ਨੈਸ਼ਨਲ ਰਗਬੀ ਲੀਗ ਦਾ ਸਾਬਕਾ ਖਿਡਾਰੀ ਜਮੀਲ ਹੋਪੋਟੇ, ਨਸ਼ਿਆਂ ਦੀ ਸਪਲਾਈ ਵਿੱਚ ਦੋਸ਼ੀ

ਸਿਡਨੀ ਦੀ ਅਦਾਲਤ ਅੰਦਰ, ਨੈਸ਼ਨਲ ਰਗਬੀ ਲੀਗ ਦੇ ਸਾਬਕਾ ਖਿਡਾਰੀ ਜਮੀਲ ਹੋਪੋਟੇ ਨੂੰ ਨਸ਼ਿਆਂ (ਵੱਡੀ ਮਾਤਰਾ ਵਿੱਚ ਕੋਕੀਨ) ਦੀ ਸਪਲਾਈ ਵਿੱਚ ਦੋਸ਼ੀ ਕਰਾਰ ਦਿੱਤਾ ਗਿਆ ਹੈ।
ਬੀਤੇ ਸਾਲ ਸਿਡਨੀ ਦੇ ਦੱਖਣੀ ਹਿੱਸੇ ਵਿੱਚ ਸਥਿਤੀ ਬੋਟਨੀ ਬੇਅ ਵਿਖੇ ਜਮੀਲ ਨੂੰ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਉਸ ਉਪਰ ਨਸ਼ਿਆਂ ਦੀ ਸਪਲਾਈ ਦਾ ਦੋਸ਼ ਮੜ੍ਹਿਆ ਗਿਆ ਸੀ ਜਿਸਨੂੰ ਅਦਾਲਤ ਵਿੱਚ ਹੁਣ ਸਿੱਧ ਕਰ ਦਿੱਤਾ ਗਿਆ ਹੈ।
ਮਈ 2021 ਵਿੱਚ, ਅਧਿਕਾਰੀਆਂ ਵੱਲੋਂ ਕੋਕੀਨ ਦੀ ਵੱਡੀ ਮਾਤਰਾ (ਅੱਧਾ ਟਨ ਦੇ ਲੱਗਭਗ) ਫੜ੍ਹ ਗਈ ਸੀ ਜੋ ਕਿ ਇੱਕ ਜਹਾਜ਼ ਰਾਹੀਂ ਇੰਗਲੈਂਡ ਤੋਂ ਸਿਡਨੀ ਲਿਆਂਦੀ ਗਈ ਸੀ। ਇਸ ਦੇ ਨਾਲ ਹੀ ਪੁਲਿਸ ਨੇ ਜਮੀਲ ਨੂੰ ਗ੍ਰਿਫ਼ਤਾਰ ਕੀਤਾ ਸੀ ਅਤੇ ਉਸ ਕੋਲੋਂ 8 ਕਿਲੋਗ੍ਰਾਮ ਕੋਕੀਨ ਬਰਾਮਦ ਕੀਤੀ ਸੀ। ਪੁਲਿਸ ਦਾ ਦਾਅਵਾ ਸੀ ਕਿ ਇਹ ਕੋਕੀਨ, ਅੱਧਾ ਟਨ ਫੜੀ ਗਈ ਕੋਕੀਨ ਵਿਚੋਂ ਹੀ ਚੁਰਾਈ ਗਈ ਸੀ।
ਜ਼ਮੀਲ ਨੂੰ ਅਗਲੇ ਮਹੀਨੇ (ਜੂਨ) ਵਿੱਚ ਸਜ਼ਾ ਸੁਣਾਈ ਜਾਵੇਗੀ।

Install Punjabi Akhbar App

Install
×