ਅਰੁਣ ਜੇਤਲੀ ਨੂੰ ਸਰਦੀਆਂ ਦੇ ਅਜਲਾਸ ‘ਚ ਬੀਮਾ ਬਿਲ ਪਾਸ ਹੋਣ ਦੀ ਆਸ

jaitly

ਵਿੱਤ ਮੰਤਰੀ ਅਰੁਣ ਜੇਤਲੀ ਨੇ ਉਮੀਦ ਪ੍ਰਗਟਾੀ ਹੈ ਕਿ ਲੰਬੇ ਸਮੇਂ ਤੋਂ ਰੁਕਿਆ ਬੀਮਾ ਕਾਨੂੰਨ ਸੰਸ਼ੋਧਨ ਬਿਲ ਸੰਸਦ ਦੇ ਅਗਲੇ ਸਰਦੀਆਂ ਦੇ ਅਜਲਾਸ ‘ਚ ਪਾਸ ਹੋ ਜਾਵੇਗਾ। ਇਸ ‘ਚ ਬੀਮਾ ਖੇਤਰ ‘ਚ ਪ੍ਰਤੱਖ ਵਿਦੇਸ਼ੀ ਨਿਵੇਸ਼ (ਐਫਡੀਆਈ ) ਦੀ ਸੀਮਾ ਵਧਾਕੇ 49 ਫ਼ੀਸਦੀ ਕਰਨ ਦੀ ਵਿਵਸਥਾ ਹੈ। ਵਿੱਤ ਮੰਤਰੀ ਨੇ ਅੱਜ ਇੱਥੇ ਭਾਰਤ ਸੰਸਾਰਕ ਮੰਚ ਦੀ ਬੈਠਕ ‘ਚ ਕਿਹਾ ਕਿ ਅਸੀਂ ਵੱਖ ਵੱਖ ਖੇਤਰਾਂ ‘ਚ ਨਿਵੇਸ਼ ਨੂੰ ਖੋਲ੍ਹਿਆ ਹੈ। ਮੈਨੂੰ ਉਮੀਦ ਹੈ ਕਿ ਸਰਦੀਆਂ ਦੇ ਅਜਲਾਸ ‘ਚ ਮੈਂ ਬੀਮਾ ਬਿਲ ਨੂੰ ਪਾਸ ਕਰਵਾਉਣ ‘ਚ ਕਾਮਯਾਬ ਰਹਾਂਗਾ। ਸੰਸਦ ਦਾ ਮਹੀਨਾ ਭਰ ਦਾ ਸ਼ੀਤਕਾਲੀਨ ਅਜਲਾਸ 24 ਨਵੰਬਰ ਤੋਂ ਸ਼ੁਰੂ ਹੋ ਰਿਹਾ ਹੈ। ਫ਼ਿਲਹਾਲ ਬੀਮਾ ਖੇਤਰ ‘ਚ ਐਫਡੀਆਈ ਦੀ ਸੀਮਾ 26 ਫ਼ੀਸਦੀ ਹੈ।