ਗੀਤਕਾਰੀ ਦਾ ਸਿਰਨਾਵਾਂ: ਜੱਸੀ ਕੇਸੋਪੁਰੀ

 ਪੰਜਾਬ ਦੀ ਨੌਜਵਾਨ ਪੀੜੀ ਦੇ ਸਿਰਕੱਢ ਗੀਤਕਾਰਾਂ ਦੀ ਸੂਚੀ ਬਣਾਉਣ ਲੱਗੀਏ ਤਾਂ ਜਿਲਾ ਹੁਸ਼ਿਆਰਪੁਰ ਦੀ ਤਹਿਸੀਲ ਦਸੂਹਾ ਵਿਚ ਪੈਂਦੇ ਪਿੰਡ ਕੇਸੋਪੁਰ ਗੜਦੀਵਾਲਾ ਦੇ ਜੰਮਪਲ ਜੱਸੀ ਕੇਸੋਪੁਰੀ ਦਾ ਨਾਂ ਸੁਨਹਿਰੀ ਅੱਖਰਾਂ ਵਿਚ ਲਿਖਿਆ ਪੜਨ ਨੂੰ ਮਿਲਦਾ ਹੈ। ਜੱਸੀ ਐਸਾ ਖ਼ੁਸ਼ਕਿਸਮਤ ਗੀਤਕਾਰ ਹੈ ਜਿਸ ਦੇ ਹੁਣ ਤੱਕ ਲਗਭਗ 100 ਗੀਤ ਰਿਕਾਰਡ ਹੋ ਚੁੱਕੇ ਹਨ, ਜਿਹਨਾਂ ਨੇ ਕਾਫੀ ਨਾਂ ਕਮਾਇਆ ਅਤੇ ਜਿਨਾਂ ਨੂੰ ਪੰਜਾਬ ਦੇ ਅੱਡ-ਅੱਡ ਮਕਬੂਲ ਗਾਇਕ ਗਾ ਚੁੱਕੇ ਹਨ!  ਜਿਵੇਂ, ”ਅੱਜ ਨਾ ਪੁੱਛ ਦਿਲ ਦਾ ਹਾਲ ਦਿਲੋਂ ਤੈਨੂੰ ਕੱਢਣ ਲਗੇ ਹਾਂ”, ”ਬਿਨਾਂ ਗੱਲੋਂ ਛੱਡ ਗਇਓਂ ਇਹ ਤੇ ਕੋਈ ਗੱਲ ਨਾ” ਅਤੇ ”ਜੁੰਡੀ ਦੇ ਯਾਰ” (ਗਾਇਕ ਰਾਏ ਜੁਝਾਰ), ”ਜਾਣ ਜਾਣ ਕੇ ਮੁੰਡਿਆ ਸਾਨੂੰ ਫਤਿਹ ਬੁਲਾ ਜਾਨਾ” (ਗਾਇਕਾ ਮਿਸ ਪੂਜਾ), ”ਸਾਡੀ ਵੀ ਇੱਕ ਕੋਠੀ ਹੋਵੇ” ਤੇ ”ਜਿਹਨੂੰ ਦੇਖੋ ਕੰਨ ਨੂੰ ਮੋਬਾਈਲ ਓਹਨੇ ਲਾਇਆ” (ਗਾਇਕ ਸੋਨੂੰ ਵਿਰਕ), ”ਸਿਊਂਦੇ ਕੁੜਤੀ ਦਰਜੀਆਂ ਮੇਰੀ ਵੇ ਸੱਪਣੀ ਦੀ ਕੰਝ ਵਰਗੀ” (ਸਾਈਰਾ ਖਾਨ, ਰਾਏ ਜੁਝਾਰ), ”ਨਜ਼ਰਾਂ ਦੇ ਮੋਹਰੇ ਆ ਕੇ ਬੈਠ ਜਾਹ ਏਨਾ ਤੈਨੂੰ ਕਰਦੀ ਪਿਆਰ” (ਗਾਇਕਾ ਰਿੱਤੂ ਮਾਨ), ”ਥੋੜੀ-ਥੋੜੀ ਖਾਂਦਾ ਮੁੰਡਾ ਨਾਗਣੀ ਬਲੈਕ” (ਗਾਇਕਾ ਸ਼ਰਨ ਕੌਰ-ਰਾਏ ਜੁਝਾਰ), ”ਟੱਚ ਕਰਿਆ ਨਾ ਕਰ ਜਾਣ ਜਾਣ ਕੇ ਮੈਂ ਟੱਚ ਸਕਰੀਨ ਵਰਗੀ” (ਅਰਸ਼ਦੀਪ ਖਾਨ), ”ਰੱਬ ਨੇ ਬਣਾ ਕੇ ਤੈਨੂੰ ਸਾਰਿਆਂ ਤੋਂ ਸੋਹਣਾ ਸੱਚੀ ਐੱਡ ਕਰਤਾ” (ਗਾਇਕਾ ਕੌਰ ਪੂਜਾ), ”ਤੂੰ ਭੂਲ ਜਾਹ ਮੁਝਕੋ ਯਾਰ” (ਐਮ. ਜੋਗੀ), ”ਜਾਹ ਜਾਹ ਨੀ, ਔਖੀਆਂ ਨੇ ਰਾਹਵਾਂ ਸਾਡੇ ਪਿਆਰ ਦੀਆਂ” (ਬਾਵਾ ਜੋਹਨੀ), ”ਨੱਚਦੀ ਰਹਾਂ” (ਗਾਇਕਾ ਨੀਤੂ ਮਲੇਰਕੋਟਲਾ), ”ਸਾਈਆਂ ਦੇ ਵੇਹੜੇ ਮੌਜ” (ਗਾਇਕ ਟੀਨਾ ਸਿੰਘ), ”ਸਾਰੇ ਮੁੰਡੇ ਸੀਟੀਆਂ ਵਜਾਉਣ ਲੱਗ ਪਏ” (ਗੁਰਪ੍ਰੀਤ ਵਿਰਕ), ”ਮੈਂ ਨਾਂ ਓਹਦਾ ਨਹੀਂ ਦੱਸਣਾ, ਜਿਹੜਾ ਦਿਲ ਉਤੇ ਕਰਦਾ ਹੈ ਰਾਜ” (ਸਮਰਜੀਤ ਰੰਧਾਵਾ), ”ਪਿਆਰ ਭਰੇ ਖਤ” (ਮਲਕੀਤ ਬੁਲਾ), ”ਜੱਟਾਂ ਦੇ ਪੁੱਤ” (ਸੁਖਜੀਤ ਰਾਜਾ), ”ਸ਼ੌਕੀਨ ਮੁੰਡੇ” (ਇੰਦਰਜੀਤ ਲੰਡਨ) ਆਦਿ ਵਿਸੇਸ਼ ਜ਼ਿਕਰ ਯੋਗ ਹਨ।

ਧਾਰਮਿਕ ਗੀਤਾਂ ਵਿਚ, ”ਮਾਂ ਤੇਰੇ ਮੰਦਿਰ ਵਿੱਚ” (ਸੋਨੀ ਸਿੰਘ), ”ਕਮਲੀ ਹੋ ਗਈ” (ਰਾਜੂ ਸ਼ਾਹ ਮਸਤਾਨਾ), ”ਸਾਈ ਦੇ ਵੇਹੜੇ” (ਬਲਵਿੰਦਰ ਬੱਬੀ), ”ਮੌਜ ਲੱਗ ਗਈ” (ਟੀਨਾ ਸਿੰਘ), ”ਉੱਡਣ ਜੋਗੇ ਕਰ ਦੇ ਬਾਬਾ ਨਾਨਕਾ” (ਰਾਏ ਜੁਝਾਰ), ”ਤਾੜੀਆਂ ਵਜਾਓ ਅੱਜ ਪਾਓ ਭੰਗੜੇ ਮਾਂ ਮੇਰੀ ਮੌਜ ਵਿਚ ਆਈ ਹੋਈ ਆ” (ਸੁਲੇਖਾ ਬੰਗੜ ਟਿੰਕੂ ਸ਼ਹਿਜ਼ਾਦਾ), ਆਦਿ ਹਨ, ਜਦਕਿ ਉਸ ਦੇ ਆਉਣ ਵਾਲੇ ਨਵੇਂ ਗੀਤ ਰਾਏ ਜੁਝਾਰ, ਜਸਵਿੰਦਰ ਜੱਸੀ, ਜਸਪਾਲ ਜੱਸੀ, ਸੋਨੂੰ ਵਿਰਕ, ਸੁਲੇਖਾ ਬੰਗੜ, ਪਰਮਜੀਤ ਧੰਜਲ, ਬਲਵਿੰਦਰ ਬੱਬੀ, ਕੌਰ ਪੂਜਾ, ਐਮ. ਜੋਗੀ, ਮਲਕੀਤ ਬੁੱਲਾ, ਸੋਨੀ ਸਿੰਘ, ਸਮਰਜੀਤ ਰੰਧਾਵਾ, ਟੀਨਾ ਸਿੰਘ ਅਤੇ ਮਿਸ ਸਰਗੀ ਦੀ ਆਵਾਜ਼ ਵਿੱਚ ਜਲਦੀ ਹੀ ਮਾਰਕੀਟ ਵਿਚ ਆ ਰਹੇ ਹਨ!

ਪੰਜਾਬੀ ਮਾਂ-ਬੋਲੀ ਦੇ ਖ਼ਜ਼ਾਨੇ ਨੂੰ ਮਾਲੋ-ਮਾਲ ਕਰਨ ਲਈ ਜੁਟਿਆ ਹੋਇਆ, ਆਪਣੀ ਗੀਤਕਾਰੀ ਦੁਆਰਾ ਸਰੋਤਿਆਂ ਦੇ ਦਿਲਾਂ ਉਤੇ ਰਾਜ ਕਰ ਰਿਹਾ, ਕਲਮ ਦਾ ਬਾਦਸ਼ਾਹ ਜੱਸੀ ਕੇਸੋਪੁਰੀ ਆਪਣਾ, ਆਪਣੇ ਪਿੰਡ ਅਤੇ ਸੂਬੇ ਦਾ ਨਾਂ ਦੁਨੀਆਂ ਭਰ ਵਿਚ ਰੋਸ਼ਨ ਕਰਨ ਲਈ ਲਗਾਤਾਰ, ਨਿਰਵਿਘਨ ਸੰਘਰਸ਼ਸ਼ੀਲ ਰਵੇ !  ਉਹ ਜਿੱਧਰ-ਕਿੱਧਰ ਵੀ ਜਾਵੇ ਕਲਾ ਦੇ ਕਦਰਦਾਨਾਂ, ਪਾਰਖ਼ੂਆਂ ਅਤੇ ਕਲਾ-ਪ੍ਰੇਮੀਆਂ ਤੋਂ ਉਸ ਨੂੰ ਕੋਹ-ਕੋਹ ਲੰਬੀਆਂ ਅਸੀਸਾਂ ਮਿਲਦੀਆਂ ਅਤੇ ਸਲਾਮਾਂ ਪੈਂਦੀਆਂ ਰਹਿਣ !  ਲੋਕ-ਗੀਤ ਲਿਖਦਾ-ਲਿਖਦਾ ਉਹ ਲੋਕ-ਗੀਤਾਂ ਦੇ ਹਾਣ ਦੀਆਂ ਉਮਰਾਂ ਮਾਣੇ !  ਭਰਵੇਂ ਅੰਬਰ ਦੇ ਤਾਰਿਆਂ ਜਿੰਨੀਆਂ ਸ਼ੁਭ ਇੱਛਾਵਾਂ ਹਨ, ਇਸ ਨੌਜਵਾਨ ਲਈ ਮੇਰੀਆਂ !  ਆਮੀਨ !

          -ਪ੍ਰੀਤਮ ਲੁਧਿਆਣਵੀ (ਚੰਡੀਗੜ), 9876428641

Install Punjabi Akhbar App

Install
×