ਜਸਵੰਤ ਕੌਰ ਬੈਂਸ ਦੀ ਪੁਸਤਕ “ਜਾਣਾ ਏ ਉਸ ਪਾਰ” ਲੋਕ ਅਰਪਿਤ

ਰਈਆ —ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ (ਸਬੰਧਤ ਕੇਂਦਰੀ ਪੰਜਾਬੀ ਲੇਖਕ ਸਭਾ) ਵੱਲੋਂ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਇਕ ਸਾਹਿਤਕ ਸਮਾਗਮ ਸੰਤ ਮਾਝਾ ਸਿੰਘ ਕਰਮਜੋਤ ਸੀ: ਸੈ: ਸਕੂਲ, ਬਾਬਾ ਬਕਾਲਾ ਸਾਹਿਬ ਵਿਖੇ ਕਰਵਾਇਆ ਗਿਆ । ਇਸ ਮੌਕੇ ਪ੍ਰਧਾਨਗੀ ਮੰਡਲ ਵਿੱਚ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਕਾਰਜਕਾਰਨੀ ਮੈਂਬਰ ਅਤੇ ਬਾਬਾ ਬਕਾਲਾ ਸਭਾ ਦੇ ਮੁੱਖ ਸੰਚਾਲਕ ਸ਼ੇਲੰਿਦਰਜੀਤ ਸਿੰਘ ਰਾਜਨ, ਸਭਾ ਦੇ ਸਰਪ੍ਰਸਤ ਪ੍ਰਿੰਸੀਪਲ ਰਘਬੀਰ ਸਿੰਘ ਸੋਹਲ, ਪ੍ਰਧਾਨ ਸੰਤੋਖ ਸਿੰਘ ਗੁਰਾਇਆ, ਸੀ: ਮੀਤ ਪ੍ਰਧਾਨ ਮੱਖਣ ਸਿੰਘ ਭੈਣੀਵਾਲਾ ਸਾਬਕਾ ਬੀ.ਈ.ਈ.ਓ., ਮੀਤ ਪ੍ਰਧਾਨ ਮੁਖਤਾਰ ਸਿੰਘ ਗਿੱਲ, ਖਜ਼ਾਨਚੀ ਮਾ: ਮਨਜੀਤ ਸਿੰਘ ਵੱਸੀ, ਸੁਖਵੰਤ ਕੌਰ ਵੱਸੀ ਪ੍ਰਧਾਨ ਮਹਿਲਾ ਵਿੰਗ ਅਤੇ ਪ੍ਰੋ: ਹਰਮੇਸ਼ ਕੌਰ ਜੋਧੇ ਸ਼ੁਸ਼ੋਭਿਤ ਹੋਏ । ਇਸ ਮੌਕੇ ਜਸਵੰਤ ਕੌਰ ਬੈਂਸ ਯੂ.ਕੇ. ਦੀ ਕਹਾਣੀ ਅਤੇ ਲੇਖ ਸੰਗ੍ਰਿਹ ਪੁਸਤਕ “ਜਾਣਾ ਏ ਉਸ ਪਾਰ” ਨੂੰ ਸਮੁੱਚੇ ਪ੍ਰਧਾਨਗੀ ਮੰਡਲ ਵੱਲੋਂ ਲੋਕ ਅਰਪਿਤ ਕੀਤਾ ਗਿਆ । ਇਸ ਪੁਸਤਕ ਵਿੱਚ ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਦੀ ਸਕੱਤਰ ਮੈਡਮ ਹਰਮੇਸ਼ ਕੌਰ ਜੋਧੇ ਅਤੇ ਸੰਤੋਖ ਸਿੰਘ ਪੰਨੂ ਦੀਆਂ ਰਚਨਾਵਾਂ ਵੀ ਸ਼ਾਮਿਲ ਹਨ । ਇਸ ਮੌਕੇ ਮਾ: ਬਲਬੀਰ ਸਿੰਘ ਬੋਲੇਵਾਲ, ਦਵਿੰਦਰ ਸਿੰਘ ਭੋਲਾ, ਅੰਗਰੇਜ ਨੰਗਲੀ, ਜਗਦੀਸ਼ ਸਹੋਤਾ, ਲਖਵਿੰਦਰ ਕੋਟੀਆ, ਗੁਰਮੇਜ ਸਹੋਤਾ, ਜਸਵੰਤ ਧਾਪ, ਅਵਤਾਰ ਸਿੰਘ ਗੋਇੰਦਵਾਲ, ਰਣਜੀਤ ਸਿੰਘ ਬਾਬਲ, ਜਗਦੀਸ਼ ਸਿੰਘ ਬਮਰਾਹ, ਮਾ: ਮਨਜੀਤ ਸਿੰਘ ਕੰਬੋ, ਰਾਜਵਿੰਦਰ ਕੌਰ ਰਾਜ, ਗੁਰਮੀਤ ਕੌਰ ਬੱਲ, ਬਲਵਿੰਦਰ ਸਿੰਘ ਅਠੌਲਾ, ਸਰਬਜੀਤ ਸਿੰਘ ਪੱਡਾ, ਧਰਮਿੰਦਰ ਭੈਣੀ, ਸਕੱਤਰ ਸਿੰਘ ਪੁਰੇਵਾਲ ਆਦਿ ਵੀ ਹਾਜ਼ਰ ਸਨ । ਮੰਚ ਸੰਚਾਲਨ ਦੇ ਫਰਜ਼ ਸਭਾ ਦੇ ਮੁੱਖ ਸੰਚਾਲਕ ਸ਼ੇਲਿੰਦਰਜੀਤ ਸਿੰਘ ਰਾਜਨ ਨੇ ਨਿਭਾਏ ।

Install Punjabi Akhbar App

Install
×