‘ਜਾਗੋ ਇੰਟਰਨੈਸ਼ਨਲ’ ਲੋਕ ਅਰਪਣ

DAR_2659“ਅਜੋਕੇ ਸਮੇਂ ਵਿੱਚ ਤਕਨੀਕ ਦੇ ਵਿਕਾਸ ਕਾਰਣ ਵਿਸ਼ਵ ਪੱਧਰ ਤੇ ਬੁੱਧੀਜੀਵੀਆਂ, ਚਿੰਤਕਾਂ ਅਤੇ ਵਿਦਵਾਨਾਂ ਵੱਲੋਂ ਜੀਵਨ ਨਾਲ ਸਬੰਧਤ ਹਰ ਕਿਸਮ ਦੇ ਸੰਕਲਪਾਂ ਨੂੰ ਬਹੁਤ ਹਲਕੇ ਪੱਧਰ ਤੇ ਲਿਆ ਜਾ ਰਿਹਾ ਹੈ। ਸਭਿਆਤਾਵਾਂ ਦੇ ਭੇੜ ਦਾ ਸੰਕਲਪ ਪੰਦਰਾਂ ਸਾਲ ਪੁਰਾਣੀ ਗੱਲ ਹੋ ਚੁੱਕੀ ਹੈ। ਮਾਨਵੀ ਹਕੂਕਾਂ ਦੇ ਹਨਨ ਨੂੰ ਪੇਤਲੀ ਨਜ਼ਰ ਨਾਲ ਵੇਖਿਆ ਜਾਂਦਾ ਹੈ। ਅੱਜ ਤੀਹ ਹਜ਼ਾਰ ਦੇ ਕਰੀਬ ਹਿੰਦੂ ਅਤੇ ਸਿੱਖ ਅਫਗਾਨਿਸਤਾਨ ਵਿਚੋਂ ਉਜੜਕੇ ਜਰਮਨੀ, ਨਾਰਵੇ ਆਦਿ ਯਰੂਪੀ ਮੁਲਕਾਂ ਵਿਚ ਭਟਕ ਰਹੇ ਹਨ। ਕਿਸੇ ਸਮੇਂ ਅਫਗਾਨਿਸਤਾਨ ਵਿੱਚ ਖੁਸ਼ਹਾਲ ਜੀਵਨ ਜਿਉਣ ਵਾਲੇ ਸਿੱਖਾਂ ਦੀ ਸਥਿਤੀ ਬਹੁਤ ਤ੍ਰਾਸਦਿਕ ਹੈ ਕਿਉਂਕਿ ਉਨ੍ਹਾ ਨੂੰ ਪੰਜਾਬੀ ਭਾਸ਼ਾ, ਸਭਿਆਚਾਰ ਦਾ ਗਿਆਨ ਨਹੀਂ ਇਸ ਲਈ ਪੰਜਾਬੀਆਂ ਵਿੱਚ ਉਨ੍ਹਾ ਪ੍ਰਤੀ ਬੇਗਾਨਗੀ ਦਾ ਨਜ਼ਰੀਆ ਹੈ। ਅਫਗਾਨਿਸਤਾਨ ਉਹ ਮੁੜਕੇ ਜਾ ਨਹੀਂ ਸਕਦੇ। ਅਫਗਾਨਿਸਤਾਨ ਵਿੱਚ ਦੋ ਭਾਸ਼ਾਵਾ ਦਰੀ ਅਤੇ ਪਸ਼ਤੋ ਬੋਲੀਆਂ ਜਾਂਦੀਆ ਹਨ ਦਰੀ ਭਾਸ਼ਾ ਦਾ ਉੱਥੇ ਦਬਦਬਾ ਹੈ। ਪਰਵਾਸੀ ਹੋਏ ਸਿੱਖ ਹਿੰਦੂ ਇਸ ਕਰਕੇ ਵੀ ਤਰਸਦਾਇਕ ਹਾਲਤ ਵਿਚ ਹਨ ਕਿਉਂਕਿ ਜੇ ਉਹ ਦਰੀ ਬੋਲਦੇ ਖੇਤਰ ਕਾਬਲ, ਜਲਾਲਾਬਾਦ ਆਦਿ ਤੋਂ ਉਖੜੇ ਖੇਤਰ ਦੇ ਲੋਕਾਂ ਨੂੰ ਪਸ਼ਤੋ ਦੀ ਸਮਝ ਨਹੀਂ ਅਤੇ ਪਸ਼ਤੋਂ ਖੇਤਰਾਂ ਚੋ ਉਜੜੇ ਲੋਕਾਂ ਨੂੰ ਦਰੀ ਭਾਸ਼ਾ ਦਾ ਪਤਾ ਨਹੀਂ ਲੱਗਦਾ। ਇਸ ਪ੍ਰਕਾਰ ਹਿੰਦੂ ਸਿੱਖਾਂ ਵਿੱਚ ਅਫਗਾਨੀ ਹੋਣ ਤੇ ਬਾਵਜੂਦ ਤਾਲਮੇਲ ਨਹੀਂ ਬੈਠ ਰਿਹਾ। ਅੱਜ ਸਾਨੂੰ ਭਾਸ਼ਾਵਾਂ, ਸਭਿਆਚਾਰ ਬਾਰੇ ਗੰਭੀਰ ਖੋਜ ਕਰਕੇ ਇਕ ਸੰਵਾਦ ਸਿਰਜਣ ਦੀ ਲੋੜ ਹੈ। ”ਜਾਗੋ ਇੰਟਰਨੈਸ਼ਨਲ” ਰਾਹੀਂ ਅਜਿਹੇ ਗੰਭੀਰ ਵਿਸ਼ਿਆਂ ਤੇ ਸੰਵਾਦ ਰਚਾ ਕੇ ਮਾਲਵਾ ਰਿਸਰਚ ਸੈਂਟਰ ਪਟਿਆਲਾ (ਰਜਿ.) ਪੰਜਾਬੀ ਭਾਸ਼ਾ ਦੇ ਕੌਮੀ ਤੇ ਕੌਮਾਂਤਰੀ ਸੰਕਲਪਾਂ ਨੂੰ ਉਭਾਰ ਰਿਹਾ ਹੈ। ਇਹ ਕਾਰਨ ਪੰਜਾਬੀਅਤ ਦੀ ਪਹਿਚਾਣ ਨਿਰਧਾਰਤ ਕਰਦੇ ਹਨ।ਇਹ ਭਾਵ ਕੈਂਬ੍ਰਿਜ ਯੂਨੀਵਰਸਿਟੀ ਦੇ ਪ੍ਰਾਧਿਆਪਕ ਡਾ. ਜੀਵਨ ਸਿੰਘ ਦਿੳਲ ਨੇ ਮਾਲਵਾ ਰਿਸਰਚ ਸੈਂਟਰ ਪਟਿਆਲਾ (ਰਜਿ.) ਦੇ ਸਮਾਗਮ ਵਿੱਚ ”ਜਾਗੋ ਇੰਟਰਨੈਸ਼ਨਲ” ਨੂੰ ਲੋਕ ਅਰਪਣ ਕਰਨ ਸਮੇਂ ਬੁਧੀਜੀਵੀਆਂ, ਚਿੰਤਕਾਂ ਦੀ ਹਾਜ਼ਰੀ ਵਿੱਚ ਵਿਅਕਤ ਕੀਤੇ। ਇਸ ਵਿਚਾਰ-ਵਟਾਂਦਰੇ ਵਿੱਚ ਡਾ. ਤੇਜਵੰਤ ਮਾਨ ਨੇ ਆਪਣੇ ਵਿਦਵਤਾ ਭਰਪੂਰ ਕਥਨਾਂ ਨਾਲ ਸਭਿਆਚਾਰ ਦੇ ਸੰਕਟਾਂ ਦੀ ਨਿਸ਼ਾਨਦੇਹੀ ਕੀਤੀ ਜਿਸ ਨਾਲ ਵਿਦਵਾਨਾਂ ਨੇ ਸਹਿਮਤੀ ਪ੍ਰਗਟ ਕੀਤੀ। ਬੋਪਾਰਾਏ ਕਲਾਂ ਦੇ ਪਿਛੋਕੜ ਅਤੇ ਵੈਨਕੂਵਰ ਦੇ ਜੰਮਪਲ ਡਾ. ਜੀਵਨ ਸਿੰਘ ਦਿਓਲ ਲੰਮੇ ਸਮੇਂ ਤੋਂ ਕੈਂਬ੍ਰਿਜ ਯੂਨੀਵਰਸਿਟੀ ਵਿਖੇ ਪੜ੍ਹਾ ਰਹੇ ਹਨ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਪਾਈ ਦਾ ਇਤਿਹਾਸ, ਗੁਰੂ ਗ੍ਰੰਥ ਸਾਹਿਬ ਦੀਆਂ ਹੱਥ ਲਿਖਤ ਬੀੜਾਂ ਅਤੇ ਪੰਜਾਬੀ ਦੀ ਛਪਾਈ ਦੇ ਪਹਿਲੇ ਦੌਰ ਤੋਂ ਅਤਿਰਿਕਤ ‘ਅਫਗਾਨਿਸਤਾਨ ਦੇ ਹਿੰਦੂਆ ਤੇ ਸਿੱਖਾਂ ਦਾ ਸਮਾਜਿਕ ਇਤਿਹਾਸ’ ਵਿਸ਼ੇ ਤੇ ਖੋਜ਼ ਕਰ ਰਹੇ ਹਨ। ਡਾ. ਭਗਵੰਤ ਸਿੰਘ ਮੁੱਖ ਸੰਪਾਦਕ ਜਾਗੋ ਇੰਟਰਨੈਸ਼ਨਲ ਨੇ ਮਾਲਵਾ ਰਿਸਰਚ ਸੈਂਟਰ ਦੇ ਖੋਜ਼ ਪ੍ਰੋਜੈਕਟਾਂ ਦੀ ਰੂਪ ਰੇਖਾ ਦੱਸੀ। ਸ. ਬਲਜੀਤ ਸਿੰਘ ਬੁੱਟਰ, ਅਵਤਾਰ ਧਮੌਟ, ਗੁਰਨਾਮ ਸਿੰਘ, ਭਾਰਤਭੂਸ਼ਨ ਬਲਰਾਜ ਬਾਜੀ ਨੇ ਡਾ. ਦਿਓਲ ਤੋਂ ਗੰਭੀਰ ਸੁਆਲ ਪੁੱਛੇ ਜਿਨਾਂ ਦੇ ਉਨ੍ਹਾ ਨੇ ਬਹੁਤ ਤਰਕਮਈ ਢੰਗ ਨਾਲ ਜੁਆਬ ਦਿੱਤੇ। ਸੰਗਰੂਰ ਵਿਖੇ ਕੌਮਾਂਤਰੀ ਪੱਧਰ ਦੇ ਚਿੰਤਕ ਤੇ ਖੋਜੀ ਨਾਲ ਸੰਵਾਦ ਸਿਰਜ ਕੇ ਮਾਲਵਾ ਰਿਸਰਚ ਸੈਂਟਰ ਪਟਿਆਲਾ ਨੇ ਬਹੁਤ ਵਧੀਆਂ ਕਾਰਜ ਕੀਤਾ ਹੈ। ਹਾਜ਼ਰ ਵਿਦਵਾਨਾਂ ਨੂੰ ਜਾਗੋ ਇੰਟਰਨੈਸ਼ਨਲ ਦੀਆਂ ਕਾਪੀਆਂ ਭੇਂਟ ਕੀਤੀਆ ਗਈਆ ਸੰਦੀਪ, ਗੁਰਪਾਲ, ਅਵਤਾਰ, ਜਗਦੀਪ ਸਿੰਘ ਆਦਿ ਚਿੰਤਕ ਵੀ ਮੌਜੂਦ ਸਨ।ਇਸ ਸਮੇ ਡਾ. ਭਗਵੰਤ ਸਿੰਘ ਨੇ ਆਪਣੀ ਪੁਸਤਕ ‘ਮਹਾਰਾਜਾ ਰਣਜੀਤ ਸਿੰਘ’ ਵੀ ਡਾ. ਦਿਓਲ ਨੂੰ ਭੇਂਟ ਕੀਤੀ।

2 thoughts on “‘ਜਾਗੋ ਇੰਟਰਨੈਸ਼ਨਲ’ ਲੋਕ ਅਰਪਣ

Comments are closed.

Install Punjabi Akhbar App

Install
×