ਨਿਊਜ਼ੀਲੈਂਡ ‘ਚ ਦੀਵਾਲੀ ਮੇਲੇ ਦੇ ਵਿਚ ਪਹੁੰਚੇ ਜੈਕੀ ਸ਼ਰਾਫ ਉਤੇ ਫੈਨ ਹੋਏ ਫਿਦਾ

NZ Pic 31 Oct-3ਅੱਜ ਇਥੇ ਦੇ ਮੈਨੁਕਾਓ ਸਪੋਰਟਸ ਬਾਉਲ ਵਿਖੇ ਕਰਵਾਏ ਗਏ ਦੀਵਾਲੀ ਮੇਲੇ ਦੇ ਵਿਚ ਜਿੱਥੇ ਤਰ੍ਹਾਂ-ਤਰ੍ਹਾਂ ਦਾ ਗੀਤ-ਸੰਗੀਤ ਹੋਇਆ ਉਥੇ ਵਿਸ਼ੇਸ਼ ਖਿਚ ਦਾ ਕੇਂਦਰ ਰਹੇ ਬਾਲੀਵੁੱਡ ਸਟਾਰ ਜੈਕੀ ਸ਼ਰਾਫ। ਜੈਕੀ ਸ਼ਰਾਫ ਦੀ ਇਕ ਦਿਖ ਪਾਉਣ ਦੇ ਲਈ ਸੈਂਕੜੇ ਭਾਰਤੀ ਦਰਸ਼ਨ ਘੰਟਿਆਂ ਬੱਧੀ ਬੈਠੇ ਰਹੇ। ਜਿਉਂ ਹੀ ਜੈਕੀ ਸ਼ਰਾਫ ਸਟੇਜ ਉਤੇ ਆਏ ਤਾਂ ਪਹਿਲਾਂ ਉਨ੍ਹਾਂ ਦਾ ਸਵਾਗਤ ਇਥੇ ਦੇ ਸੰਸਦ ਮੈਂਬਰਾਂ ਜਿਨਾਂ ਵਿਚ ਡਾ. ਪਰਮਜੀਤ ਪਰਮਾਰ, ਸ. ਕਮਲਜੀਤ ਸਿੰਘ ਬਖਸ਼ੀ, ਸ੍ਰੀ ਮਹੇਸ਼ ਬਿੰਦਰਾ, ਸ੍ਰੀ ਫਿੱਲ ਗੌਫ ਅਤੇ ਕੌਂਸਿਲ ਦੇ ਅਧਿਕਾਰੀਆਂ ਨੇ ਕੀਤਾ। ਜੈਕੀ ਸ਼ਰਾਫ ਨੇ ਲੋਕਾਂ ਦੇ ਹੱਥ ਚੁੰਮੇ, ਫੋਟੋਆਂ ਖਿਚਵਾਈਆਂ ਅਤੇ ਉਨ੍ਹਾਂ ਦੇ ਹਲਕੇ ਫੁਲਕੇ ਪ੍ਰਸ਼ਨਾਂ ਦੇ ਉਤਰ ਦੇ ਕੇ ਮਨੋਰੰਜਨ ਕੀਤਾ। ਉਨ੍ਹਾਂ ਆਪਣੀ ਜਿੰਦਗੀ ਦੇ ਕੁਝ ਪਹਿਲੂ ਵੀ ਦੱਸੇ ਅਤੇ ਬੱਚਿਆਂ ਨੂੰ ਆਪਣੇ ਮਾਤਾ-ਪਿਤਾ ਦਾ ਸਤਿਕਾਰ ਕਰਨ ਦਾ ਸੁਨੇਹਾ ਦਿੱਤਾ। ਜੈਕੀ ਸ਼ਰਾਫ ਨੂੰ ਦੇਸ਼ ਦੀ ਰਗਬੀ ਟੀਮ ‘ਆਲ ਬਲੈਕਸ’ ਦੀ ਟੀ-ਸ਼ਰਟ ਵੀ ਪਹਿਨਾਈ ਗਈ ਜਿਸ ਨੂੰ ਉਸਨੇ ਆਪਣੀ ਕਮੀਜ਼ ਉਤਾਰ ਕੇ ਸਭ ਦੇ ਸਾਹਮਣੇ ਪਹਿਨਿਆ। ਦਰਸ਼ਕਾਂ ਨੂੰ ਉਸਦੇ ਪੁੱਤਰ ਟਾਈਗਰ ਦੀ ਆ ਰਹੀ ਨਵੀਂ ਫਿਲਮ ‘ਦਾ ਫਲਾਇੰਗ ਜੱਟ’ ਦਾ ਵੀ ਕਾਫੀ ਇੰਤਜਾਰ ਹੈ।

Welcome to Punjabi Akhbar

Install Punjabi Akhbar
×