ਭਾਜਪਾ ਦੇ ਜਿਲਾ ਪ੍ਰਧਾਨ ਜਸਵੰਤ ਪੱਡਾ ਨੇ ਕੀਤੀ ਪਾਰਟੀ ਵਰਕਾ ਨਾਲ ਪਹਿਲੀ ਮੀਟਿੰਗ

ttphotopannu01
ਭਾਰਤੀ ਜਨਤਾ ਪਾਰਟੀ ਦੇ ਜਿਲਾ ਪ੍ਰਧਾਨ ਜਸਵੰਤ ਸਿੰਘ ਪੱਡਾ ਵੱਲੋ ਜਿਲੇ ਦੇ ਹਰ ਇੱਕ ਅਹੁਦੇਦਾਰ ਅਤੇ ਪਾਰਟੀ ਵਰਕਰਾ ਨਾਲ ਪਹਿਲੀ ਹੰਗਾਮੀ ਮੀਟਿੰਗ ਕੀਤੀ ਗਈ।ਜਿਸ ਵਿਚ ਜਿਲਾ ਤਰਨ ਤਾਰਨ ਦੇ ਹਰ ਇਲਾਕੇ ਤੋ ਭਾਜਾਪਾ ਦੇ ਆਗੂ ਸ਼ਾਮਿਲ ਹੋਏ।ਇਸ ਮੀਟਿੰਗ ਨੂੰ ਸੰਬੋਧਨ ਕਰਦਿਆ ਜਿਲਾ ਪ੍ਰਧਾਨ ਜਸਵੰਤ ਸਿੰਘ ਪੱਡਾ ਨੇ ਕਿਹਾ ਕਿ ਪ੍ਰਧਾਨ ਸ਼੍ਰੀ ਨਰਿੰਦਰ ਮੋਦੀ ਵੱਲੋ ਜੋ ਦੇਸ਼ ਵਿਚੋ ਕਾਲੇ ਧਨ ਨੂੰ ਬਾਹਰ ਲਿਆਉਣ ਦੀ ਜੋ ਬਾਜੀ ਚਲੀ ਹੈ ਉਸ ਤੋ ਪੁਰੇ ਉਤਰ ਭਾਰਤ ਦਾ ਹਰ ਇੱਕ ਨਾਗਰਿਕ ਖੁਸ਼ ਹੈ।ਉਹਨਾ ਨੇ ਕਿਹਾ ਕਿ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਲਈ ਲੋਕ ਇਸ ਅਜਿਹੇ ਫੈਂਸਲੇ ਦੀ ਉਡੀਕ ਪਿਛਲੇ ਕਈ ਸਾਂਲ਼ਾ ਤੋ ਕਰ ਰਹੇ ਸੀ।ਦੇਸ਼ ਆਤਕਵਾਦ,ਨਕਲੀ ਨੋਟਾ ਦਾ ਕਾਰੋਬਾਰ,ਅਤੇ ਨੇ ਲੋਕਾ ਦਾ ਚੈਨ ਅਮਨ ਖੋ ਲਿਆ ਸੀ।ਉਹਨਾ ਨੇ ਕਿਹਾ ਕਿ ਬੈਂਕਾ ਵਿਚੋ ਲੋਕਾ ਨੂੰ ਪੈਸਿਆ ਦੇ ਲੈਣ ਦੇਣ ਦੇ ਮਾਮਲੇ ਵਿਚ ਪਾਵੇ ਕਈ ਮੁਸ਼ਿਕਲਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਇਹ ਮੁਸ਼ਕਿਲ ਕੁਝ ਦਿਨ ਲਈ ਹੈ।ਜਸਵੰਤ ਸਿੰਘ ਪੱਡਾ ਨੇ ਕਿਹਾ ਕਿ 2017 ਦੇ ਵਿਚ ਪੰਜਾਬ ਵਿਚ ਮੁੜ ਅਕਾਲੀ ਭਾਜਪਾ ਦੀ ਸਰਕਾਰ ਨੂੰ ਕਾਬਜ ਕਰਨ ਲਈ ਅਸੀ ਹਰ ਇਲਾਕੇ ਦੇ ਵਿਚ ਪਾਰਟੀ ਵਰਕਰਾ ਨੂੰ ਉਹਨਾ ਦੀਆ ਬਣਦੀਆ  ਜਿੰਮੇਵਾਰੀਆ ਦੇ ਕੇ ਅਕਾਲੀ ਭਾਜਪਾ ਸਰਕਾਰ ਦੀਆ ਪ੍ਰਾਪਤੀਆ ਸਬੰਧੀ ਜਾਗਰੂਕ ਕਰਨ ਲਈ ਇਹ ਪਹਿਲੀ ਮੀਟਿੰਗ ਰਾਖਵੀ ਕੀਤੀ ਗਈ ਹੈ।ਇਸ ਮੋਕੇ ਸੀਨੀਅਰ ਭਾਜਪਾ ਵਰਕਰ ਭੁਪਿੰਦਰ ਸਿੰਘ ਪੱਡਾ,ਕਸ਼ਮੀਰੀ ਲਾਲ,ਵੀਰ ਸਿੰਘ ਗੋਇੰਵਾਲ ਸਾਹਿਬ,ਪਰਮਜੀਤ ਸਿੰਘ ਪੱਟੀ,ਪਰਮੀਤ ਸੂਦ,ਵਿਨੇ ਮਹਿਤਾ,ਅਨੋਖ ਸਿੰਘ ਕਪਿਲ ਦੇਵ,ਪਵਨ ਪੁਰੀ ਖੇਮਕਰਨ,ਡਾ ਸੁਰਿੰਦਰ ਸਿੰਘ ਅਰੋੜਾ,ਭੁਪਿੰਦਰ ਸਿੰਘ ਮੰਡ,ਹਰਿ ਕ੍ਰਿਸ਼ਨ ਅਰੋੜਾ,ਆਦਿ ਭਾਜਪਾ ਵਰਕਰ ਹਾਜਿਰ ਸਨ।

Install Punjabi Akhbar App

Install
×