ਨਸ਼ਿਆਂ ਦੇ ਖ਼ਿਲਾਫ਼ ਜੰਗ ਵਿੱਚ ਇੱਕ ਛੋਟੀ ਜਿਹੀ ਫਿਲਮ ਵੀ ਸ਼ਾਮਿਲ

jab jago sawera 001

ਪੰਜਾਬ ਦੇ ਅਜੋਕੇ ਦੌਰ ਦੌਰਾਨ ਨਸ਼ਿਆਂ ਦੇ ਖ਼ਿਲਾਫ਼ ਜੋ ਜੰਗ ਹਰ ਗਲੀ ਮੁਹੱਲੇ ਅਤੇ ਘਰ ਘਰ ਵਿੱਚ ਲੜੀ ਜਾ ਰਹੀ ਹੈ ਉਸ ਵਿੱਚ ਇੱਕ ਛੋਟੀ ਜਿਹੀ ਫਿਲਮ ‘ਜਾਗੋ ਤਬ ਸਵੇਰਾ’ ਵੀ ਇੱਕ ਗੀਤ ਦੇ ਰੂਪ ਵਿੱਚ ਸ਼ਾਮਿਲ ਹੋ ਗਈ ਹੈ। ਇਸ ਫਿਲਮ ਨੂੰ ਡਾ. ਜਤਿੰਦਰ ਜੈਨ (ਆਈ.ਪੀ.ਐਸ.) ਨੇ ਬੜੀ ਹੀ ਮਿਹਨਤ ਅਤੇ ਲਗਨ ਨਾਲ ਤਿਆਰ ਕੀਤਾ ਹੈ ਅਤੇ ਇਸ ਫਿਲਮ ਦਾ ਨਿਰਦੇਸ਼ਨ ਵੀ ਕੀਤਾ ਹੈ।

jab jago sawera 002

ਇਸ ਫਿਲਮ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਰਿਲੀਜ਼ ਕੀਤਾ ਗਿਆ। ਇਸ ਫਿਲਮ ਦੀ ਪਟਕਥਾ ਅਤੇ ਗੀਤ ਵੀ ਡਾ. ਜਤਿੰਦਰ ਜੈਨ ਵੱਲੋਂ ਹੀ ਲਿੱਖੇ ਗਏ ਹਨ। ਸਨੀ ਇੰਦਰ ਬਾਜਵਾ ਦੇ ਸੰਗੀਤ ਵਿੱਚ ਤਿਆਰ ਇਹ ਫਿਲਮ ਗੀਤ ਰਾਹੀਂ ਇੱਕ ਬਹੁਤ ਹੀ ਸੁਹਿਰਦ ਸੁਨੇਹਾ ਪੰਜਾਬ ਦੇ ਨੌਜਵਾਨ ਨੂੰ ਦੇ ਰਹੀ ਹੈ ਜਿਸ ਵਿੱਚ ਕਿ ਕਿਹਾ ਗਿਆ ਹੈ ਕਿ ਜਦੋਂ ਹੋਸ਼ ਆ ਜਾਵੇ ਉਦੋਂ ਹੀ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਹੋ ਜਾਂਦੀ ਹੈ। ਇਸ ਫਿਲਮ ਵਿੱਚ ਜਤਿੰਦਰ ਜੀਤੂ, ਪਰਮਿੰਦਰ ਗਿੱਲ, ਅਤੇ ਰਾਬੀਆ ਸਮੇਤ ਕਈ ਕਲਾਕਾਰਾਂ ਨੇ ਬਾਖੂਫੀ ਆਪਣੇ ਕਿਰਦਾਰ ਨਿਭਾਏ ਹਨ। ਇਸ ਦਾ ਫਿਲਮਾਂਕਣ ਅਮਨ ਅਤੇ ਅਸ਼ਵਨੀ ਕੁਮਾਰ ਵੱਲੋਂ ਕੀਤਾ ਗਿਆ ਹੈ ਅਤੇ ਐਡਿਟਿੰਗ ਬਖਸ਼ਿੰਦਰ ਸਿੰਘ ਨੇ ਕੀਤੀ ਹੈ।

Install Punjabi Akhbar App

Install
×