ਜੇਤਲੀ ਦਾ ਕਾਂਗਰਸ ‘ਤੇ ਪਲਟਵਾਰ, ਕਿਹਾ ਯੂ.ਪੀ.ਏ ਸਰਕਾਰ ‘ਚ ਮਿਲਿਆ ਸੀ ਮਾਲਿਆ ਨੂੰ ਲੋਨ

jaitlimalyalonaਰਾਜ ਸਭਾ ‘ਚ ਅੱਜ ਕਾਂਗਰਸ ਨੇ ਵਿਜੇ ਮਾਲਿਆ ਦਾ ਮੁੱਦਾ ਚੁੱਕਿਆ। ਕਾਂਗਰਸ ਨੇ ਇਸ ਮਾਮਲੇ ‘ਚ ਕੇਂਦਰ ਸਰਕਾਰ ਨੂੰ ਵੀ ਲਪੇਟਣ ਦੀ ਕੋਸ਼ਿਸ਼ ਕੀਤੀ। ਉੱਚ ਸਦਨ ‘ਚ ਵਿਰੋਧੀ ਧਿਰ ਨੇਤਾ ਗੁਲਾਮ ਨਬੀ ਆਜ਼ਾਦ ਨੇ ਕਿਹਾ ਕਿ ਇਸ ਮਾਮਲੇ ‘ਚ ਕੇਂਦਰ ਨੂੰ ਵੀ ਪਾਰਟੀ ਬਣਾਇਆ ਜਾਵੇ। ਇਸ ‘ਤੇ ਕਾਰਪੋਰੇਟ ਮਾਮਲਿਆਂ ਦੇ ਮੰਤਰੀ ਅਰੁਣ ਜੇਤਲੀ ਨੇ ਕਿਹਾ ਕਿ ਸਤੰਬਰ 2004 ‘ਚ ਮਾਲਿਆ ਨੂੰ ਬੈਂਕਾਂ ਦੀ ਸਹੂਲਤ ਉਪਲਬਧ ਕਰਾਈ ਗਈ ਸੀ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਅਗਵਾਈ ਵਾਲੀ ਯੂ.ਪੀ.ਏ ਸਰਕਾਰ ‘ਚ ਮਾਲਿਆ ਨੂੰ ਲੋਨ ਮਿਲਿਆ ਸੀ।

(ਰੌਜ਼ਾਨਾ ਅਜੀਤ)