ਜੰਮੂ ਕਸ਼ਮੀਰ ਵਿਚ ਅਨਿਸਚਤਤਾ ਦੀ ਸਥਿਤੀ ਬਰਕਰਾਰ

harjinder singh gulpur 190829 ਜੰਮੂ ਕਸ਼ਮੀਰ rr

5 ਅਗਸਤ ਤੋਂ ਬਾਅਦ ਜੰਮੂ ਕਸ਼ਮੀਰ ਅੰਦਰ ਅਨਿਸਚਤਤਾ ਵਾਲੀ ਸਥਿਤੀ ਬਣੀ ਹੋਈ ਹੈ । ਕੇਂਦਰ ਸਰਕਾਰ ਨੂੰ ਉਮੀਦ ਸੀ ਕਿ ਉਹ ਆਪਣੇ ਤੌਰ ਤਰੀਕਿਆਂ ਨਾਲ ਕਸ਼ਮੀਰ ਦੀ ਸਥਿਤੀ ਨੂੰ ਆਮ ਜਿਹੀ ਬਣਾਉਣ ਵਿਚ ਜਲਦੀ ਸਫਲ ਹੋ ਜਾਵੇਗੀ। ਹੁਣ ਤੱਕ ਵਾਪਰੀਆਂ ਘਟਨਾਵਾਂ ਨੂੰ ਜੋੜ ਕੇ ਜੇਕਰ ਦੇਖਿਆ ਜਾਵੇ ਤਾਂ ਤਾਂ ਸਪਸ਼ਟ ਹੋ ਜਾਂਦਾ ਹੈ ਕਿ ਰਿਆਸਤ ਦੀ ਜਿੰਦਗੀ ਨੂੰ ਪਟੜੀ ਉੱਤੇ ਆਉਣ ਲਈ ਅਜੇ ਵਕਤ ਲੱਗੇਗਾ। ਸਰਕਾਰ ਪੱਖੀਆਂ ਅਤੇ ਵਿਰੋਧੀਆਂ ਦੀ ਸਾਂਝੀ ਰਾਏ ਹੈ ਕਿ ਜਨਮੁ ਕਸ਼ਮੀਰ ਅੰਦਰ ਬੇ ਚੈਨੀ ਵਾਲੀ ਸਥਿਤੀ ਦਾ ਲੰਬੇ ਸਮੇਂ ਤੱਕ ਬਰਕਰਾਰ ਰਹਿਣਾ ਭਾਰਤ ਦੇ ਹਿੱਤ ਵਿੱਚ ਨਹੀਂ ਹੈ। ਇਸ ਸਥਿਤੀ ਦਾ ਲਾਭ ਦੇਸ ਦੇ ਅੰਦਰ ਅਤੇ ਬਾਹਰ ਬੈਠੀਆਂ ਤਾਕਤਾਂ ਉਠਾ ਸਕਦੀਆਂ ਹਨ।ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਇਸ ਮੁੱਦੇ ਤੇ ਲਚਕਦਾਰ ਪਹੁੰਚ ਅਪਣਾ ਕੇ ਮਸਲੇ ਦਾ ਹੱਲ ਜਲਦੀ ਤੋਂ ਜਲਦੀ ਲੱਭਿਆ ਜਾਵੇ।

ਭਾਜਪਾ ਦੀ ਕੇਂਦਰ ਸਰਕਾਰ ਵਲੋਂ ਜੰਮੂ ਕਸ਼ਮੀਰ ਵਿਚੋਂ ਧਾਰਾ 370 ਹਟਾਏ ਜਾਣ ਦੇ ਫੈਸਲੇ ਨੇ ਦੇਸ਼ ਅੰਦਰਲੇ ਰਾਜਸੀ ਅਤੇ ਸਮਾਜਿਕ ਸਮੀਕਰਨਾਂ ਨੂੰ ਕਾਫੀ ਹੱਦ ਤੱਕ ਪ੍ਰਭਾਵਿਤ ਕੀਤਾ ਹੈ । ਇਹ ਗੱਲ ਮੋਦੀ ਸਰਕਾਰ ਦੇ ਹੱਕ ਵਿਚ ਜਾਂਦੀ ਹੈ ਕਿ ਦੇਸ਼ ਦੀਆਂ ਬਹੁਤ ਸਾਰੀਆਂ ਰਾਜਸੀ ਪਾਰਟੀਆਂ ਅਤੇ ਨੇਤਾਵਾਂ ਨੇ ਆਸ ਤੋਂ ਉਲਟ ਜਾ ਕੇ ਮੋਦੀ ਸਰਕਾਰ ਦੇ ਫੈਸਲੇ ਦਾ ਸਵਾਗਤ ਕੀਤਾ ਹੈ ।ਹਾਲ ਦੀ ਘੜੀ ਕਸ਼ਮੀਰ ਵਿਚ ਸਭ ਅੱਛਾ ਨਹੀਂ ਹੈ।ਤਕਰੀਬਨ 4 ਹਫਤਿਆਂ ਤੋਂ ਕਸ਼ਮੀਰੀਆਂ ਨੂੰ ਘਰਾਂ ਅੰਦਰ ਕੈਦ ਕਰ ਕੇ ਰਖਿਆਂ ਹੋਇਆ ਹੈ।ਦਫ਼ਾ 144 ਅਤੇ  ਕਰਫ਼ਿਊ ਤੋਂ ਇਲਾਵਾ ਹਰ ਤਰਾਂ ਦੀ ਸੂਚਨਾ ਦੇ ਅਦਾਨ ਪ੍ਰਦਾਨ ਤੇ ਪੂਰਨ ਪਾਬੰਦੀ ਆਇਦ ਕੀਤੀ ਹੋਈ ਹੈ।ਵਿਦਿਅਕ ਸੰਸਥਾਵਾਂ ਅਤੇ ਦਫਤਰ ਬੰਦ ਹਨ।ਜਿੰਦਗੀ ਦਾ ਚੁੱਕਾ ਪੂਰੀ ਤਰਾਂ ਜਾਮ ਹੈ।ਇਥੋਂ ਤੱਕ ਕਿ ਹਾਲ ਹੀ ਵਿਚ 10 ਭਾਜਪਾ ਵਿਰੋਧੀ ਰਾਜਨੀਤਕ ਪਾਰਟੀਆਂ ਦੇ ਪ੍ਰਤੀਨਿਧਾਂ ਨੂੰ ਹਵਾਈ ਅੱਡੇ ਤੋਂ ਅੱਗੇ ਨਹੀਂ ਜਾਣ ਦਿੱਤਾ। ਇਹਨਾਂ ਆਗੂਆਂ ਵਿਚ ਰਾਹੁਲ ਗਾਂਧੀ, ਗੁਲਾਮ ਨਬੀ ਅਜਾਦ, ਸੀਤਾ ਰਾਮ ਯਚੂਰੀ ਡੀ ਰਾਜਾ, ਸ਼ਰਦ ਯਾਦਵ ਅਤੇ ਤੇਲਗੂ ਦੇਸਮ ਪਾਰਟੀ ਨਤਾਂ ਸ਼ਾਮਲ ਸਨ ।ਇਹਨਾਂ ਕੌਮੀ ਆਗੂਆਂ ਨਾਲ ਗਏ ਮੀਡੀਆ ਕਰਮੀਆਂ ਨੂੰ ਵੀ ਕਵਰਿੰਗ ਕਰਨ ਤੋਂ ਸਖਤੀ ਨਾਲ ਵਰਜ ਦਿੱਤਾ ਗਿਆ । ਆਜ ਤੱਕ ਦੀ ਇੱਕ ਮਹਿਲਾ ਪੱਤਰਕਾਰ ਨੇ ਸੁਰਖਿਆ ਅਧਿਕਾਰੀਆਂ ਤੇ ਹੱਥੋਂ-ਪਾਈ ਕਰਨ ਦਾ ਦੋਸ਼ ਵੀ ਲਗਾਇਆ ਹੈ।

ਕਸ਼ਮੀਰ ਦੇ ਮੁੱਖ ਨੇਤਾਵਾਂ ਫਾਰੂਕ ਅਬਦੁੱਲਾ, ਉਮਰ ਅਬਦੁੱਲਾ, ਮਹਿਬੂਬਾ ਮੁਫਤੀ ਤੇ ਸ਼ਾਹ ਗਿਲਾਨੀ ਵਰਗੇ ਨੇਤਾਵਾਂ  ਨੂੰ ਘਰਾਂ ਵਿਚ ਨਜਰਬੰਦ ਕੀਤਾ ਹੋਇਆ ਹੈ।ਹਾਲਾਤ ਪੂਰੀ ਤਰਾਂ ਵਿਸਫੋਟਕ ਬਣੇ ਹੋਏ ਹਨ। ਸਰਕਾਰ ਸਥਿਤੀ ਦੇ ਕਾਬੂ ਹੇਠ ਹੋਣ ਦਾ ਦਾਅਵਾ ਕਰ ਰਹੀ ਹੈ ਜਦੋਂ ਕਿ ਵਿਰੋਧੀ ਧਿਰਾਂ ਸਰਕਾਰ ਦੇ ਇਸ ਦਾਅਵੇ ਨੂੰ ਸਿਰੇ ਤੋਂ ਨਿਕਾਰ ਰਹੀਆਂ ਹਨ।ਅਸਲ ਸਥਿਤੀ ਦਾ ਪਤਾ ਉਦੋਂ ਲਗੇਗਾ ਜਦੋਂ ਪਾਬੰਦੀਆਂ ਨੂੰ ਹਟਾਇਆ ਗਿਆ। ਦੂਜੇ ਪਾਸੇ ਪਾਕਿਸਤਾਨ ਸਰਕਾਰ ਵਲੋਂ ਇਸ ਮੁੱਦੇ ਨੂੰ ਕੌਮਾਂਤਰੀ ਮੰਚ ਤੇ ਉਠਾਉਣ ਦੀਆਂ ਕੋਸ਼ਿਸ਼ਾਂ ਲਗਾਤਾਰ ਯਾਰੀ ਹਨ।ਭਾਜਪਾ ਸਰਕਾਰ ਵਲੋਂ ਲਗਾਤਾਰ ਕੌਮੀ ਅਤੇ ਕੌਮਾਂਤਰੀ ਪੱਧਰ ਤੇ ਆਪਣਾ ਪੱਖ ਮਜਬੂਤ ਕਰਨ ਦੀਆਂ ਕੋਸ਼ਿਸ਼ਾਂ ਯਾਰੀ ਹਨ ਜਿਹਨਾਂ ਨੂੰ ਕਾਫੀ ਤੱਕ ਬੂਰ ਵੀ ਪਿਆ ਹੈ । ਵਿਸ਼ਵ ਪੱਧਰ ਤੇ ਪਾਕਿਸਤਾਨ ਕਸ਼ਮੀਰ ਦੇ ਮਾਮਲੇ ਵਿਚ ਅਲੱਗ ਥਲੱਗ ਹੋਇਆ ਹੈ। ਜਿਥੇ ਰੂਸ ਨੇ ਇਸ ਨੂੰ ਭਾਰਤ ਦਾ ਅੰਦਰੂਨੀ ਮਾਮਲਾ ਆਖ ਕੇ ਕਿਸੇ ਕਿਸਮ ਦੀ ਦਖਲ ਅੰਦਾਜੀ ਤੋਂ ਇਨਕਾਰ ਕੀਤਾ ਹੈ ਉਥੇ ਚੀਨ ਅਤੇ ਅਮਰੀਕਾ ਕੂਟਨੀਤਿਕ ਪੱਧਰ ਤੇ ਕਸ਼ਮੀਰ ਦੇ ਮਾਮਲੇ ਵਿਚ ਦਿਲਚਸਪੀ ਲੈ ਰਹੇ ਹਨ।ਪਿਛਲੇ ਦਿਨੀ ਚੀਨ ਦੀ ਪਹਿਲ ਤੇ ਇਹ ਮੁੱਦਾ ਸੀਮਤ ਪੱਧਰ ਤੇ ਯੂ ਐਨ ਓ ਵਿਚ ਉਠਾਇਆ ਗਿਆ ਸੀ ਪਰ ਉਥੇ ਇਸ ਮੁੱਦੇ ਨੂੰ ਪਾਕਿ ਤੇ ਚੀਨ ਦੀ ਨੀਅਤ ਮੁਤਾਬਕ ਮਹੱਤਵ ਨਹੀਂ ਮਿਲਿਆ।

harjinder singh gulpur 190829 ਜੰਮੂ ਕਸ਼ਮੀਰ dr karan singh
(ਡਾਕਟਰ ਕਰਨ ਸਿੰਘ)

15 ਅਗਸਤ ਤੋਂ ਬਾਅਦ ਭਾਜਪਾ ਸਰਕਾਰ ਨੂੰ ਉਦੋਂ ਬਹੁਤ ਵੱਡੀ ਸਫਲਤਾ ਮਿਲੀ ਜਦੋਂ ਕਾਂਗਰਸ ਦੇ ਵੱਡੇ ਅਤੇ ਬੁੱਧੀਜੀਵੀ ਨੇਤਾ  ਡਾਕਟਰ ਕਰਨ ਸਿੰਘ 370 ਧਾਰਾ ਦੇ ਹੱਕ ਵਿਚ ਨਿੱਤਰ ਆਏ।ਉਹਨਾਂ ਦਾ  ਕਸ਼ਮੀਰ ਦੇ ਕਾਂਗਰਸੀ ਨੇਤਾਵਾਂ  ,ਫਾਰੂਕ  ਅਬਦੁੱਲਾ, ਮਹਿਬੂਬਾ  ਮੁਫਤੀ, ਗਿਲਾਨੀ ਅਤੇ  ਉਮਰ  ਅਬਦੁੱਲਾ ਤੋਂ ਉਲਟ 370 ਧਾਰਾ  ਦੇ ਹੱਕ ਵਿਚ ਆਉਣਾ ਕੋਈ ਛੋਟੀ ਗੱਲ ਨਹੀਂ ਹੈ। ਡਾ ਕਰਨ ਸਿੰਘ ਕਸ਼ਮੀਰ ਦੇ ਆਖਰੀ ਸ਼ਾਸ਼ਕ ਮਹਾਰਾਜਾ ਹਰੀ ਸਿੰਘ ਦੇ ਸਪੁੱਤਰ  ਹੋਣ ਦੇ ਨਾਲ ਨਾਲ ਸਾਬਕਾ ਸਦਰੇ ਰਿਆਸਤ ਵੀ ਹਨ।ਬਤੌਰ ਕਾਂਗਰਸੀ ਨੇਤਾ  ਉਹ ਹੋਰ ਬਹੁਤ ਸਾਰੇ ਸੰਵਿਧਾਨਿਕ ਅਹੁਦਿਆਂ ਤੇ ਵੀ ਰਹੇ ਹਨ। ਉਹਨਾਂ ਨੇ ਧਾਰਾ 370  ਹਟਾਉਣ ਦੇ ਮੁੱਦੇ ਤੇ ਚੁੱਪ ਧਾਰੀ ਹੋਈ ਸੀ।ਲੰਬੀ ਸੋਚ ਵਿਚਾਰ ਤੋਂ ਬਾਅਦ 5 ਅਗਸਤ ਨੂੰ ਉਹ ਲਦਾਖ਼ ਅਤੇ ਜੰਮੂ ਕਸ਼ਮੀਰ ਦੇ ਸੰਦਰਭ ਵਿਚ ਅੱਧਾ ਅਧੂਰਾ ਸਮਰਥਨ ਕਰਕੇ ਕਾਂਗਰਸ ਲਈ ਪ੍ਰੇਸ਼ਾਨੀ ਦਾ ਸਬੱਬ ਬਣ ਗਏ।ਵਰਨਣ ਯੋਗ ਗੱਲ ਇਹ ਹੈ ਕਿ ਧਾਰਾ 370 ਦਾ ਸਮਰਥਨ ਕਰਦੇ ਵਕਤ ਡਾਕਟਰ ਕਰਨ ਸਿੰਘ ਨੇ ਬਹੁਤ ਗੰਭੀਰ ਨੁਕਤੇ ਉਠਾਏ ਹਨ।ਉਹਨਾਂ ਕਿਹਾ ਕਿ ਜੰਮੂ ਕਸ਼ਮੀਰ ਖਿੱਤੇ ਦੇ ਵੱਡੇ ਨੇਤਾ ਅਬਦੁੱਲਾ ਪਿਓ ਪੁੱਤਰ ਤੇ ਮਹਿਬੂਬਾ ਮੁਫਤੀ ਹਨ ਜਿਹਨਾਂ ਨੇ ਕੇਂਦਰ ਵਿਚ ਵੀ ਆਪਣੀ ਭੂਮਿਕਾ ਨਿਭਾਈ ਹੈ।ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਇਹਨਾਂ ਨੇਤਾਵਾਂ ਨੂੰ ਭਰੋਸੇ ਵਿਚ ਲੈ ਕੇ ਅੱਗੇ ਵਧਿਆ ਜਾਵੇ। ਉਹ ਦੇਸ਼ ਧਰੋਹੀ ਨਹੀਂ ਹਨ ਰਿਆਸਤ ਦਾ ਅਵਾਮ ਉਹਨਾਂ ਨੂੰ ਪਿਆਰ ਕਰਦਾ ਹੈ। ਇਹ ਨੇਤਾ ਕਸ਼ਮੀਰੀ ਅਵਾਮ ਅਤੇ ਕੇਂਦਰ ਸਰਕਾਰ ਦਰਮਿਆਨ ਇੱਕ ਕੜੀ ਦਾ ਕੰਮ ਕਰ ਸਕਦੇ ਹਨ।ਸਰਕਾਰ ਨੂੰ ਇਹਨਾਂ ਨੇਤਾਵਾਂ ਅੰਦਰਲੀ ਕਸ਼ਮੀਰੀਅਤ ਦਾ ਲਾਹਾ ਲੈਣ ਤੋਂ ਗੁਰੇਜ਼ ਨਹੀਂ ਕਰਨਾ ਚਾਹੀਦਾ।ਡਾ ਕਰਨ ਸਿੰਘ ਦਾ ਕਹਿਣਾ ਹੈ ਕਿ ਜਦੋਂ ਉਹ ਸੰਨ 1965 ਤੱਕ ਸਦਰੇ ਰਿਆਸਤ ਸਨ ਤਾਂ ਉਹਨਾਂ ਨੇ ਲਦਾਖ਼ ਨੂੰ ਕੇਂਦਰ ਸਾਸ਼ਤ ਪ੍ਰਦੇਸ਼ ਬਣਾਉਣ ਦੀ ਮੰਗ ਕੀਤੀ ਸੀ।ਦਲਿਤਾਂ ਅਤੇ ਪਛੜੇ ਵਰਗਾਂ ਨਾਲ ਹੁੰਦੇ ਜੁਰਮ ਨੂੰ ਨੂੰ ਸਵੀਕਾਰ ਕਰਦਿਆਂ ਉਹਨਾਂ ਕਿਹਾ ਹੈ ਕਿ ਧਾਰਾ 35 ਸਮੇਤ ਕੁਝ ਅਜਿਹੀਆਂ ਧਾਰਾਵਾਂ ਸਨ ਜਿਹਨਾਂ ਕਾਰਣ ਲੋਕਾਂ ਨੂੰ ਅਧਿਕਾਰ ਨਹੀਂ ਮਿਲ ਰਹੇ ਸਨ।ਧਾਰਾ 35 ਅਨੁਸਾਰ ਔਰਤ ਅਤੇ ਮਰਦ ਵਿਚ ਵੱਡਾ ਭੇਦ ਭਾਵ ਸੀ, ਜੋ ਹੁਣ ਦੂਰ ਹੋਵੇਗਾ।ਸ਼ਰਨਾਰਥੀਆਂ ਨੂੰ ਵੋਟ ਪਾਉਣ ਦਾ ਅਤੇ ਅਨੁਸੂਚਿਤ  ਜਾਤੀਆਂ ਨੂੰ ਰਾਖਵੇਂਕਰਨ  ਦਾ ਅਧਿਕਾਰ ਮਿਲੇਗਾ। ਨਵੀਂ ਸਵੇਰ ਦੀ ਇੰਤਜਾਰ ਹੈ।ਡਾਕਟਰ ਕਰਨ ਸਿੰਘ ਨੇ ਜਿਥੇ ਕਾਂਗਰਸ ਦੀ ਲਾਈਨ ਤੋਂ ਪਾਸੇ ਜਾ ਕੇ ਨਰੇਂਦਰ ਮੋਦੀ ਅਤੇ ਅਮਿਤ ਸ਼ਾਹ ਦੇ ਕਦਮ ਦੀ ਪ੍ਰੋੜਤਾ ਕੀਤੀ ਉਥੇ ਜੰਮੂ ਕਸ਼ਮੀਰ ਦੇ ਨਜਰਬੰਦ ਨੇਤਾਵਾਂ ਨੂੰ ਤੁਰੰਤ ਰਿਹਾ ਕਰਨ ਦੀ ਮੰਗ ਕਰਦਿਆਂ ਕਿਹਾ ਹੈ ਕਿ ਜਿੰਨੀ ਜਲਦੀ ਹੋ ਸਕੇ ਇਹਨਾਂ ਨੇਤਾਵਾਂ ਨੂੰ ਭਰੋਸੇ ਵਿਚ ਲੈ ਕੇ ਅੱਗੇ ਵਧਣਾ ਚਾਹੀਦਾ ਹੈ। ਡਾਕਟਰ ਕਰਨ ਸਿੰਘ ਤੋਂ ਇਲਾਵਾ  ਕਾਂਗਰਸ ਦੇ ਸਾਬਕਾ ਆਗੂ ਜਨਾਰਦਨ  ਦਿਵੇਦੀ ਜੋਤਿ ਰਾਜੇ ਸਿੰਧਿਆ ਅਤੇ ਮਲਿੰਦ ਦੇਵੜਾ ਆਦਿ ਵੀ ਪਾਰਟੀ ਲਾਈਨ ਤੋਂ ਪਾਸੇ ਜਾ ਕੇ ਜੰਮੂ ਕਸ਼ਮੀਰ ਅਤੇ ਲਦਾਖ਼ ਸਬੰਧੀ ਕੇਂਦਰ ਸਰਕਾਰ ਦੀਆਂ ਨੀਤੀਆਂ ਦੇ ਪੱਖ ਵਿਚ ਆ ਚੁੱਕੇ ਹਨ।ਹੋਰ ਵੀ ਕਈ ਵਿਰੋਧੀ ਨੇਤਾਵਾਂ ਨੇ ਦੱਬਵੀਂ ਜੀਭੇ ਇਹਨਾਂ ਨੀਤੀਆਂ ਦਾ ਸਮਰਥਨ ਕੀਤਾ ਹੈ। ਇਸ ਨਾਲ ਜਿਥੇ ਕਾਂਗਰਸ ਨੂੰ ਜਬਰਦਸਤ ਝਟਕਾ ਲੱਗਾ ਹੈ ਉਥੇ ਨਰਿੰਦਰ ਮੋਦੀ ਨੂੰ ਵੱਡੀ ਸਫਲਤਾ ਮਿਲੀ ਹੈ।ਹਾਲ ਦੀ ਘੜੀ ਦੇਸ਼ ਦੇ ਅੰਦਰ ਅਤੇ ਬਾਹਰ ਪ੍ਰਧਾਨ ਮੰਤਰੀ  ਦਾ ਹੱਥ ਉੱਪਰ ਹੈ ।

(ਹਰਜਿੰਦਰ ਸਿੰਘ ਗੁਲਪੁਰ)

0061411218801

 

Install Punjabi Akhbar App

Install
×