ਕੈਨੇਡਾ ਦਾ ਲੋਕ ਗਾਇਕ ਜੱਸ ਸੰਘਾ ਦਾ ਇਕ ਹੋਰ ਨਵਾਂ ਗੀਤ, ਸੱਸੇ ‘ ਮੇਰੀਏ’ ਲੈ ਕੇ ਹਾਜ਼ਰ ਹੋਇਆਂ 

IMG_7136

ਨਿਊਯਾਰਕ/ ਟੋਰਾਟੋ 17 ਜੁਲਾਈ ( ਰਾਜ ਗੋਗਨਾ )— ਕੈਨੇਡਾ ਦਾ ਹਰਮਨ ਪਿਆਰਾਂ ਲੋਕ ਗਾਇਕ  ਜੱਸ ਸੰਘਾ ਇਕ ਹੋਰ ਨਵਾਂ ਗੀਤ ਸੱਸੇ ਮੇਰੀਏ’  ਲੈ ਕੇ ਹਾਜ਼ਿਰ ਹੋਇਆ ਹੈ।  ਜਿਸ ਨੂੰ ਲੋਕ ਰੰਗ ਆਡੀਓ ਵਲੋਂ  ਰਿਲੀਜ਼ ਕੀਤਾ ਗਿਆ ਹੈ  ਇਸ ਗੀਤ ਨੂੰ ਲਿਖਿਆ   ਗੀਤਕਾਰ ਸਾਹਿਬ ਢਿੱਲੋਂ ਜੀ ਨੇ ਤੇ ਮਿਉੂਜਕ ਦਿੱਤਾ ਹਰਪ੍ਰੀਤ ਅਨਾੜੀ ਹੁਣਾਂ ਨੇ ,ਜਿਸ ਨੂੰ ਦਰਸ਼ਕਾਂ ਵੱਲੋ ਕਾਫੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਜੱਸ ਸੰਘਾ ਜਿਸ ਦਾ ਪਿਛਲਾ ਪਿਛੋਕੜ ਪੰਜਾਬ ਤੋਂ ਜ਼ਿਲ੍ਹਾ ਕਪੂਰਥਲਾ ਦੇ ਪਿੰਡ ਕਾਲਾ ਸੰਘਿਆ ਨਾਲ ਹੈ। ਉਹਨਾਂ ਨੇ  ਸੋਢੀ ਨਾਗਰਾ, ਸਾਬੀ ਸੁਖੀਆ ਨੰਗਲ,ਪਹਿਲਵਾਨ ਗੋਪੀ ਲੱਖਣ ਕਲਾਂ  ,ਰਾਜਾ ਕਨੇਡਾ ,ਰਾਜ ਗੋਗਨਾ ਪੱਤਰਕਾਰ ਪੰਜਾਬੀ ਮੀਡੀਆ ਯੂ.ਐਸ.ਏ ਬਲਜੀਤ ਸੰਘਾ (ਕਾਲਾ ਸੰਘਿਆਂ) ਦਾ ਵਿਸ਼ੇਸ਼ ਸਹਿਯੋਗ ਦੇਣ ਲਈ ਦਿਲੋਂ ਧੰਨਵਾਦ ਕੀਤਾ।

Install Punjabi Akhbar App

Install
×