‘ਜਾਗੋ ਇੰਟਰਨੈਸ਼ਨਲ’ ਦਾ ਆਗਾਮੀ ਅੰਕ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ

ਮਾਲਵਾ ਰਿਸਰਚ ਸੈਂਟਰ ਪਟਿਆਲਾ ਵੱਲੋਂ ਪ੍ਰਕਾਸ਼ਿਤ ਪੰਜਾਬੀ ਭਾਸ਼ਾ ਸਾਹਿਤ, ਸੱਭਿਆਚਾਰ, ਸਮਾਜਿਕ, ਆਰਥਿਕ ਅਤੇ ਰਾਜਨੀਤਕ ਤਬਦੀਲੀਆਂ ਦੇ ਬਦਲਦੇ ਪ੍ਰਤਿਮਾਨਾਂ ਬਾਰੇ ਯਥਾਰਥਕ ਅਤੇ ਵਿਗਿਆਨਿਕ ਦ੍ਰਿਸ਼ਟੀ ਤੋਂ ਨਿਰੰਤਰ ਨਵੇ ਂਸੰਵਾਦ ਸਿਰਜਣ ਵਾਲੇ ਪਰਚੇ ‘ਜਾਗੋ ਇੰਟਰਨੈਸ਼ਨਲ’ ਦਾ ਆਗਾਮੀ ਅੰਕ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ ਸ਼੍ਰੀ ਗੁਰੂ ਨਾਨਕ ਦੇਵ ਜੀ ਵਿਸ਼ੇਸ਼ ਅੰਕ ਹੋਵੇਗਾ। ਇਸ ਬਾਰੇ ਪੂਰੀ ਤਫਸੀਲ ਦਿੰਦੇ ਹੋਏ ਪਰਚੇ ਦੇ ਮੁੱਖ ਸੰਪਾਦਕ ਡਾ. ਭਗਵੰਤ ਸਿੰਘ ਨੇ ਦੱਸਿਆ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਦੇ ਵਿਭਿੰਨ ਪਹਿਲੂਆਂ ਬਾਰੇ ਪ੍ਰਾਚੀਨ ਅਤੇ ਆਧੁਨਿਕ ਸੰਦਰਭਾਂ ਵਿੱਚ ਵਿਵੇਚਨ ਅਤੇ ਅਜੋਕੇ ਪ੍ਰਸੰਗ ਵਿੱਚ ਗੁਰੂ ਜੀ ਦੇ ਸੰਕਲਪਾਂ ਦੀ ਸਾਰਥਿਕਤਾ ਨੂੰ ਉਭਾਰਿਆ ਜਾਵੇਗਾ। ਉਨ੍ਹਾਂ ਹੋਰ ਦੱਸਿਆ ਕਿ ਵਿਸ਼ਵੀਕਰਨ ਨੇ ਸਮੁੱਚੀ ਮਾਨਵਤਾ ਨੂੰ ਭੰਬਲਭੂਸੇ ਵਿੱਚ ਪਾ ਦਿੱਤਾ ਹੈ। ਅਜਿਹੀ ਨਿਰਾਸ਼ਾਜਨਕ ਸਥਿਤੀ ਵਿੱਚੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਇਨਕਲਾਬੀ ਫਲਸਫਾ ਸਮੁੱਚੇ ਬ੍ਰਹਿਮੰਡ ਨੂੰ ਮਾਰਗ ਦਰਸਾਉਂਦਾ ਹੈ। ਉਨ੍ਹਾਂ ਨੇ ਦੱਸਿਆ ਕਿ ਵਿਦਵਾਨਾਂ ਚਿੰਤਕਾਂ ਅਤੇ ਲੇਖਕਾਂ ਤੋਂ ਰਚਨਾਵਾਂ ਮੰਗਾਈਆਂ ਜਾ ਰਹੀਆਂ ਹਨ। ਜ਼ੋ ਮੁੱਖ ਸੰਪਾਦਕ ਨੂੰ ਭੇਜੀਆਂ ਜਾਣ, ਪਰਚੇ ਦੀ ਈ.ਮੇਲ jagointernational@yahoo.com ਵੀ ਆਪਣੀਆਂ ਰਚਨਾਵਾਂ ਭੇਜ ਸਕਦੇ ਹਨ। ਇੱਥੇ ਇਹ ਵੀ ਦੱਸਿਆ ਜਾਂਦਾ ਹੈ ਕਿ ਜਾਗੋ ਇੰਟਰਨੈਸ਼ਨਲ ਦੇ ਪੰਜਾਬੀ ਭਾਸ਼ਾ, ਪੰਜਾਬੀ ਸੱਭਿਆਚਾਰ, ਬਾ-ਕੋ ਨਾਰਾਯਣ, ਭਗਤ ਪੂਰਨ ਸਿੰਘ ਪਿੰਗਲਵਾੜਾ, ਪ੍ਰੋ. ਸ਼ੇਰ ਸਿੰਘ ਕੰਵਲ, ਸੁਰਜੀਤ ਸਿੰਘ ਪੰਛੀ, ਗਿੱਲ ਮੋਰਾਂਵਾਲੀ ਅਤੇ ਮੱਲ ਸਿਘ ਰਾਮਪੁਰੀ ਵਿਸ਼ੇਸ਼ ਅੰਕ ਪੰਜਾਬੀ ਆਲੋਚਨਾ ਅਤੇ ਸਾਹਿਤ ਵਿੱਚ ਆਪਣੀ ਆਭਾ ਸਦਕਾ ਵਿਸ਼ੇਸ਼ ਸਥਾਨ ਰੱਖਦੇ ਹਨ। ਇਨ੍ਹਾਂ ਅੰਕਾਂ ਰਾਹੀਂ ਖੋਜਾਰਥੀਆਂ ਅਤੇ ਚਿੰਤਕਾਂ ਨੂੰ ਬੁਨਿਆਦੀ ਤੇ ਪ੍ਰਮਾਣਿਕ ਸਮੱਗਰੀ ਉਪਲਬਧ ਹੋਈ ਹੈ।

Install Punjabi Akhbar App

Install
×