ਜੈਰਡ ਸਾਲਿਸ -ਹਿਟ ਐਂਡ ਰਨ ਕੇਸ- ਸ਼ਕੀ ਵਹੀਕਲ ਦਾ ਮਾਲਕ ਪੁਲਿਸ ਦੀ ਮਦਦ ਲਈ ਤਿਆਰ

jarrodsallis case150108
ਨਵੇਂ ਸਾਲ ਦੇ ਦਿਨ, 19 ਸਾਲਾਂ ਦਾ ਨੌਜਵਾਨ ਜੈਰਡ ਸਾਲਿਸ, ਜੋ ਕਿ ਡਾਰਵਿਨ ਵਿੱਚ ਟਿਗਰ ਬਰੈਨਨ ਡਰਾਈਵ ਨੇੜੇ ਆਪਣੀ ਸਾਈਕਲ ਤੇ ਜਾ ਰਿਹਾ ਸੀ ਤਾਂ ਇੱਕ ਵਹੀਕਲ ਦੀ ਟੱਕਰ ਨਾਲ ਬੁਰੀ ਤਰਾ੍ਹਂ ਜ਼ਖਮੀ ਹੋ ਗਿਆ ਤੇ ਹੁਣ ਉਹ ਕੋਮਾ ਵਿੱਚ ਜ਼ੇਰ-ਏ-ਇਲਾਜ ਹੈ। ਡਾਕਟਰਾਂ ਨੇ ਉਸਦੀ ਹਾਲਤ ਵਿੱਚ ਛੇਤੀ ਸੁਧਾਰ ਦੀ ਉਮੀਦ ਜਤਾਈ ਹੈ।
ਸੁਪਰਿਨਟੈਂਡੈਂਟ ਬਾਬ ਰੈਨੀ ਨੇ ਦੱਸਿਆ ਕਿ ਐਨ.ਟੀ. ਪੁਲਿਸ ਅਤੇ ਇੰਟਰਸਟੇਟ ਫੋਰੈਂਸਿਕ ਮਾਹਿਰ ਇਸ ਦੁਰਘਟਨਾ ਦੀ ਜਾਂਚ ਕਰ ਰਹੇ ਹਨ ਅਤੇ ਉਨਾ੍ਹਂ ਇੱਕ ਕਾਲੇ ਰੰਗ ਦਾ ਸੁ.ਵ. (Sport Utility Vehicle) ਵਾਹਨ ਪੁੱਛ-ਪੜਤਾਲ ਵਾਸਤੇ ਕਬਜ਼ੇ ਵਿੱਚ ਲਿਆ ਹੈ। ਸ਼ਕੀ ਵਹੀਕਲ ਦਾ ਮਾਲਕ ਪੁਲਿਸ ਪੁੱਛ ਪੜਤਾਲ ਵਿੱਚ ਪੂਰਾ ਸਹਿਯੋਗ ਕਰ ਰਿਹਾ ਹੈ। ਜਾਂਚ ਤੋਂ ਬਾਅਦ ਪਤਾ ਲੱਗੇਗਾ ਕਿ ਇਹ ਵਾਹਨ ਘਟਨਾ ਵਿੱਚ ਸ਼ਾਮਲ ਹੋ ਸਕਦਾ ਹੈ ਕਿ ਨਹੀਂ।
ਸੀ.ਸੀ.ਟੀ.ਵੀ. ਕੈਮਰਿਆਂ ਦੀ ਮਦਦ ਨਾਲ ਪੁਲਿਸ ਇਸ ਵਾਹਨ ਤੋਂ ਇਲਾਵਾ ਇੱਕ ਹੋਰ ਅਜਿਹੇ ਹੀ ਕਾਲੇ ਰੰਗ ਦੇ ਵਾਹਨ ਦੀ ਵੀ ਤਲਾਸ਼ ਕਰ ਰਹੀ ਹੈ।
ਸਾਲਿਸ ਦੇ ਪਿਤਾ ਨੇ ਉਮੀਦ ਜਤਾਈ ਹੈ ਕਿ ਉਨਾ੍ਹਂ ਦਾ ਬੱਚਾ ਸਾਲਿਸ ਬਹੁਤ ਹੀ ਹਿੰਮਤ ਵਾਲਾ ਹੈ ਅਤੇ ਆਪਣੀ ਇਸ ਸਥਿਤੀ ਨਾਲ ਪੂਰੀ ਤਰਾ੍ਹਂ ਲੜਨ ਦੇ ਕਾਬਲ ਹੈ। ਸਮਾਂ ਤਾਂ ਲੱਗੇਗਾ ਪਰ ਉਹ ਰਿਕਵਰ ਕਰ ਜਾਵੇਗਾ।
ਪੁਲਿਸ ਨੇ ਵੀ ਲੋਕਾਂ ਨੂੰ ਅਪੀਲ ਕਰਦੇ ਹੋਇਆਂ ਕਿਹਾ ਹੈ ਜੇ ਇਸ ਤਰਾ੍ਹਂ ਦੇ ਕੇਸਾਂ ਦੀ ਕੋਈ ਸੂਹ ਮਿਲਦੀ ਹੈ ਤਾਂ ਪੁਲਿਸ ਨੂੰ 131 444 ਜਾਂ ਕਰਾਈਮ ਸਟੋਪਰਸ ਨੂੰ 1800 333 000 ਤੇ ਇਤਲਾਹ ਦਿੱਤੀ ਜਾ ਸਕਦੀ ਹੈ।

Install Punjabi Akhbar App

Install
×