਡਰਲ ਚੋਣਾਂ ਵਿਚ ਸਰੀ ਸੈਂਟਰ ਤੋ ਪੀਪਲਜ਼ ਪਾਰਟੀ ਆਫ ਕੈਨੇਡਾ ਦੇ ਉਮੀਦਵਾਰ ਵਜੋ ਐਮ ਪੀ ਦੀ ਚੋਣ ਲੜਨ ਵਾਲੇ ਡਾ ਜਸਵਿੰਦਰ ਸਿੰਘ ਦਿਲਾਵਰੀ ਨੇ ਪੀਪਲਜ਼ ਪਾਰਟੀ ਨੂੰ ਅਲਵਿਦਾ ਆਖਦਿਆਂ ਫੈਡਰਲ ਲਿਬਰਲ ਪਾਰਟੀ ਵਿਚ ਸ਼ਮੂਲੀਅਤ ਕਰ ਲਈ ਹੈ। ਉਹਨਾਂ ਲਿਬਰਲ ਪਾਰਟੀ ਵਿਚ ਸ਼ਾਮਿਲ ਹੋਣ ਦਾ ਐਲਾਨ ਸਰੀ ਨਿਊਟਨ ਤੋ ਲਿਬਰਲ ਐਮ ਪੀ ਸੁੱਖ ਧਾਲੀਵਾਲ ਅਤੇ ਸਰੀ ਸੈਂਟਰ ਤੋ ਲਿਬਰਲ ਐਮ ਪੀ ਰਣਦੀਪ ਸਿੰਘ ਸਰਾਏ ਦੀ ਮੌਜੂਦਗੀ ਵਿਚ ਕੀਤਾ। 

ਇਸ ਸਬੰਧੀ ਟਵਿੱਟਰ ਉਪਰ ਜਾਣਕਾਰੀ ਸਾਂਝੀ ਕਰਦਿਆਂ ਸ੍ਰੀ ਦਿਲਾਵਰੀ ਨੇ ਕਿਹਾ ਹੈ ਕਿ ਉਹ ਕੋਵਿਡ ਮਹਾਂਮਾਰੀ ਨਾਲ ਨਿਪਟਣ ਲਈ ਪ੍ਰਧਾਨ ਮੰਤਰੀ ਅਤੇ ਲਿਬਰਲ ਆਗੂ ਜਸਟਿਨ ਟਰੂਡੋ ਦੀ ਯੋਗ ਅਗਵਾਈ ਤੋਂ ਬਹੁਤ ਪ੍ਰਭਾਵਿਤ ਹਨ ਜਿਹਨਾਂ ਨੇ ਇਸ ਸੰਕਟ ਦੀ ਘੜੀ ਚੋਂ ਨਿਕਲਣ ਲਈ ਮੁਲਕ ਦੀ ਪੜਾਅ ਦਰ ਪੜਾਅ ਬੇਹਤਰੀਨ ਰਹਿਨੁਮਾਈ ਕੀਤੀ। ਇਸ ਮੌਕੇ ਸੁੱਖ ਧਾਲੀਵਾਲ ਅਤੇ ਰਣਦੀਪ ਸਰਾਏ ਨੇ ਸ੍ਰੀ ਦਿਲਾਵਰੀ ਦੇ ਲਿਬਰਲ ਪਾਰਟੀ ਵਿਚ ਸ਼ਾਮਿਲ ਹੋਣ ਦਾ ਸਵਾਗਤ ਕਰਦਿਆਂ ਆਸ ਪ੍ਰਗਟ ਕੀਤੀ ਕਿ ਉਹ ਪਾਰਟੀ ਨੂੰ ਹੇਠਲੇ ਪੱਧਰ ਤੇ ਹੋਰ ਮਜ਼ਬੂਤ ਕਰਨ ਲਈ ਸਹਾਈ ਹੋਣਗੇ।

ਜਿਕਰਯੋਗ ਹੈ ਕਿ ਕੰਪਿਊਟਰ ਸਾਇੰਸ ਵਿਚ ਪੀ ਐਚ ਡੀ ਦੀ ਉਪਾਧੀ ਪ੍ਰਾਪਤ ਡਾ ਜਸਵਿੰਦਰ ਸਿੰਘ ਦਿਲਾਵਰੀ ਅੱਜ ਕੱਲ੍ਹ ਇਕ ਰੀਐਲਟਰ ਅਤੇ ਅੰਗਰੇਜੀ ਮੈਗਜੀਨ “ਟੈਬਲਾਇਡ ਕੈਨੇਡਾ” ਦੇ ਐਡੀਟਰ ਅਤੇ ਪਬਲਿਸ਼ਰ ਵੀ ਹਨ। ਉਹ ਪਿਛਲੀਆਂ ਚੋਣਾਂ ਦੌਰਾਨ ਪੀਪਲਜ਼ ਪਾਰਟੀ ਆਫ ਕੈਨੇਡਾ ਦੇ ਪ੍ਧਾਨ ਮੈਕਸੀਅਮ ਬਰਨੀਅਰ ਦੇ ਬੀਸੀ ਦੇ ਸਲਾਹਕਾਰਾਂ ਚੋ ਇਕ ਸਨ। ਉਹ ਕੈਨੇਡਾ ਪਰਵਾਸ ਕਰਨ ਤੋ ਪਹਿਲਾਂ ਪੰਜਾਬ ਵਿਚ ਇਕ ਇੰਜੀਨੀਅਰਿੰਗ ਕਾਲਜ ਦੇ ਪ੍ਰਿੰਸੀਪਲ ਤੋ ਇਲਾਵਾ ਮੋਹਾਲੀ ਪ੍ਰੈਸ ਕਲੱਬ ਦੇ ਸਲਾਹਕਾਰ ਅਤੇ ਯੂਥ ਅਕਾਲੀ ਦਲ  ਦੇ ਮੀਡੀਆ ਕੋਆਰਡੀਨੇਟਰ ਵਜੋਂ ਵੀ ਕੰਮ ਕਰ ਚੁੱਕੇ ਹਨ।–

(ਹਰਦਮ ਮਾਨ) +1 604 308 6663
 maanbabushahi@gmail.com

Welcome to Punjabi Akhbar

Install Punjabi Akhbar
×
Enable Notifications    OK No thanks