6 ਜੁਲਾਈ ਤੋ ਹੁਣ ਖੁੱਲ੍ਹੇਗੀ ਨਿਊਯਾਰਕ ਦੀ ਇੰਮੀਗ੍ਰੇਸ਼ਨ ਕੋਰਟ, ਅਮਰੀਕਾ ਵਿੱਚ ਹੁਣ ਪੁਲਿਸ ਕਿਸੇ ਦੇ ਘਰ ਬਿਨਾ ਵਾਰੰਟ ਤੋ ਨਹੀਂ ਹੋ ਸਕੇਗੀ ਦਾਖਿਲ: ਜਸਪ੍ਰੀਤ ਸਿੰਘ ਅਟਾਰਨੀ

ਨਿਊਯਾਰਕ —ਅਮਰੀਕਾ ਦੇ ਪ੍ਰਸਿੱਧ ਵਕੀਲ ਸ: ਜਸਪ੍ਰੀਤ ਸਿੰਘ ਅਟਾਰਨੀ ਐਟ ਲਾਅ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ, ਨਿਊਯਾਰਕ ਦੀ ਇੰਮੀਗ੍ਰੇਸ਼ਨ ਕੋਰਟ ਹੁਣ 6 ਜੁਲਾਈ ਤੋ ਖੁੱਲ ਜਾਵੇਗੀ। ਉਹਨਾਂ ਕਿਹਾ ਕਿ ਭਾਵੇਂ ਇੱਥੇ ਬਹੁਤ ਇੰਮੀਗ੍ਰੇਸ਼ਨ ਕੋਰਟਾਂ ਖੁੱਲ੍ਹੀਆਂ ਹਨ ਪਰ ਨਿਊਯਾਰਕ ਦੀ  ਇੰਮੀਗ੍ਰੇਸ਼ਨ ਕੋਰਟ ਪਿਛਲੇ ਇਕ ਸਾਲ ਤੋ ਬੰਦ ਸੀ।ਅਮਰੀਕਾ ਦੇ ਇੰਮੀਗ੍ਰੇਸ਼ਨ ਵਿਭਾਗ ਦੀ ਤਾਜਾ ਜਾਣਕਾਰੀ ਅਨੁਸਾਰ ਨਿਊਯਾਰਕ ਦੀ ਇੰਮੀਗ੍ਰੇਸ਼ਨ ਕੋਰਟ 6 ਜੁਲਾਈ ਤੋ ਪੂਰੀ ਤਰ੍ਹਾਂ ਖੁੱਲ ਜਾਵੇਗੀ ਮਾਸਟਰ ਅਤੇ ਇੰਨਡਵੀਜੂਅਲ ਡੇਟ ਦੀ ਸੁਣਵਾਈ ਵੀ ਕੀਤੀ ਜਾਵੇਗੀ ਉਹਨਾਂ ਦੱਸਿਆ ਕਿ ਨਿਊਯਾਰਕ ਵਿਖੇਂ ਇੰਮੀਗ੍ਰੇਸ਼ਨ ਕੋਰਟ ਦੀ ਬ੍ਰਾਂਚ ਜੋ ਨਿਊਯਾਰਕ ਵਿਖੇਂ ਬਰੋਡਵੇਅ ਦੇ ਫੈਡਰਲ ਪਲਾਜਾ ਦੀ ਵੈਰਿਕ ਸਟ੍ਰੀਟ ਤੇ ਸਥਿੱਤ ਹੈ। ਉਹਨਾਂ ਦੱਸਿਆ ਕਿ ਅਮੈਰੀਕਨ ਸੁਪਰੀਮ ਕੋਰਟ ਦਾ ਇਕ ਹੋਰ ਅਹਿਮ  ਫੈਸਲਾ ਆ ਗਿਆ ਹੈ ਜਿਸ ਤਹਿਤ ਅਮਰੀਕਾ ਦੀ ਸੁਪਰੀਮ ਕੋਰਟ ਨੇ ਪੁਲਿਸ ਨੂੰ ਕਿਸੇ ਦੇ ਵੀ ਘਰ ਵਾਰੰਟ ਤੋ ਬਿਨਾ ਜਾਣ ਤੋ ਰੋਕ ਲਾ ਦਿੱਤੀ ਹੈ ਅਤੇ ਇਸ ਕੇਸ ਦਾ ਨਾਮ ਕੈਨੀਗਲੀਆ ਵੀ ਸਟਰੋਮ ਹੈ ਜਦ ਕਿ ਇਸ ਤੋ ਪਹਿਲਾ ਪੁਲਿਸ ( Community Caretaker exception) ਨਿਯਮ ਦੇ ਅਧੀਨ ਕਿਸੇ ਦੇ ਵੀ ਘਰ ਅੰਦਰ ਦਾਖਿਲ ਹੋ ਸਕਦੀ ਸੀ ਪਰ ਹੁਣ ਇਹ ਮੁਮਕਿਨ ਨਹੀਂ ਹੋਵੇਗਾ। 

Install Punjabi Akhbar App

Install
×