ਮੈਰੀਲੈਡ ਚ’ਅੰਮ੍ਰਿਤਾ ਪ੍ਰੀਤਮ ਦੀ 100 ਸਾਲਾਂ ਸ਼ਤਾਬਦੀ ਤੇ ਜਸਵੰਤ ਸਿੰਘ ਕੰਵਲ ਦਾ ਜਨਮ ਦਿਨ ਸਮਾਗਮ ਸਾਹਿਤਕ ਛਾਪ ਛੱਡ ਗਿਆ

image5 image6 image1 image2 image3 image4

ਮੈਰੀਲੈਂਡ, 30 ਸਤੰਬਰ  (ਰਾਜ ਗੋਗਨਾ) -ਮੈਰੀਲੈਂਡ ਦੀ ਪੰਜਾਬੀ ਕਲੱਬ ਜੋ ਹੁਣ ਤੱਕ ਸਭਿਆਚਾਰਕ, ਧਾਰਮਿਕ ਤੇ ਰਾਜਨੀਤਿਕ ਗਤੀਵਿਧੀਆ ਦੇ ਸਮਾਗਮ ਕਰਵਾਉਂਦੀ ਆ ਰਹੀ ਸੀ। ਹੁਣ ਉਸ ਨੂੰ ਸਾਹਿਤਕ ਰੰਗ ਵੀ ਚੜ੍ਹ ਗਿਆ ਹੈ। ਜਿਸ ਕਰਕੇ ਦੂਸਰਾ ਸਾਹਿਤਕ ਸਮਾਗਮ ਬੀਤੇਂ ਦਿਨ ਸਥਾਨਕ ਇੰਡੀਆ ਪੈਲਸ ਰੈਸਟੋਰੈਂਟ ਵਿਚ ਮਨਾਇਆ ਗਿਆ। ਇਸ ਨੂੰ ਅੰਮਿ੍ਰਤਾ ਪ੍ਰੀਤਮ ਦੀ ਸੌ ਸਾਲਾਂ ਸ਼ਤਾਬਦੀ ਤੇ ਜਸਵੰਤ ਸਿੰਘ ਕੰਵਲ ਦੇ ਸੌਵੇ ਜਨਮ ਦਿਹਾੜੇ ਨੂੰ ਸਮਰਪਿਤ ਕੀਤਾ ਗਿਆ ਹੈ।ਪ੍ਰੋਗਰਾਮ ਦੀ ਸ਼ੁਰੂਆਤ ਬੀਤੇਂ ਦਿਨੀਂ ਸਿੱਖ ਡਿਪਟੀ ਸੰਦੀਪ ਸਿੰਘ ਧਾਲੀਵਾਲ ਦੀ ਦੁਖਦਾਈ ਮੌਤ ਤੇ ਸ਼ੋਕ ਦਾ ਪ੍ਰਗਟਾਵਾਂ ਕੀਤਾ ਗਿਆ। ਜਿਥੇ ਉਸ ਨੂੰ ਦੋ ਮਿੰਟ ਦੇ ਮੌਨ ਧਾਰ ਕਿ ਨਾਲ ਸ਼ਰਧਾਂ ਦੇ ਫੁੱਲ ਭੇਂਟ ਕੀਤੇ ਗਏ। ਉਪਰੰਤ ਅਜੀਤ ਸਿੰਘ ਸਾਹੀ ਨੂੰ ਜੀ-ਆਇਆ  ਕਹਿਣ ਲਈ ਨਿੰਮਤ੍ਰਰ ਕੀਤਾ ਗਿਆ।
>>> ਅਜੀਤ ਸਿੰਘ ਸਾਹੀ ਨੇ ਪੰਜਾਬੀ ਕਲੱਬ ਦੀਆ ਗਤੀਵਿਧੀਆ ਅਤੇ ਪ੍ਰੋਗਰਾਮ ਦੀ ਰੂਪ ਰੇਖਾ ਤੋਂ ਜਾਣੂ ਕਰਵਾਇਆਂ ਤੇ ਪ੍ਰੋਗਰਾਮਾਂ ਨੂੰ ਅੱਗੇ ਤੋਰਨ ਲਈ ਡਾ: ਸੁਖਪਾਲ ਸਿੰਘ ਧੰਨੋਆ ਨੂੰ ਸਟੇਜ ਸੰਚਾਲਨ ਕਰਨ ਲਈ ਕਿਹਾ ਗਿਆ। ਧੰਨੋਆ ਸਾਹਿਬ ਨੇ ਪ੍ਰੋਗਰਾਮ ਨੂੰ ਦੋ ਪੜਾਅ ਵਿਚ ਕਰਵਾਉਣ ਸਬੰਧੀ ਦੱਸਿਆ ਅਤੇ ਇਸ ਦੀ ਸ਼ੁਰੂਆਤ ਪ੍ਰਿਆ ਢਿੱਲੋ ਦੇ ਗੀਤ ‘ਅੱਜ ਆਖਾਂ ਵਾਰਿਸ ਸ਼ਾਹ ਨੂੰ ਕਿਤੇ ਕਬਰਾਂ ਵਿਚੋਂ ਬੋਲ” ਨਾਲ ਸ਼ੁਰੂ ਕੀਤਾ ਗਿਆ।ਜਿਸਨੇ ਸਰੋਤਿਆ ਨੂੰ ਕੀਲ ਕੇ ਬੈਠਾ ਦਿੱਤਾ। ਉਪਰੰਤ ਰਵਿੰਦਰ ਸਹਿਰਾਅ ਨੇ ਅੰਮਿ੍ਰਤਾ ਪ੍ਰੀਤਮ ਤੇ ਖੁੱਲ੍ਹੀ  ਕਵਿਤਾ ਪੜ੍ਹ ਕੇ ਅੰਮ੍ਰਿਤਾ ਪ੍ਰੀਤਮ ਦੀ ਜ਼ਿੰਦਗੀ ਨੂੰ ਦਰਸਾਇਆ  ਜੋ ਕਾਬਲੇ ਤਾਰੀਫ ਸੀ। ਡਾ: ਸੁਰਿੰਦਰ ਗਿੱਲ ਵਲੋਂ ਅੰਮਿ੍ਰਤਾ  ਪ੍ਰੀਤਮ ਅਤੇ ਜਸਵੰਤ ਸਿੰਘ ਕੰਵਲ ਦੇ ਸਬੰਧ ਵਿਚ ਰਾਜਿੰਦਰ ਕੌਰ ਗਿੱਲ ਦੀਆ ਲਿਖੀਆ ਕਵਿਤਾਵਾਂ ਨੂੰ ਪੜ੍ਹ ਕੇ ਹਾਜ਼ਰੀਨ ਤੋਂ ਵਾਹ-ਵਾਹ ਕਰਵਾਈ। ਕੁਲਬੀਰ ਸਿੰਘ ਗੁਰਾਇਆ ਦੇ ਗੀਤ ਨੇ ਸਭਿਆਚਾਰਕ  ਰੰਗ ਨੂੰ ਚਮਕਾ ਕੇ ਰੱਖ ਦਿੱਤਾ। ਜਦਕਿ ਰਾਜ ਨਿੱਝਰ ਨੇ ਹੀਰ ਗਾ ਕੇ ਅੰਮ੍ਰਿਤਾ ਪ੍ਰੀਤਮ ਦੀ ਯਾਦ ਨੂੰ ਤਾਜਾ ਕਰ ਦਿੱਤਾ । ਦੂਸਰੇ ਸ਼ੈਸਨ ਵਿਚ ਪਰਚਿਆ ਨੂੰ ਪੜ੍ਹਨ  ਦੇ ਨਾਲ ਨਾਲ ਅੰਮ੍ਰਿਤਾ ਪ੍ਰੀਤਮ ਅਤੇ ਜਸਵੰਤ ਸਿੰਘ ਕੰਵਲ ਦੀਆ ਲਿਖਤਾਂ ਦੀ ਪੜਚੋਲ ਵੀ ਕੀਤੀ ਗਈ ਜੋ ਕਾਬਿਲੇ ਤਾਰਿਫ ਸੀ। ਬਲਦੇਵ ਸਿੰਘ ਗਰੇਵਾਲ ਨੇ ਜਸਵੰਤ ਸਿੰਘ ਕੰਵਲ ਨੂੰ ਸਮੇਂ ਦਾ ਹਾਣੀ ਦੱਸਦੇ ਜ਼ਿਕਰ ਕੀਤਾ ਕਿ ਉਹ ਮੌਕੇ ਨੂੰ ਖੂਬ  ਕੈਸ਼ ਕਰਦੇ ਸਨ। ਜਿਸ ਕਰਕੇ ਰਾਜਨੀਤਕਾਂ ਨੇ ਉਨਾਂ  ਦਾ ਖੂਬ ਫਾਇਦਾ ਹੰਢਾਇਆ।ਪ੍ਰੰਤੂ ਜੀਵਨ ਨੂੰ ਉਹ ਬਾਖੂਬ ਚਿਤਰਦੇ ਰਹੇ ਤੇ ਆਪਣੀ ਲਿਖਤ ਵਿਚ ਰੰਗ ਭਰਦੇ ਆਮ ਨਜ਼ਰ ਆਉਂਦੇ ਰਹੇ। ਅੰਮ੍ਰਿਤਾ ਪ੍ਰੀਤਮ ਵਲੋਂ ਨਾਗਮਣੀ ਰਾਹੀ ਜੋ ਕੁਝ ਪੇਸ਼ ਕੀਤਾ ਉਹ ਸ਼ਾਇਦ ਹੀ ਕਿਤੇ ਮਿਲਦਾ ਹੋਵੇ।ਕੇ. ਐਲ ਗਰਗ ਨੇ ਜਸਵੰਤ ਕੰਵਲ ਨੂੰ ਸਮੇਂ ਨਾਲ ਵਿਚਰਨ ਤੇ ਲਿਖਣ ਦਾ ਬਾਦਸ਼ਾਹ ਕਿਹਾ ਅਤੇ ਅੰਮ੍ਰਿਤਾ ਪ੍ਰੀਤਮ ਨੂੰ ਔਰਤ ਜਾਤੀ ਨੂੰ ਪ੍ਰਫੁਲਤ ਕਰਨ ਵਿਚ ਖੂਬ ਯੋਗਦਾਨ ਪਾਉਣ ਦੀ ਮਸੀਹਾ ਦੱਸਿਆਂ ਹੈ। ਉਸਨੇ ਪਾਕ ਮੁਹੱਬਤ ਨੂੰ ਪ੍ਰਮੋਟ ਕੀਤਾ ਅਤੇ ਵਿਦੇਸ਼ਾ ਵਿਚ ਪੰਜਾਬੀ ਨੂੰ ਚਿਤਾਰਿਆ ਹੈ। ਡਾ: ਸੰਦੀਪ ਸਿੰਘ ਪ੍ਰੋਫੈਸਰ ਕੋਲੰਬੀਆ ਯੂਨੀਵਰਸਿਟੀ ਨੇ ਕਿਹਾ ਕਿ ਅੰਮ੍ਰਿਤਾ ਪ੍ਰੀਤਮ ਦੀਆ ਲਿਖਤਾਂ ਉਸ ਬਰਫ ਵਰਗੀਆ ਹਨ ,ਜੋ ਪਿਗਲ ਕੇ ਝਰਨੇ ,ਨਹਿਰਾਂ ਤੇ ਦਰਿਆ ਬਣ ਗਈਆ। ਉਸ ਨੇ ਦੱਬੀਆ ਭਾਵਨਾਵਾਂ ਨੂੰ ਉਜਾਗਰ ਕੀਤਾ। ਗਿਆਨ ਪੀਠ ਐਵਾਰਡ ਦੀ ਉਹ ਨਾਇਕਾ ਅੱਜ ਵੀ ਇਸ  ਖਿੱਤੇ ਵਿਚ ਲੋਹ ਪੁਰਸ਼ ਵਾਂਗ ਜਾਣੀ ਜਾਂਦੀ ਹੈ।ਡਾ: ਸੁਖਪਾਲ ਸਿੰਘ ਧੰਨੋਆ ਨੇ ਕਿਹਾ ਕਿ ਅੰਮ੍ਰਿਤਾ ਦੀ ਮੁਢਲੀ ਕਵਿਤਾ ਧਾਰਮਿਕ ਸੀ। ਉਸ ਤੋਂ ਬਾਅਦ ਉਹ ਔਰਤ ਜਾਤੀ ਨੂੰ ਸਮਰਪਿਤ ਹੋ ਗਈ। ਉਸ ਨੇ ਔਰਤ ਜਾਤੀ ਦੇ ਦਰਦ ਨੂੰ ਸਮਾਜ ਦਾ ਦਰਦ ਸਮਝਿਆਂ ਤੇ ਸਾਹਿਤ ਤੇ ਜ਼ਿੰਦਗੀ ਦੇ ਸੱਚ ਨੂੰ ਲਿਖਿਆ। ਇਸੇ ਕਰਕੇ ਨਾਗਮਣੀ ਤੇ ਆਰਸੀ ਮੈਗਜ਼ੀਨਾਂ ਦਾ ਇੰਤਜਾਰ ਸਰੋਤਿਆ ਨੂੰ ਮੋਹ ਲੈਂਦਾਂ ਸੀ। ਦਵਿੰਦਰ ਕੌਰ ਗੁਰਾਇਆ ਨੇ ਕਿਹਾ ਕਿ ਅੰਮ੍ਰਿਤਾ ਪ੍ਰੀਤਮ ਇਸ਼ਕ ਦੀ ਉਚ ਪੀਰ ਸੀ। ਉਹ ਗੱਲ ਇਸ਼ਕ ਦੀ ਕਰਦੀ। ਸਾਹ ਘੁੱਟ ਵਿਚਰਨ ਵਾਲੀ ਔਰਤ ਨਹੀਂ ਸੀ । ਵਿਵਾਦਾਂ ਦੇ ਬਾਵਜੂਦ ਵੀ ਪਰਿਵਾਰ  ਦੀ ਬੰਦਸ਼ ਤੋਂ ਉਪਰ ਹੋ ਕੇ ਲਿਖਣ ਵਾਲੀ ਪਹਿਲੀ ਔਰਤ ਸੀ। ਕਾਗਜ਼ ਤੇ ਕੈਨਵਸ ਲਿਖਤ ਵਿੱਚ 1982 ਵਿਚ ਗਿਆਨ ਪੀਠ ਐਵਾਰਡ ਦੀ ਪਾਤਰ ਉਹ ਬਣੀ।ਧਰਮ ਸਿੰਘ ਗੁਰਾਇਆ ਨੇ ਜਸਵੰਤ ਸਿੰਘ ਕੰਵਲ ਦੀਆ ਲਿਖਤਾਂ ਨੂੰ ਦਰਸਾਉਂਦੇ ਕਿਹਾ ਕਿ ਉਸ ਦਾ ਬਹੁਤ ਪ੍ਰਭਾਵ ਹੈ।ਜਿਸਨੇ ਪੈਪਸੂ ਮੂਵਮੈਂਟ ਤੇ ਕਾਫੀ ਅਸਰ ਕੀਤਾ ਹੈ। ਉਂਨਾਂ  ਕਿਹਾ ਕਿ ਪੇਂਡੂ ਜੀਵਨ ਨੂੰ ਬਿਹਤਰੀ ਵੱਲ ਲਿਜਾਣ ਵੱਲ ਕੰਵਲ ਦਾ ਬਹੁਤ ਯੋਗਦਾਨ ਹੈ।ਇਸ ਤੋਂ ਇਲਾਵਾ ਅੰਮਿ੍ਰਤਾ  ਪ੍ਰੀਤਮ ਤੇ ਜਸਵੰਤ ਸਿੰਘ ਕੰਵਲ ਸੰਬੰਧੀ ਭੇਜੇ ਸੁਨੇਹੇ ਪੜੇ ਗਏ। ਜਿਨਾ ਵਿੱਚ ਬੀਬਾ ਬਲਵੰਤ ਗੁਰਦਾਸਪੁਰੀ ਦਾ ਸੰਦੇਸ਼ ਡਾ: ਸੁਰਿੰਦਰ ਗਿੱਲ ਨੇ ਪੜਿਆ, ਅਮੀਆ ਕੰਵਲ ਦਾ ਸੰਦੇਸ਼ ਬੀਬਾ ਦਵਿੰਦਰ ਕੌਰ ਗੁਰਾਇਆ ਨੇ ਹਾਜ਼ਰੀਨ ਦੀ ਨਜ਼ਰ ਕੀਤਾ।ਮੋਹਨਜੀਤ ਦਾ ਸੁਨੇਹਾ ਬੀਬਾ ਰਜਿੰਦਰ ਕੌਰ ਗਿੱਲ ਅਤੇ ਡਾ: ਸੁਮੇਸ਼ ਸਿੰਘ ਗਿੱਲ ਦਾ ਸੁਨੇਹਾ ਰਵਿੰਦਰ ਸਹਿਰਾਅ ਨੇ ਪੜਿਆ। ਜੋ ਦੋਹਾਂ ਲੇਖਕਾਂ ਲਈ ਸ਼ਰਧਾਂ ਤੇ ਵਧਾਈ ਦਾ ਪਾਤਰ ਬਣੇ ਸੁਨੇਹੇ ਵੱਖਰੀ ਛਾਪ ਛੱਡ ਗਏ।ਜਾਵੇਦ ਬੂਟੇ ਵਲੋਂ ਅਪਨੀ ਹੱਡ-ਬੀਤੀ ਨੂੰ ਉਦਾਹਰਣ ਸਹਿਤ ਅੰਮ੍ਰਿਤਾ ਪ੍ਰੀਤਮ ਨੂੰ ਮਹਿਸੂਸ ਕਰਦੇ ਸੁਣਾਇਆ। ਜੋਂ ਕਾਬਲੇ ਤਾਰੀਫ ਸੀ। ਅਖੀਰ ਵਿਚ ਚੰਚਲ ਸਿੰਘ ਅਤੇ ਪ੍ਰਿਆ ਢਿੱਲੋ ਨੇ ਗੀਤਾਂ ਰਾਹੀ ਸਰੋਤਿਆ ਨੂੰ ਖੁਸ਼ ਕੀਤਾ। ਰਣਜੀਤ ਸਿੰਘ ਨੇ ਆਉਣ ਵਾਲੀਆ ਗਤੀਵਿਧੀਆ ਤੇ ਚਾਨਣਾ ਪਾਇਆ। ਕੇਵਲ ਸਿੰਘ ਨੇ ਢੁਡੀਕੇ ਨਾਲ ਸੰਬੰਧਤ ਘਟਨਾਵਾਂ ਨੂੰ ਸ਼ਬਦਾਂ ਵਿਚ ਪਰੋ ਕੇ ਹਾਜ਼ਰੀਨ ਦੇ ਰੂਬਰੂ ਹੋਏ।
>>> ਅੰਤ ਵਿਚ ਮਾਸਟਰ ਧਰਮਪਾਲ ਸਿੰਘ ਵਲੋਂ ਆਏ ਮੁੱਖ ਮਹਿਮਾਨਾਂ ਤੇ ਸਰੋਤਿਆ ਦਾ ਧੰਨਵਾਦ  ਕੀਤਾ। ਸਟੇਜ ਸੰਚਾਲਨ ਵਿਚ ਡਾ. ਸੁਖਪਾਲ ਸਿੰਘ ਧੰਨੋਆ ਤੇ ਡਾ: ਸੁਰਿੰਦਰ ਸਿੰਘ ਗਿੱਲ ਨੇ ਖੂਬ ਰੰਗ ਬੰਨਿਆ। ਆਏ ਹੋਏ ਮਹਿਮਾਨਾਂ ਵਿਚ ਸੁਰਿੰਦਰ ਸਿੰਘ ਸੰਧੂ, ਕੇ.ਕੇ ਸਿੱਧੂ, ਕੰਵਲ ਸਿੰਘ, ਜੱਸਾ ਸਿੰਘ, ਜਸਵੰਤ ਸਿੰਘ ਧਾਲੀਵਾਲ, ਮਹਿਤਾਬ ਸਿੰਘ, ਸੰਨੀ ਮੱਲੀਂ , ਮਿਸਜ਼ ਕੇ .ਕੇ ਸਿੱਧੂ, ਮਿਸਜ਼ ਗਿੱਲ, ਕੁਲਜੀਤ ਸਿੰਘ ਗਿੱਲ, ਅਵਤਾਰ ਵੜਿੰਗ, ਰਾਜ ਨਿੱਝਰ, ਹਰਜੀਤ ਹੁੰਦਲ, ਮਿਸਜ਼ ਧਾਲੀਵਾਲ , ਮਿਸਜ ਕੇ ਕੇ ਸਿਧੂ ਪਿੰਕੀ ਤੋਂ ਇਲਾਵਾ ਅਨੇਕਾਂ ਸਰੋਤਿਆ ਵਲੋਂ ਹਾਜ਼ਰੀ ਲਗਵਾ ਕੇ ਇਸ ਸਾਹਿਤਕ ਸਮਾਗਮ ਦੀ ਸ਼ੋਭਾ ਵਧਾਈ ਜੋ ਵੱਖਰੀ ਛਾਪ ਛੱਡ ਗਿਆ|

Install Punjabi Akhbar App

Install
×