ਜਾਪਾਨ ‘ਚ ਬਰਫੀਲੇ ਤੁਫਾਨ ਕਾਰਨ 11 ਲੋਕਾਂ ਦੀ ਹੋਈ ਮੌਤ

japan141219ਜਾਪਾਨ ‘ਚ ਤੇਜ਼ ਹੁੰਦੇ ਬਰਫੀਲੇ ਤੁਫਾਨ ਨਾਲ ਹੁਣ ਤੱਕ 11 ਲੋਕਾਂ ਦੀ ਮੌਤ ਹੋਣ ਦੀ ਖ਼ਬਰ ਹੈ ਅਤੇ ਮੌਸਮ ਵਿਸ਼ਲੇਸ਼ਕਾਂ ਨੇ ਅਪੀਲ ਕੀਤੀ ਹੈ ਕਿ ਇਸ ਤਰ੍ਹਾਂ ਦਾ ਮੌਸਮ ਜਾਰੀ ਰਹੇਗਾ। ਜਾਪਾਨ ਦੇ ਉਤਰੀ ਅਤੇ ਮੱਧ ਵਰਤੀ ਖੇਤਰਾਂ ‘ਚ ਪਿਛਲੇ ਕੁਝ ਦਿਨਾਂ ਤੋਂ ਤੇਜ਼ ਬਰਫੀਲੀਆਂ ਹਵਾਵਾਂ ਚੱਲ ਰਹੀਆਂ ਹਨ, ਜਿਸ ਕਾਰਨ ਇਥੇ ਵੱਡੀ ਮਾਤਰਾ ‘ਚ ਬਰਫ ਜੰਮ ਗਈ ਹੈ ਜਿਸ ਨਾਲ ਜਨਜੀਵਨ ਬਹੁਤ ਪ੍ਰਭਾਵਿਤ ਹੋ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਹੋਕਾਇਦੋ ਅਤੇ ਹੋਂਸ਼ੂ ਖੇਤਰਾਂ ‘ਚ ਹੀ ਜਿਆਦਾਤਰ ਲੋਕਾਂ ਦੀ ਮੌਤ ਹੋਈ ਹੈ ਅਤੇ ਇਨ੍ਹਾਂ ‘ਚ ਵੱਡੀ ਉਮਰ ਦੇ ਲੋਕਾਂ ਦੀ ਗਿਣਤੀ ਵੱਧ ਹੈ। ਜਾਪਾਨ ‘ਚ ਮੌਸਮ ਵਿਭਾਗ ਮੁਤਾਬਿਕ ਦੇਸ਼ ‘ਚ ਅਜੇ ਵੀ ਬਰਫਬਾਰੀ ਦਾ ਕਹਿਰ ਜਾਰੀ ਰਹਿ ਸਕਦਾ ਹੈ। ਤੇਜ਼ ਹਵਾਵਾਂ ਲਗਭਗ 140 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਚੱਲ ਰਹੀਆਂ ਹਨ। ਕਈ ਸਥਾਨਾਂ ‘ਚ 200 ਸੈਂਟੀਮੀਟਰ ਤੱਕ ਬਰਫ ਜੰਮ ਗਈ ਹੈ।