ਜਿਰੋ ਡੀ ਇਟੈਲੀਆ ਸਾਈਕਲ ਚੈਂਪਿਅਨਸ਼ਿਪ ਨੂੰ ਜਿੱਤਣ ਵਾਲਾ ਪਰਥ ਦਾ ਜੰਮ-ਪਲ, 26 ਸਾਲਾਂ ਦਾ ਜੈ ਹਿੰਦਲੇ, ਪਹਿਲਾ ਆਸਟ੍ਰੇਲੀਆਈ ਬਣ ਗਿਆ ਹੈ ਜਿਸ ਦੀ ਝੋਲੀ ਵਿੱਚ ਇਹ ਖ਼ਿਤਾਬ ਪਿਆ ਹੈ।
ਉਸਨੇ 17.4 ਕਿਲੋਮੀਟਰ ਦੀ ਇਸ ਰੇਸ ਦਾ ਫਾਈਨਲ ਇੱਕ ਮਿਨਟ 25 ਸਕਿੰਟਾਂ ਦੀ ਲੀਡ ਨਾਲ ਜਿੱਤਿਆ।
ਇਸਤੋਂ ਪਹਿਲਾਂ ਵੀ, ਇਸੇ ਚੈਂਪਿਅਨਸ਼ਿਪ ਦੌਰਾਨ,ਸਾਲ 2020 ਵਿੱਚ ਵੀ ਹਿੰਦਲੇ ਨੇ ਕਾਫੀ ਜ਼ੋਰ ਲਗਾਇਆ ਸੀ ਪਰੰਤੂ ਆਖਰੀ ਰਾਊਂਡ ਵਿੱਚ ਆ ਕੇ ਹਾਰ ਗਿਆ ਸੀ। ਉਸ ਨੇ ਕਿਹਾ ਕਿ ਉਸਦੀ ਉਹੀ ਹਾਰ ਨੇ ਉਸਨੂੰ ਮੁੜ ਤੋਂ ਪ੍ਰੈਕਟਿਸ ਕਰਨ ਦਾ ਹੌਂਸਲਾ ਦਿੱਤਾ ਅਤੇ ਉਹ ਹੁਣ ਇਹ ਬਾਜ਼ੀ ਮਾਰ ਪਾਇਆ।
ਸਾਈਕਲ ਚੈਂਪਿਅਨਸ਼ਿਪ ਨੂੰ ਜਿੱਤਣ ਵਾਲਾ ਇੱਕ ਹੋਰ ਆਸਟ੍ਰੇਲੀਆਈ ਖਿਡਾਰੀ -ਕੈਡਲ ਈਵਨਜ਼ ਵੀ ਹੈ ਜਿਸ ਨੇ ਕਿ ਸਾਲ 2011 ਦੌਰਾਨ ਟੂਅਰ ਦੇ ਫਰਾਂਸ ਚੈਂਪਿਅਨਸ਼ਿਪ ਜਿੱਤੀ ਸੀ।