ਜੰਮੂ – ਕਸ਼ਮੀਰ ‘ਚ ਫ਼ੌਜ ਅਤੇ ਅੱਤਵਾਦੀਆਂ ਵਿਚਕਾਰ ਮੁੱਠਭੇੜ , ਇੱਕ ਜਵਾਨ ਸ਼ਹੀਦ , 2 ਅੱਤਵਾਦੀ ਢੇਰ

army

ਜੰਮੂ – ਕਸ਼ਮੀਰ ਦੀਆਂ ਵਾਦੀਆਂ ‘ਚ ਇੱਕ ਵਾਰ ਫਿਰ ਅੱਤਵਾਦੀਆਂ ਨੇ ਦਹਿਸ਼ਤ ਫੈਲਾਉਣਾ ਸ਼ੁਰੂ ਕਰ ਦਿੱਤਾ ਹੈ । ਅਰਨਿਆ ਪਿੰਡ ‘ਚ ਅੱਤਵਾਦੀਆਂ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ। ਫ਼ੌਜ ਨੇ ਅੱਤਵਾਦੀਆਂ ਖ਼ਿਲਾਫ਼ ਮੋਰਚੇਬੰਦੀ ਕਰਕੇ ਅਭਿਆਨ ਸ਼ੁਰੂ ਕਰ ਦਿੱਤਾ ਹੈ । ਅੱਤਵਾਦੀਆਂ ਦੇ ਨਾਲ ਮੁੱਠਭੇੜ ‘ਚ ਇੱਕ ਜਵਾਨ ਸ਼ਹੀਦ ਹੋ ਗਿਆ ਹੈ । ਮੁੱਠਭੇੜ ‘ਚ ਦੋ ਅੱਤਵਾਦੀਆਂ ਨੂੰ ਫ਼ੌਜ ਦੇ ਜਵਾਨਾਂ ਨੇ ਢੇਰ  ਕਰ ਦਿੱਤਾ ਹੈ ਜਦੋਂ ਕਿ ਇੱਕ ਅੱਤਵਾਦੀ ਫੜਿਆ ਗਿਆ ਹੈ । ਜਾਣਕਾਰੀ ਦੇ ਮੁਤਾਬਿਕ , ਇਹ ਬੰਕਰ ਅੰਤਰਰਾਸ਼ਟਰੀ ਸੀਮਾ ਦੇ 3 – 4 ਕਿ:ਮੀ: ਅੰਦਰ ਬਣੇ ਹਨ । ਫ਼ੌਜ ਵੱਲੋਂ ਹੈਲੀਕਾਪਟਰ ਰਾਹੀਂ ਜ਼ਖ਼ਮੀਆਂ ਨੂੰ ਸੁਰੱਖਿਅਤ ਸਥਾਨਾਂ ਤੱਕ ਪਹੁੰਚਾਇਆ ਗਿਆ ਹੈ । ਦੱਸਿਆ ਜਾ ਰਿਹਾ ਹੈ ਕਿ ਅੱਤਵਾਦੀ ਕਾਰ ‘ਚ ਜੰਮੂ ਪੁੱਜੇ ਸਨ । ਚੋਣਾਂ ਨੂੰ ਮੁੱਖ ਰੱਖਦਿਆਂ ਸੁਰੱਖਿਆ ਤੇਜ਼ ਕੀਤੀ ਗਈ ਹੈ । ਖ਼ੁਫ਼ੀਆ ਰਿਪੋਰਟਾਂ ਮੁਤਾਬਿਕ ਹਾਲਾਤ ਕਾਫ਼ੀ ਖ਼ਤਰੇ ਵਾਲੇ ਹਨ । ਇਨ੍ਹਾਂ ਅੱਤਵਾਦੀਆਂ ਕੋਲੋਂ ਏ ਕੇ 47 , ਪਾਕਿਸਤਾਨੀ ਪਿਸਟਲ ਤੇ 8100 ਰੁਪਏ ਬਰਾਮਦ ਕੀਤੇ ਹਨ । ਨਰਿੰਦਰ ਮੋਦੀ 28 ਨਵੰਬਰ ਨੂੰ ਊਧਮ ਪੁਰ ਤੇ ਪੁਣਛ ‘ਚ ਇੱਕ ਰੈਲੀ ਨੂੰ ਵੀ ਸੰਬੋਧਨ ਕਰਨਗੇ , ਜਿਸ ਲਈ ਸੁਰੱਖਿਆ ਤੇਜ਼ ਕੀਤੀ ਗਈ ਹੈ।

Install Punjabi Akhbar App

Install
×