ਕਰੋਨਾ ਵੈਕਸੀਨ ਦਾ ਕੌਮੀਕਰਣ ਨਹੀਂ ਹੋਣਾ ਚਾਹੀਦਾ -ਗਲੋਬਲ ਹੈਲਥ ਦੇ ਅਧਿਕਾਰੀਆਂ ਨੇ ਕਰੋਨਾ ਵੈਕਸੀਨ ਵਾਸਤੇ ਜਤਾਈ ਚਿੰਤਾ

ਗਲੋਬਲ ਹੈਲਥ ਦੇ ਅਧਿਕਾਰੀ ਜੇਨ ਹੈਲਟਨ ਨੇ ਕਰੋਨਾ ਵੈਕਸੀਨ ਵਾਸਤੇ ਚਿੰਤਾ ਜਤਾਉਂਦਿਆਂ ਕਿਹਾ ਹੈ ਕਿ ਕਰੋਨਾ ਵੈਕਸੀਨ ਭਾਵੇਂ ਕਿਸੇ ਦੇ ਵੱਲੋਂ ਅਤੇ ਕਿਤੇ ਵੀ ਤਿਆਰ ਕੀਤੀ ਜਾਵੇ ਪਰੰਤੂ ਇਸਦਾ ਹੱਕ ਸਾਰਿਆਂ ਦਾ ਬਰਾਬਰ ਦਾ ਹੋਣਾ ਚਾਹੀਦਾ ਹੈ ਕਿਉਂਕਿ ਜੇ ਕਿਸੇ ਖੇਤਰ ਵਿੱਚ ਵੀ ਇਹ ਵੈਕਸੀਨ ਨਹੀਂ ਮਿਲਦੀ ਤਾਂ ਕਰੋਨਾ ਦਾ ਕਹਿਰ ਉਥੇ ਰਹਿ ਸਕਦਾ ਹੈ ਅਤੇ ਫੇਰ ਕਦੇ ਵੀ ਮੁੜ ਤੋਂ ਸਾਰੀ ਦੁਨੀਆਂ ਨੂੰ ਮੌਤ ਦੇ ਮੂੰਹ ਵੱਲ ਲੈ ਕੇ ਜਾ ਸਕਦਾ ਹੈ। ਉਹ ਨੈਸ਼ਨਲ ਪਰੈਸ ਕਲੱਬ ਕੈਨਬਰਾ ਦੇ ਇੱਕ ਸਮਾਰੋਹ ਵਿੱਚ ਬੋਲ ਰਹੇ ਸਨ। ਉਨਾ੍ਹਂ ਨੇ ਇਹ ਵੀ ਕਿਹਾ ਕਿ ਬੇਸ਼ੱਕ 94% ਵਿਗਿਆਨੀ ਇਸ ਵੈਕਸੀਨ ਨੂੰ ਈਜਾਦ ਕਰਨ ਵਿੱਚ ਹੁਣ ਤੱਕ ਫੇਲ੍ਹ ਹੋ ਚੁਕੇ ਹਨ ਪਰੰਤੂ ਫੇਰ ਵੀ ਬਾਕੀ ਦੇ ਹਾਲੇ ਵੀ 130 ਗਰੁੱਪ ਅਜਿਹੇ ਹਨ ਜੋ ਕਿ ਇਸ ਕੰਮ ਵਿੱਚ ਦਿਨ ਰਾਤ ਲੱਗੇ ਹਨ ਅਤੇ ਹੁਣ ਸਫਲਤਾ ਵੀ ਉਨਾ੍ਹਂ ਤੋਂ ਜ਼ਿਆਦਾ ਦੂਰ ਨਹੀਂ ਹੈ ਅਤੇ ਇਸ ਦੌੜ ਵਿੱਚ ਆਸਟ੍ਰੇਲੀਆ ਵੀ ਪੂਰੀ ਲਗਨ ਅਤੇ ਮਿਹਨਤ ਨਾਲ ਸ਼ਾਮਿਲ ਹੈ।

Install Punjabi Akhbar App

Install
×