ਕਰੋਨਾ ਕਾਰਨ ਆਸਟ੍ਰੇਲੀਆ ਅੰਦਰ ਹੋਈਆਂ 100 ਮੌਤਾਂ ਉਪਰ ਇੱਕ ਨਜ਼ਰ

(ਜੇਮਜ਼ ਕਵਾਨ ………. ਅਤੇ ਡਾਕਟਰ ਫਿਓਨਾ ਲੇਕ (inset) )

(ਐਸ.ਬੀ.ਐਸ.) ਮੰਗਲਵਾਰ (ਬੀਤੇ ਕੱਲ੍ਹ) ਨੂੰ 93 ਸਾਲਾਂ ਦੇ ਇੱਕ ਬਜ਼ੁਰਗ ਦੀ ਸਿਡਨੀ ਦੇ ਏਜਡ ਕੇਅਰ ਸੈਂਟਰ ਅੰਦਰ ਹੋਈ ਮੌਤ -ਦੇਸ਼ ਅੰਦਰ ਕਰੋਨਾ ਕਾਰਨ ਹੋਈਆਂ ਮੌਤਾਂ ਦਾ ਸੈਂਕੜਾ ਛੂਹ ਗਈ। ਬੀਤੇ 115 ਦਿਨਾ੍ਹਂ ਉਪਰ ਨਜ਼ਰ ਮਾਰਦਿਆਂ ਪਤਾ ਲੱਗਦਾ ਹੈ ਕਿ ਜਨਵਰੀ ਦੀ 25 ਤਾਰੀਖ ਨੂੰ ਆਸਟ੍ਰੇਲੀਆ ਅੰਦਰ ਚੀਨ ਦੇ ਵੂਹਾਨ ਸ਼ਹਿਰ ਤੋਂ 78 ਸਾਲਾਂ ਦੇ ਜੇਮਜ਼ ਕਵਾਨ ਅਤੇ ਉਨਾ੍ਹਂ ਦੀ ਪਤਨੀ ਥੈਰੇਸਾ, ਡਾਇਮੰਡ ਪ੍ਰਿੰਸੈਸ ਕਰੂਜ਼ ਸ਼ਿਪ ਵਿੱਚ ਆਏ ਅਤੇ ਪਤੀ ਪਤਨੀ ਨੂੰ ਕਰੋਨਾ ਨਾਲ ਪੀੜਿਤ ਹੋਣ ਕਾਰਨ ਦੋਹਾਂ ਨੂੰ ਸਰ ਚਾਰਲਸ ਗਾਰਡੀਨਰ ਹਸਪਤਾਲ (ਪਰਥ) ਵਿੱਚ ਦਾਖਿਲ ਕਰਵਾਇਆ ਗਿਆ ਅਤੇ ਡਾਕਟਰ ਫਿਓਨਾ ਲੇਕ ਦੀ ਦੇਖਰੇਖ ਵਿੱਚ ਉਨਾ੍ਹਂ ਦਾ ਇਲਾਜ ਹੋਇਆ। ਡਾਕਟਰ ਦੇ ਦੱਸਣ ਅਨੁਸਾਰ ਇੱਕ ਮਾਰਚ ਨੂੰ ਜੇਮਜ਼ ਦੀ ਮੌਤ ਹੋ ਗਈ ਅਤੇ ਇਹ ਦੇਸ਼ ਅੰਦਰ ਕਰੋਨਾ ਕਾਰਨ ਪਹਿਲੀ ਮੌਤ ਸੀ। ਇਸਤੋਂ ਬਾਅਦ ਦਾ ਸਿਲਸਿਲਾ ਜੋ ਚਲਿਆ ਤਾਂ ਫੇਰ ਸਭ ਤੋਂ ਜ਼ਿਆਦਾ ਨਿਊ ਸਾਊਥ ਵੇਲਜ਼ ਅੰਦਰ 47, ਵਿਕਟੋਰੀਆ ਅੰਦਰ 18 ਮੌਤਾਂ, ਤਸਮਾਨੀਆ ਵਿੱਚ 13, ਪੱਛਮੀ ਆਸਟ੍ਰੇਲੀਆ ਵਿੱਚ 9, ਕੁਈਨਜ਼ਲੈਂਡ ਵਿੱਚ 4, ਦੱਖਣੀ ਆਸਟ੍ਰੇਲੀਆ ਵਿੱਚ 4, ਏ.ਸੀ.ਟੀ. ਵਿੱਚ 3 ਮੌਤਾਂ ਦਾ ਆਂਕੜਾ ਦਰਜ ਹੋਇਆ।

Install Punjabi Akhbar App

Install
×