ਗੁਰੂ ਘਰਾਂ ਦੀ ਸੰਭਾਲ ਲਈ ਹਰਿਆਣਾ ਸਰਕਾਰ ਸੂਬੇ ਦੇ ਸਿੱਖਾਂ ਦਾ ਸਾਥ ਦੇਵੇ: ਜਰਨੈਲ ਸਿੰਘ ਬਰਾੜ

jarnail-singh-brar copyਹਰਿਆਣਾ ਸਰਕਾਰ ਸੂਬੇ ‘ਚ ਗੁਰਦੁਆਰਿਆਂ ਦੀ ਸੇਵਾ-ਸੰਭਾਲ ਦੀ ਜਿੰਮੇਵਾਰੀ ਨਵੀਂ ਬਣੀ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹਵਾਲੇ ਕਰਨ ਲਈ ਆਪਣਾ ਬਣਦਾ ਰੋਲ ਅਦਾ ਕਰੇ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਇੱਥੇ ਹਰਿਆਣਾ ‘ਚ ਕਮੇਟੀ ਦੀ ਸਥਾਪਨਾ ਲਈ ਸਿਰਸਾ ਦੇ ਮੈਬਰ ਪਾਰਲੀਮੈਂਟ ਅਸ਼ੋਕ ਤੰਵਰ ਦੇ ਸਿਰਸਾ ਸਥਿਤ ਨਿਵਾਸ ‘ਤੇ 14 ਦਿਨ ਦੀ ਭੁੱਖ ਹੜਤਾਲ ਕਰਨ ਵਾਲੇ ਨੌਜਵਾਨ ਜਰਨੈਲ ਸਿੰਘ ਬਰਾੜ ਨੇ ਕੀਤਾ। ਉਨ੍ਹਾਂ ਆਖਿਆ ਕਿ ਜੇਕਰ ਕਾਨੂੰਨ ਬਣਾਉਣਾ ਸਰਕਾਰ ਦੀ ਜ਼ਿਮੇਵਾਰੀ ਹੈ ਤਾਂ ਕਾਨੂੰਨ ਨੂੰ ਲਾਗੂ ਕਰਨਾ ਵੀ ਸਰਕਾਰ ਦੀ ਹੀ ਜ਼ਿਮੇਵਾਰੀ ਹੁੰਦੀ ਹੈ ਪਰ ਹਰਿਆਣਾ ਦੇ ਗੁਰੂ ਘਰਾਂ ਦੀ ਸੇਵਾ ਇੱਥੋ ਦੇ ਸਿੱਖਾਂ ਨੂੰ ਸੰਭਾਲਣ ਲਈ ਜੋ ਸਰਕਾਰ ਨੇ ਹੁਣ ਤੱਕ ਰਵੱਈਆ ਅਪਣਾਇਆ ਹੈ ਉਸ ਤੋਂ ਸਪੱਸ਼ਟ ਹੁੰਦਾ ਹੈ ਕਿ ਹੁੱਡਾ ਸਰਕਾਰ ਇਸ ਮਸਲੇ ‘ਤੇ ਸਿੱਖਾਂ ਦੀਆ ਵੋਟਾਂ ‘ਤੇ ਕੇਵਲ ਰਾਜਨੀਤੀ ਹੀ ਕਰਨਾ ਚਾਹੁੰਦੀ ਹੈ। ਉਨ੍ਹਾਂ ਆਖਿਆ ਕਿ ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ ਸਿੰਘ ਬਾਦਲ ਨੂੰ ਵੀ ਨਿੱਜੀ ਹਿੱਤਾਂ ਤੋ ਉੱਪਰ ਉੱਠ ਕੇ ਸਿੱਖ ਧਰਮ ਤੇ ਰਾਜਨੀਤੀ ਕਰਨ ਦੀ ਬਜਾਏ ਸਿੱਖ ਕੌਮ ਦੀ ਏਕਤਾ ਤੇ ਉਸ ਦੀ ਚੜ੍ਹਦੀ ਕਲਾ ਲਈ ਕੰਮ ਕਰਨਾ ਚਾਹੀਦਾ ਹੈ। ਜੇਕਰ ਬਾਦਲ ਸਾਹਿਬ ਸ਼੍ਰੋਮਣੀ ਕਮੇਟੀ ਨੂੰ ਤੋੜ ਕੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਥਾਪਨਾ ਲਈ ਗ੍ਰਿਫ਼ਤਾਰੀ ਦੇ ਸਕਦੇ ਹਨ ਤਾਂ ਹਰਿਆਣਾ ‘ਚ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਉਨ੍ਹਾਂ ਨੂੰ ਇੰਨੀ ਨਫ਼ਰਤ ਕਿਓਂ ਹੈ। ਇਸ ਤੋਂ ਸਪੱਸ਼ਟ ਹੈ ਕਿ ਉਹ ਸਿੱਖ ਕੌਮ ਨੂੰ ਆਪਣੀ ਜਰੂਰਤ ਮੁਤਾਬਕ ਹੀ ਆਪਣੇ ਰਾਜਨੀਤਿਕ ਹਿਤਾਂ ਲਈ ਸਮੇਂ-ਸਮੇੇਂ ‘ਤੇ ਇਸਤੇਮਾਲ ਕਰ ਰਹੇ ਹਨ। ਉਨ੍ਹਾਂ ਸਿੱਖ ਸਮਾਜ ਨੂੰ ਵੀ ਅਪੀਲ ਕੀਤੀ ਕਿ ਸਾਨੂੰ ਆਪਸ ‘ਚ ਸਿੱਧੀ ਲੜ੍ਹਾਈ ਕਰਨ ਦੀ ਬਜਾਏ ਕਾਨੂੰਨੀ ਪਰਕਿਰਿਆਂ ਨਾਲ ਜਾਂ ਆਪਸ ‘ੱਚ ਮਿਲ ਬੈਠ ਕੇ ਇਸ ਮਸਲੇ ਦਾ ਹੱਲ ਕੱਢਣਾ ਚਾਹਿਦਾ ਹੈ।