ਹਿੰਦੂ ਸਨਾਤਨ ਮੰਦਿਰ ਸਲੇਮਸਾਦ ਵੱਲੋ ਮਾਂ ਭਾਗਵਤੀ ਦਾ ਜਾਗਰਣ ਕਰਵਾਇਆ ਗਿਆ

jagrata

ਨਾਰਵੇ ਦੇ ਰਾਜਧਾਨੀ ਓਸਲੋ ਤੋ 40ਕਿ ਮਿ ਦੂਰ ਸਥਿੱਤ ਸਲੇਮਸਤਾਦ  ਸਥਿੱਤ ਹਿੰਦੂ ਸਨਾਤਨ ਮੰਦਿਰ ਸਭਾ ਵਿਖੇ ਬੀਤੇ ਦਿਨੀ ਮੰਦਿਰ ਦੀ ਕਮੇਟੀ ਅਤੇ ਮਾਂ ਭਗਵੱਤੀ ਦੇ ਭਗਤਾਂ ਦੇ ਸਹਿਯੋਗ ਨਾਲ ਮਾਂ ਭਾਗਵਤੀ  ਜਾਗਰਣ ਬੜੀ ਧੂਮ ਧਾਮ ਨਾਲ ਕਰਵਾਇਆ  ਗਿਆ। ਇਸ ਮੋਕੇ ਪਟਿਆਲਾ ਤੋ ਆਏ ਸ਼੍ਰੀ ਰਾਜ ਤਿਵਾੜੀ ਭਜਨ ਮੰਡਲੀ ਵੱਲੋ ਮਾਂ ਭਾਗਵਤੀ  ਦੇ ਰਸ ਦਾ ਗੁਣਗਾਣ ਕਰ ਆਈ ਹੋਈ ਸੰਗਤ ਨੂੰ ਨਿਹਾਲ ਕੀਤਾ ਗਿਆ।ਰਾਜ ਤਿਵਾੜੀ ਦੀਆਂ ਰਸ ਭਰੀਆਂ ਭੇਟਾਂ ਨੇ ਸਾਰੀ ਰਾਤ
> ਜਗਰਾਤਾ ਪ੍ਰੇਮੀਆਂ ਨੂੰ ਮਾਂ ਦੀ ਮਹਿਮਾ ਗਾਓੁਣ ਲਈ ਮਜਬੂਰ ਕਰੀ ਰੱਖਿਆ। ਜਗਰਾਤੇ ਵਾਲੀ ਰਾਤ ਆਏ ਹੋਏ ਭਗਤਾ ਲਈ ਮੰਦਿਰ ਕਮੇਟੀ ਵੱਲੋ ਲੰਗਰ ਦਾ ਉਚੇਚਾ ਪ੍ਰਬੰਧ ਕੀਤਾ ਗਿਆ। ਬੱਚੇ, ਬੱਚੀਆ ਵੱਲੋ ਵਿਦੇਸ਼  ਚ ਰਹਿੰਦੇ ਹੋਏ ਆਪਣੇ ਧਰਮ  ਦੀਆ ਰੀਤੀ ਰਿਵਾਜਾ ਨੂੰ  ਦੇਖ ਕੇ ਅਤਿ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ। ਇਸ ਮੌਕੇ ਤੇ ਪ੍ਰਧਾਨ ਹਰਕੇਸ਼ ਸ਼ਰਮਾ,ਜੈ ਕਿਸ਼ਨ ,ਵਿਜੈ ਸੰਗੜ,ਸੁਰਿੰਦਰ ਅਗਨੀਹੋਤਰੀ,ਹਰਵਿੰਦਰ ਪਰਾਸ਼ਰ,ਰਾਮ ਸਰੂਪ ਸ਼ਰਮਾ,ਓੂਸ਼ਾ ਵਿਸ਼ਵਾਨਾਥਨ,ਸੁਮਿਤਾ ਸ਼ਰਮਾਂ,ਰਵੀ
> ਅਗਰਵਾਲ ਆਦਿ ਨੇ ਆਏ ਹੋਏ ਸਾਰੇ ਭਗਤਾਂ ਦਾ ਜਗਰਾਤੇ ਦੀ ਸੋਭਾ ਵਧਾਉਣ ਲਈ ਧੰਨਵਾਦ ਕੀਤਾ ।

Install Punjabi Akhbar App

Install
×