ਸਿੱਖ ਮੁੱਦਿਆਂ ‘ਤੇ ਸਰਕਾਰੀ ਨੁਮਾਇੰਦਿਆਂ ਨਾਲ ਵਿਚਾਰਾਂ ਲਈ ਜਸਦੀਪ ਸਿੰਘ ਜੱਸੀ ਪੁੱਜੇ ਪਾਕਿਸਤਾਨ

ਪਾਕਿਸਤਾਨੀ ਪੰਜਾਬ ਦੇ ਗਵਰਨਰ ਚੌਧਰੀ ਮੁਹੰਮਦ ਸਰਵਰ ਨਾਲ ਕੀਤੀ ਮੁਲਕਾਤ

ਸਿੱਖਸ ਆਫ ਅਮੈਰਿਕਾ ਦੇ ਮੁਖੀ ਜਸਦੀਪ ਸਿੰਘ ਜੱਸੀ ਸਿੱਖ ਮੁੱਦਿਆਂ ‘ਤੇ ਹਮੇਸ਼ਾ ਹੀ ਚਿੰਤਤ ਰਹਿੰਦੇ ਹਨ। ਪਾਕਿਸਤਾਨ ‘ਚ ਨਨਕਾਣਾ ਸਾਹਿਬ ਜਾਣੇ ਵਾਲੇ ਜਥੇ ਨੂੰ ਭਾਰਤ ਸਰਕਾਰ ਵਲੋਂ ਰੋਕ ਦਿੱਤੇ ਜਾਣ ‘ਤੇ ਉਹਨਾਂ ਦੇ ਦਿਲ ‘ਤੇ ਗਹਿਰਾ ਅਸਰ ਹੋਇਆ ਹੈ, ਇਹੋ ਜਿਹੇ ਸਿੱਖ ਮਸਲਿਆਂ ਉੱਤੇ ਵਿਚਾਰ ਕਰਨ ਲਈ ਉਹ ਵਿਸ਼ੇਸ਼ ਤੌਰ ‘ਤੇ ਪਾਕਿਸਤਾਨ ਪਹੁੰਚੇ। ਇਸ ਦੌਰੇ ਦੌਰਾਨ ਉਹਨਾਂ ਪਾਕਿਸਤਾਨੀ ਪੰਜਾਬ ਦੇ ਗਵਰਨਰ ਚੌਧਰੀ ਮੁਹੰਮਦ ਸਰਵਰ ਨਾਲ ਵਿਸ਼ੇਸ਼ ਤੌਰ ‘ਤੇ ਮੁਲਾਕਾਤ ਕੀਤੀ। ਮੁਲਾਕਾਤ ਉਪਰੰਤ ਪੰਜਾਬੀ ਰਾਈਟਰ ਵੀਕਲੀ ਨਾਲ ਗੱਲਬਾਤ ਕਰਦਿਆਂ ਸ੍ਰ. ਜਸਦੀਪ ਸਿੰਘ ਜੱਸੀ ਨੇ ਦੱਸਿਆ ਕਿ ਗਵਰਨਰ ਸਾਹਿਬ ਨਾਲ ਬਹੁਤ ਹੀ ਡੂੰਘੀਆਂ ਅਤੇ ਖੁੱਲ੍ਹੀਆਂ ਵਿਚਾਰਾਂ ਹੋਈਆਂ। ਸ੍ਰ. ਜੱਸੀ ਨੇ ਦੱਸਿਆ ਕਿ ਰਾਜਨੀਤਕ ਭੁੱਖ ਸ਼ਰਧਾਲੂਆਂ ਦੇ ਅਕੀਦੇ ਨੂੰ ਸੱਟ ਮਾਰ ਰਹੀ ਹੈ ਜੋ ਕਿ ਬਹੁਤ ਹੀ ਖਤਰਨਾਕ ਰੁਝਾਨ ਹੈ। ਉਹਨਾਂ ਕਿਹਾ ਕਿ ਭਾਰਤ ਸਰਕਾਰ ਵਲੋਂ ਜਥਾ ਰੋਕਣ ਕਾਰਨ ਨਨਕਾਣਾ ਸਾਹਿਬ ਸਿੱਖਾਂ ਦੇ ਕਾਫਲੇ ਨਹੀਂ ਪਹੁੰਚੇ ਜਿਸ ਕਾਰਨ ਦੁਨੀਆਂ ‘ਚ ਬੈਠੇ ਹਰ ਸਿੱਖ ਦਾ ਦਿਲ ਦੁਖਿਆ। ਸ੍ਰ. ਜਸਦੀਪ ਸਿੰਘ ਜੱਸੀ ਨੇ ਕਿਹਾ ਕਿ ਮੈਂ ਗਵਰਨਰ ਸਾਹਿਬ ਨੂੰ ਅਪੀਲ ਕੀਤੀ ਹੈ ਉਹ ਪਾਕਿਸਤਾਨ ਸਰਕਾਰ ਨੂੰ ਭਾਰਤ ਸਰਕਾਰ ਨਾਲ ਇਸ ਮਸਲੇ ‘ਤੇ ਗੱਲਬਾਤ ਕਰਨ ਲਈ ਮੰਗ ਕਰਨ ਜਿਸ ‘ਤੇ ਗਵਰਨਰ ਮੁਹੰਮਦ ਸਰਵਰ ਨੇ ਬਹੁਤ ਹੀ ਵਧੀਆ ਹੁੰਗਾਰਾ ਦਿੱਤਾ ਅਤੇ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਇਹ ਸਮੱਸਿਆ ਹੱਲ ਕਰ ਲਈ ਜਾਵੇਗੀ। ਸ੍ਰ. ਜੱਸੀ ਨੇ ਦੱਸਿਆ ਕਿ ਆਉਣ ਵਾਲੇ ਸਮੇਂ ਵਿਚ ਉਹ ਵੱਡਾ ਵਫਦ ਲੈ ਕੇ ਪਾਕਿਸਤਾਨ ਜਾਣਗੇ ਜਿਸ ਵਿਚ ਪੰਜਾਬੀ ਰਾਈਟਰ ਵੀਕਲੀ ਤੇ ਬਾਜ਼ ਬਰਾਡਕਾਸਟਿੰਗ ਦੇ ਆਨਰੇਰੀ ਚੀਫ ਐਡੀਟਰ ਸ੍ਰ. ਹਰਵਿੰਦਰ ਰਿਆੜ ਵੀ ਨਾਲ ਹੋਣਗੇ।

Install Punjabi Akhbar App

Install
×