ਵੱਡੀਆਂ ਕਾਰਪੋਰੇਸ਼ਨਾਂ ਕਿਸਾਨੀ ਦੀ ਹੋਂਦ ਨੂੰ ਖਤਮ ਕਰਕੇ ਖੇਤ ਮਜਦੂਰ ਬਣਾਉਣ ਤੇ ਉਤਾਰੂ— ਡਾ. ਸਵਰਾਜ ਸਿੰਘ

“‘ਜਾਗੋ ਇੰਟਰਨੈਸ਼ਨਲ* ਦਾ ਵਿਸ਼ੇਸ਼ ਅੰਕ ਜੋ ਕਿਸਾਨੀ ਅੰਦੋਲਨ ਨੂੰ ਸਮਰਪਿਤ ਹੈ ਨੇ ਬਹੁਤ ਹੀ ਖੁਬਸੂਰਤ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਕਿਸਾਨ ਅੰਦੋਲਨ ਦੇ ਮੰਤਵ ਅਤੇ ਮਹੱਤਤਾ ਨੂੰ ਉਜਾਗਰ ਕੀਤਾ ਹੈ। ਇਹ ਅੰਦੋਲਨ ਸਿਰਫ ਕਿਸਾਨੀ ਦੀ ਹੋਂਦ ਬਚਾਉਣ ਲਈ ਹੀ ਨਹੀਂ ਹੈ, ਸਗੋਂ ਸਾਡੇ ਜੀਵਨ ਢੰਗ ਅਤੇ ਸਾਡੀ ਸੱਭਿਆਚਾਰਕ ਹੋਂਦ ਨੂੰ ਬਚਾਉਣ ਲਈ ਵੀ ਹੈ। ਕਿਉਂਕਿ ਪੰਜਾਬ ਇੱਕ ਖੇਤੀ ਪ੍ਰਧਾਨ ਖਿੱਤਾ ਹੈ। ਇਸ ਲਈ ਸਾਡਾ ਰਵਾਇਤੀ ਜੀਵਨ ਢੰਗ ਅਤੇ ਸੱਭਿਆਚਾਰ ਖੇਤੀਬਾੜੀ ਅਤੇ ਕਿਸਾਨੀ ਤੇ ਅਧਾਰਤ ਹੈ। ਜੇ ਵੱਡੀਆਂ ਕਾਰਪੋਰੇਸ਼ਨਾਂ ਨੇ ਸਾਡੀ ਕਿਸਾਨੀ ਦੀ ਹੋਂਦ ਨੂੰ ਖਤਮ ਕਰਕੇ ਉਸਨੂੰ ਖੇਤ ਮਜਦੂਰ ਬਣਾ ਦਿੱਤਾ ਤਾਂ ਕਿਸਾਨੀ ਨਾਲ ਜੁੜਿਆ ਸਾਡਾ ਰਵਾਇਤੀ ਜੀਵਨ ਢੰਗ ਅਤੇ ਸੱਭਿਆਚਾਰ ਨਹੀਂ ਬਚ ਸਕਦਾ। ਇਹ ਹੀ ਕਾਰਣ ਹੈ ਕਿ ਇਸ ਕਿਸਾਨ ਅੰਦੋਲਨ ਨੂੰ ਸਮਾਜ ਦੇ ਹਰ ਵਰਗ ਦਾ ਸਮਰਥਨ ਹਾਸਲ ਹੈ। ਮਜਦੂਰ, ਨੌਕਰੀਪੇਸ਼ਾ, ਦੁਕਾਨਦਾਰ, ਆੜਤੀਏ, ਬੁੱਧੀਜੀਵੀ, ਲੇਖਕ ਤੇ ਚਿੰਤਕ ਕਲਾਕਾਰ ਜਾਂ ਅਦਾਕਾਰ ਹੋਣ ਸਮਾਜ ਦਾ ਹਰ ਵਰਗ ਕਿਸਾਨਾਂ ਦੇ ਸੰਘਰਸ਼ ਨੂੰ ਆਪਣਾ ਸੰਘਰਸ਼ ਸਮਝ ਕੇ ਉਨ੍ਹਾਂ ਨਾਲ ਖੜਾ ਨਜ਼ਰ ਆ ਰਿਹਾ ਹੈ। ਜਾਗੋ ਦੇ ਇਸ ਵਿਸ਼ੇਸ਼ ਅੰਕ ਵਿੱਚ ਇਹ ਸਾਰੇ ਪੱਖ ਬਹੁਤ ਹੀ ਸੁੱਚਜੇ ਢੰਗ ਨਾਲ ਵਿਚਾਰੇ ਗਏ ਹਨ।” ਇਹ ਭਾਵ ਡਾ. ਭਗਵੰਤ ਸਿੰਘ ਦੀ ਸੰਪਾਦਨਾ ਹੇਠ ਮਾਲਵਾ ਰਿਸਰਚ ਸੈਂਟਰ ਪਟਿਆਲਾ ਵੱਲੋਂ ਪ੍ਰਕਾਸ਼ਿਤ ‘ਜਾਗੋ ਇੰਟਰਨੈਸ਼ਨਲ* ਤ੍ਰੈਮਾਸਿਕ ਦੇ ਲੋਕ ਅਰਪਣ ਸਮਾਗਮ ਸਮੇਂ ਵਿਸ਼ਵ ਚਿੰਤਕ ਡਾ. ਸਵਰਾਜ ਸਿੰਘ ਪ੍ਰਧਾਨ ਗੁਰਮਤਿ ਲੋਕਧਾਰਾ ਵਿਚਾਰਮੰਚ ਨੇ ਪ੍ਰਗਟ ਕੀਤੇ। ਭਾਈ ਗੁਰਦਾਸ ਨਰਸਿੰਗ ਕਾਲਜ ਵਿੱਚ ਪ੍ਰਭਾਵਸ਼ਾਲੀ ਸਮਾਗਮ ਵਿੱਚ ਅਨੇਕਾਂ ਬੁੱਧੀਜੀਵੀ, ਸਮਾਜ ਸੇਵੀਆਂ ਨੇ ਸ਼ਿਰਕਤ ਕੀਤੀ। ਪ੍ਰੋ. ਬਲਦੇਵ ਸਿੰਘ ਬੱਲੂਆਣਾ ਪ੍ਰਧਾਨ ਸਿੰਘ ਬੁੱਧੀਜੀਵੀ ਕੌਸ਼ਲ ਨੇ ਕਿਹਾ ਕਿ ਜਾਗੋ ਇੰਟਰਨੈਸ਼ਨਲ ਇੱਕ ਮਿਆਰੀ ਪਰਚਾ ਹੈ, ਜਿਸ ਵਿੱਚ ਕਿਸਾਨੀ ਸੰਘਰਸ਼ ਦੇ ਵਿਭਿੰਨ ਪਹਿਲੂਆਂ ਨੂੰ ਉਜਾਗਰ ਕੀਤਾ ਗਿਆ ਹੈ। ਉੱਘੇ ਲੇਖਕ ਡਾ. ਪੀ.ਐਸ.ਸੋਧੀ ਨੇ ਪਰਚੇ ਵਿਚਲੇ ਉੱਚ ਪੱਧਰ ਦੇ ਆਰਟੀਕਲਾਂ ਬਾਰੇ ਦੱਸਿਆ। ਉਨ੍ਹਾਂ ਨੇ ਕਿਹਾ ਕਿ ਡਾ. ਸਵਰਾਜ ਸਿੰਘ, ਡਾ. ਦਰਸ਼ਨ ਪਾਲ ਸਿੰਘ, ਬਲਵੀਰ ਸਿੰਘ ਰਾਜੇਵਾਗਲ  ਪੋ੍ਰ. ਬਲਦੇਵ ਸਿੰਘ ਬੱਲੂਆਣਾ, ਡਾ. ਰਮਨਦੀਪ ਕੌਰ, ਡਾ. ਭਗਵੰਤ ਸਿੰਘ, ਪ੍ਰੋ. ਜਗਪ੍ਰੀਤ ਕੌਰ ਨੇ ਕਿਸਾਨੀ ਸਮੱਸਿਆਵਾਂ ਦੀਆਂ ਜਮੀਨੀ ਹਕੀਕਤਾਂ ਨੂੰ ਬਿਆਨ ਕੀਤਾ ਹੈ। ਇਸ ਮੋਕੇ ਤੇ ਉੱਘੇ ਸਮਾਜ ਸੇਵੀ ਸ਼੍ਰੀ ਸੌਰਭ ਜੈਨ ਵਰਧਮਾਨ ਹਸਪਤਾਲ ਤੋਂ ਇਲਾਵਾ, ਏ.ਪੀ. ਸਿੰਘ, ਗੁਰਨਾਮ ਸਿੰਘ, ਗੁਰਦੀਪ ਸਿੰਘ ਵਾਲੀਆ, ਦਰਬਾਰਾ ਸਿੰਘ ਐਡਵੋਕੇਟ, ਗੁਰਮੀਤ ਸਿੰਘ ਟਿਵਾਣਾ, ਆਸ਼ਾ ਕਪੂਰ, ਬਲਬੀਰ ਸਿੰਘ ਸੰਧੂ, ਭਾਰਤ ਭੂਸ਼ਨ, ਬੀ.ਕੇ. ਬਾਂਸਲ, ਰਣਬੀਰ ਸਿੰਘ, ਡਾ. ਜਗਰਾਜ ਸਿੰਘ, ਸਤਪਾਲ ਸਿੰਘ, ਸੁਖਦੀਪ ਕੌਰ ਆਦਿ ਨੇ ਪਰਚਾ ਲੋਕ ਅਰਪਣ ਕੀਤਾ। ਡਾ. ਭਗਵੰਤ ਸਿੰਘ ਨੇ ਪਰਚੇ ਬਾਰੇ ਦੱਸਿਆ ਤੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ। 

Install Punjabi Akhbar App

Install
×