ਵਿਕਟੋਰੀਆ ਵਿਚ ਪ੍ਰਦਰਸ਼ਨਕਾਰੀਆਂ ਨੇ ਜੇਮਜ਼ ਕੁੱਕ ਦਾ ਬੁੱਤ ਪੁੱਟ ਕੇ ਪਾਣੀ ਵਿਚ ਸੁੱਟਿਆ

ਸਰੀ -ਬੀ.ਸੀ. ਦੀ ਰਾਧਾਨੀ ਵਿਕਟੋਰੀਆ ਵਿਖੇ ਕੈਨੇਡਾ ਡੇ ਉਪਰ ਬਸਤੀਵਾਦ ਦੇ ਵਿਰੋਧ ਵਿਚ ਪ੍ਰਦਰਸ਼ਨ ਕਰ ਰਹੇ ਸੈਂਕੜੇ ਲੋਕਾਂ ਦੇ ਇਕੱਠ ਨੇ 18 ਵੀਂ ਸਦੀ ਦੇ ਬ੍ਰਿਟਿਸ਼ ਨੇਵੀਗੇਟਰ, ਖੋਜੀ ਅਤੇ ਨਕਸਾ ਨਵੀਸ ਕੈਪਟਨ ਜੇਮਜ਼ ਕੁੱਕ ਦਾ ਐਮਪ੍ਰੈਸ ਹੋਟਲ ਦੇ ਸਾਮ੍ਹਣੇ ਸਥਾਪਿਤ ਕੀਤਾ ਗਿਆ ਬੁੱਤ ਪੁੱਟ ਕੇ ਲਾਗਲੇ ਹਾਰਬਰ ਦਰਿਆ ਵਿੱਚ ਸੁੱਟ ਦਿੱਤਾ। ਇਹ ਘਟਨਾ ਵੀਰਵਾਰ ਸ਼ਾਮ ਦੇ ਕਰੀਬ 8.30 ਵਜੇ ਵਾਪਰੀ। ਵਿਕਟੋਰੀਆ ਪੁਲਿਸ ਵੱਲੋਂ ਇਸ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।

ਬਾਅਦ ਵਿਚ ਪ੍ਰਦਰਸ਼ਨਕਾਰੀਆਂ ਨੇ ਇਸ ਬੁੱਤ ਵਾਲੀ ਜਗ੍ਹਾ ‘ਤੇ ਇੱਕ ਲੱਕੜ ਦੀ ਤਖਤੀ ਨਾਲ ਬਣੀ ਲਾਲ ਪੋਸ਼ਾਕ ਸਥਾਪਿਤ ਕਰ ਦਿੱਤੀ ਜਿਸ ਨੂੰ ਲਾਪਤਾ ਹੋਈਆਂ ਅਤੇ ਕਤਲ ਕੀਤੀਆਂ ਗਈਆਂ ਸਵਦੇਸੀ ਔਰਤਾਂ ਦਾ ਸੂਚਕਂ ਮੰਨਿਆ ਜਾਂਦਾ ਹੈ। ਇਸ ਬੁੱਤ ਉਪਰ ਹੱਥਾਂ ਦੇ ਲਾਲ ਚਿੰਨ ਲਾ ਦਿੱਤੇ।

ਵਿਕਟੋਰੀਆ ਪੁਲਿਸ ਵੱਲੋਂ ਇਸ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਇਸ ਸਬੰਧ ਵਿਚ ਦੋ ਸ਼ੱਕੀ ਵਿਅਕਤੀਆਂ ਦੀਆਂ ਫੋਟੋ ਜਾਰੀ ਕੀਤੀਆਂ ਕੀਤੀਆਂ ਹਨ ਅਤੇ ਉਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ।

(ਹਰਦਮ ਮਾਨ) +1 604 308 6663
maanbabushahi@gmail.com

Welcome to Punjabi Akhbar

Install Punjabi Akhbar
×
Enable Notifications    OK No thanks