ਸਾਮਰਾਜੀ ਪੂੰਜੀਵਾਦ ਦੀ ਚਕਾਚੌਂਧ ਪਰਵਾਸ ਨੂੰ ਹੁਲਾਰਾ ਦਿੰਦੀ ਹੈ – ਤੇਜਵੰਤ ਮਾਨ

DSC_6146
(ਜਾਗੋ ਇੰਟਰਨੈਸ਼ਨਲ ਦਾ ਮੱਲ ਸਿੰਘ ਰਾਮਪੁਰੀ ਵਿਸ਼ੇਸ ਅੰਕ ਲੋਕ ਅਰਪਣ ਕਰਦੇ ਹੋਏ)

“ਪਰਵਾਸ ਇੱਕ ਵਰ ਜਾਂ ਸਰਾਪ” ਵਿਸ਼ੇ ਉਤੇ ਮਾਲਵਾ ਰਿਸਰਚ ਸੈਂਟਰ ਪਟਿਆਲਾ ਰਜੀ. ਵਲੋਂ ਕਰਵਾਈ ਗਈ ਵਿਚਾਰ ਚਰਚਾ ਵਿੱਚ ਡਾ. ਤੇਜਵੰਤਮਾਨ ਪ੍ਰਧਾਨ ਕੇਂਦਰੀ ਪੰਜਾਬੀ ਲੇਖਕ ਸਭਾ(ਸੇਖੋਂ) ਰਜਿ. ਨੇ ਕਿਹਾ ਕਿ ਪਰਵਾਸ ਪੰਜਾਬ ਅਤੇ ਪੰਜਾਬੀਆਂ ਲਈ ਸਰਾਪ ਹੈ, ਜੋ ਪੁੰਜੀ ਅਧਾਰਤ ਵਿਕਾਸ ਮਾਡਲ ਨੂੰ ਪਰਣਾਏ ਮੁਲਕਾਂ ਅਮਰੀਕਾ, ਕੈਨੇਡਾ, ਇੰਗਲੈਂਡ, ਅਸਟਰੇਲੀਆਂ ਵਲੋਂ ਜਾਣ ਬੁਝ ਕੇ ਇਕ ਸਰਮਾਏ ਦੀ ਚਕਾਚੌਂਧ ਦਾ ਭਰਮ ਸਿਰਜਣ ਲਈ ਪਰਚਾਰਿਆ ਅਤੇ ਉਤਸ਼ਾਹਿਤ ਕੀਤਾ ਜਾ ਰਿਹਾ ਹੈ।  ਇਸ ਪਰਵਾਸ ਦੀ ਸਥਿਤੀ ਵਿੱਚ ਕੋਈ ਮਜਬੂਰੀ ਜਾਂ ਬੇਰੁਜਗਾਰੀ ਨਹੀ ਸਗੋਂ ਖਾਂਦੇ ਪੀੰਦੇ ਲੋਕਾਂ ਵਲੋਂ ਹੋਰ ਸਰਮਾਇਆ ਕਮਾਉਣ ਦੀ ਭਾਵਨਾ ਹੈ। ਇਸ ਸੈਮੀਨਾਰ ਦੀ ਪ੍ਰਧਾਨਗੀ ਡਾ. ਸਵਰਾਜ ਸਿੰਘ ਵਿਸ਼ਵਚਿੰਤਕ ਨੇ ਕੀਤੀ । ਪ੍ਰਧਾਨਗੀ ਮੰਡਲ ਵਿੱਚ ਭੁਪਿੰਦਰ ਸਿੰਘ ਮੱਲ੍ਹੀ ਕੈਨੇਡਾ, ਬੀ.ਐਸ. ਰਤਨ, ਗੁਰਬਚਨ ਸਿੰਘ, ਸ਼੍ਰੀ ਅਮਰਜੀਤ ਸਿੰਘ ਵੜੈਚ, ਪ੍ਰੋ. ਬਾਵਾ ਸਿੰਘ, ਡਾ. ਹਰਕੇਸ਼ ਸਿੰਘ ਸਿੱਧੂ, ਪ੍ਰਿੰਸੀਪਲ ਐਸ.ਐਸ.ਢਿਲੋ ਗੜ੍ਹਦੀਵਾਲਾ, ਸ਼੍ਰੀ ਹਰਿੰਦਰ ਚਹਿਲ, ਡਾ. ਭਗਵੰਤ ਸਿੰਘ ਸ਼ਾਮਲ ਹੋਏ।

ਗੁਰਬਚਨ ਸਿੰਘ ਸੰਪਾਦਕ ਦੇਸ਼ ਪੰਜਾਬ ਨੇ ਪੰਜਾਬ ਦੇ ਪਰਵਾਸ ਬਾਰੇ ਪਰਚਾ ਪੜਿਆ ਉਹਨਾਂ ਨੇ ਵਿਸਥਾਰ ਵਿੱਚ ਪ੍ਰਵਾਸੀ ਪੰਜਾਬੀਆਂ ਦੇ ਜੀਵਨ ਨੂੰ ਮੂਰਤੀਮਾਨ ਕੀਤਾ ਉਹਨਾਂ ਨੇ ਪੰਜਾਬ ਵਿੱਚ ਹੀ ਰਹਿ ਕੇ ਪੰਜਾਬੀ ਹਾਲਤਾ ਨੂੰ ਬਦਲਣ ਤੇ ਜੋਰ ਦਿੱਤਾ। ਡਾ ਹਰਕੇਸ਼ ਸਿੰਘ ਸਿੱਧੂ ਨੇ ਪਰਵਾਸ ਨੂੰ ਵਰਦਾਨ ਦੱਸਿਆ । ਉਹਨਾਂ ਨੇ ਕਿਹਾ ਪੰਜਾਬ ਦੀਆਂ ਹਾਲਤਾ ਬਹੁਤ ਬਦਤਰ ਹਨ ਜਿਸ ਲਈ ਪਰਵਾਸ ਰੋਜਗਾਰ ਨੂੰ ਹੁਲਾਰਾ ਦਿੰਦਾ ਹੈ। ਪ੍ਰੋ. ਬਾਵਾ ਸਿੰਘ ਨੇ ਗੁਰੂਆਂ ਦੇ ਹਵਾਲੇ ਨਾਲ ਪੰਜਾਬੀ ਸਮਾਜ ਦੀ ਬੇਹਤਰੀ ਲਈ ਸੰਘਰਸ਼ ਕਰਨ ਲਈ  ਪ੍ਰੇਰਿਤ ਕੀਤਾ। ਉਹਨਾਂ ਨੇ ਹੋਰ ਕਿਹਾ ਕਿ ਮਨੁੱਖ ਜਦੋਂ ਤਕ ਮਾਨਵੀ ਕਦਰਾਂ ਕੀਮਤਾ ਨਾਲ ਨਹੀ ਜੁੜੇਗਾ ਤਾਂ ਸਵੱਛ ਸਮਾਜ ਨਹੀ ਸਿਰਜ ਸਕੇਗਾ। ਅਜ ਪੰਜਾਬੀਆਂ ਵਿੱਚ ਸਹਿਜਤਾ ਖਤਮ ਹੋ ਚੁੱਕੀ ਹੈ ਜਦ ਕਿ ਗੁਰਬਾਣੀ ਸਹਿਜਤਾ ਸਿਖਾਉਂਦੀ ਹੈ। ਅਮਰਜੀਤ ਸਿੰਘ ਵੜੈਚ ਨੇ ਭਾਵ ਪੂਰਤ ਢੰਗ ਨਾਲ ਪਰਵਾਸ ਦੀਆਂ ਪ੍ਰਸਥਿਤੀਆਂ ਨੂੰ ਬਿਆਨ ਕੀਤਾ। ਉਹਨਾਂ ਨੇ ਆਪਣੀ ਇੱਕ ਖੂਬਸੁਰਤ ਕਵਿਤਾ ਸੁਣਾਈ। ਭੁਪਿੰਦਰ ਸਿੰਘ ਮੱਲੀ ਕਨੇਡਾ ਨੇ ਕਿਹਾ ਕਿ ਮੈਂ 1967 ਵਿੱਚ ਪੰਜਾਬ ਛੱਡਿਆ ਸੀ ਪਰੰਤੂ ਅੱਜ ਵੀ ਮੈਂਨੂੰ ਆਪਣੀਆਂ ਜੜਾਂ ਦੀ ਤਲਾਸ਼ ਹੈ। ਉਹਨਾਂ ਨੇ ਅਜਿਹੇ ਸੈਮਿਨਾਰ ਦੀ ਸਫਲਤਾ ਤੇ ਵਧਾਈ ਦਿੱਤੀ। ਸ਼੍ਰੀ ਬੀ.ਐਸ. ਰਤਨ ਨੇ ਅੰਕੜਿਆਂ ਸਹਿਤ ਪੰਜਾਬ ਦੀ ਆਰਥਿਕਤਾ ਦਾ ਵਿਸ਼ਲੇਸ਼ਣ ਕੀਤਾ। ਪ੍ਰਿੰਸੀਪਲ ਐਸ.ਐਸ. ਢਿਲੋ ਗੜਦੀਵਾਲਾ ਨੇ ਆਪਣੇ ਵਿਚਾਰ ਰੱਖੇ। ਹਰਿੰਦਰ ਸਿੰਘ ਚਹਿਲ ਆਈ.ਪੀ.ਐਸ ਨੇ ਬੁੱਧੀਜੀਵੀਆਂ,ਸਹਿਤਕਾਰਾਂ, ਚਿੰਤਕਾ ਨੂੰ ਉਜੱੜ ਰਹੇ ਪੰਜਾਬ ਨੂੰ ਬਚਾਉਣ ਲਈ ਵਾਸਤਾ ਪਾਇਆ। ਇਸ ਵਿਚਾਰ ਚਰਚਾ ਵਿੱਚ ਪਵਨ ਹਰਚੰਦਪੁਰੀ ਜਰਨਲ ਸਕੱਤਰ ਨੇ ਕਿਹਾ ਕਿ ਪੰਜਾਬ ਵਿੱਚ ਪਰਵਾਸ ਨੂੰ ਰੋਕਿਆ ਨਹੀ ਜਾ ਸਕਦਾ। ਇਸ ਸੰਵਾਦ ਵਿੱਚ ਡਾ.ਤੇਜਾ ਸਿੰਘ ਤਿਲਕ, ਅਵਤਾਰ ਸਿੰਘ ਧਮੋਟ, ਪੁਰਨ ਚੰਦ ਜੋਸ਼ੀ, ਡਾ. ਲਕਸ਼ਮੀ ਨਰਾਇਣ ਭੀਖੀ, ਡਾ. ਰਮਿੰਦਰ ਕੋਰ, ਜਗਦੀਪ ਸਿੰਘ, ਡਾ. ਭਗਵੰਤ ਸਿੰਘ, ਨਿਰੰਜਣ ਬੋਹਾ, ਡਾ. ਨਰਵਿੰਦਰ ਕੋਸ਼ਲ, ਬਲਵਿੰਦਰ ਭੱਟੀ , ਦਰਬਾਰਾ ਸਿੰਘ ਢੀਂਡਸਾ, ਅਮਰਗਰਗ ਕਲਮਦਾਨ, ਕਰਤਾਰ ਠੁਲੀਵਾਲ, ਗੁਲਜਾਰ ਸ਼ੋਂਕੀ, ਸੰਦੀਪ, ਮਨਪ੍ਰੀਤ ਅਦਿ ਵਿਦਵਾਨਾ ਨੇ ਹਿੱਸਾ ਲਿਆ। ਇਹ ਸੈਮਿਨਾਰ ਪੂਰੀ ਤਰਾਂ ਤਰਕ ਵਿਤਰਕ ਸਹਿਤ ਉਸਾਰੂ ਟੀੱਚਿਆਂ ਨੂੰ ਪ੍ਰਾਪਤ ਕਰ ਗਿਆ। ਡਾ. ਸਵਰਾਜ ਸਿੰਘ ਨੇ ਪ੍ਰਧਾਨਗੀ ਭਾਸ਼ਣ ਦਿੰਦਿਆ ਕਿਹਾ ਕਿ ਵਿਸ਼ਵੀਕਰਨ ਦੇ ਮਾਰੂ ਹੱਲਿਆਂ ਨੂੰ ਰੋਕਣ ਲਈ ਅਜਿਹੇ ਸੈਮੀਨਾਰ ਬਹੁਤ ਕਾਰਗਰ ਹੁੰਦੇ ਹਨ।ਉਹਨਾਂ ਨੇ ਪੰਜਾਬ ਦੇ ਪਰਵਾਸ ਨੂੰ ਸਰਾਪ ਦੱਸਿਆ।

ਇਸ ਮੋਕਾ ਤੇ ਜਾਗੋ ਇੰਟਰਨੈਸ਼ਨਲ ਦਾ ਮੱਲ ਸਿੰਘ ਰਾਮਪੁਰੀ ਵਿਸ਼ੇਸ ਅੰਕ ਲੋਕ ਅਰਪਣ ਕੀਤਾ ਗਿਆ। ਸਮਾਗਮ ਦੇ ਅਰੰਭ ਵਿੱਚ ਡਾ.ਨਰਵਿੰਦਰ ਕੋਸ਼ਲ ਨੇ ਜੀ.ਆਇਆਂ ਕਹਿੰਦੇ ਹੋਏ ਸੈਮਿਨਾਰ ਦੇ ਉਦੇਸ਼ਾਂ ਬਾਰੇ ਚਾਨਣਾ ਪਾਇਆ। ਡਾ. ਭਗਵੰਤ ਸਿੰਘ ਨੇ ਮੰਚ ਸੰਚਾਲਣਾ ਕੀਤੀ। ਇਸ ਸਮਾਗਮ ਵਿੱਚ ਜਗਦੀਸ਼ ਸਿੰਘ, ਗੋਪਾਲ ਸ਼ਰਮਾ, ਅਮਰਜੋਤ ਕੌਰ, ਰਮੇਸ਼ ਨਰਵਾਲ, ਭੁਪਿੰਦਰ ਉਪਰਾਮ, ਗੁਰਵਿੰਦਰ ਕੋਰ, ਹਰਪ੍ਰੀਤ ਕੌਰ, ਵਰੂਨ ਸੈਣੀ, ਅਮਰਿੰਦਰ ਸਿੰਘ ਸੋਹਲ, ਗੁਰਵਿੰਦਰ ਸਿੰਘ ਔਲਖ,  ਗੁਰਪ੍ਰੀਤ ਸਿੰਘ ਚੱਠਾ, ਜਗਤਾਰ ਸਿੰਘ ਕੱਟੂ, ਸੁਸ਼ਮਾ ਸਭੱਰਵਾਲ, ਅਮਰਜੀਤ ਅਮਨ, ਐਮ.ਐਸ.ਜੱਗੀ, ਗੁਰਨਾਮ ਸਿੰਘ, ਜੀਤ ਹਰਜੀਤ, ਜਸਵੰਤ ਸਿੰਘ ਅਸਮਾਨੀ, ਜੋਹਰੀ, ਸੰਤੋਖ ਸਿੰਘ, ਅਮਰਿਤਪਾਲ ਸਿੰਘ, ਮਹੰਤ ਹਰੀ ਸਿੰਘ, ਸੰਤ ਬਲਵੀਰ ਸਿੰਘ, ਪ੍ਰਿੰਸੀਪਲ ਦਰਸ਼ਨ ਸਿੰਘ, ਵੈਦ ਬੰਤ ਸਿੰਘ ਸਾਰੌਂ, ਭਾਗਵਿੰਦਰ ਦੇਵਗਨ, ਸੰਜੈ ਕੁਮਾਰ, ਸੁਖਵਿੰਦਰ ਕੌਰ, ਡਾ.ਗੁਰਿੰਦਰ ਕੌਰ, ਡਾ. ਜਸਬੀਰ ਸਿੰਘ ਅਦਿ ਅਨੇਕਾਂ ਸਹਿਤਕਾਰ ਹਾਜਿਰ ਸਨ। ਇਸ ਸੈਮੀਨਾਰ ਦਾ ਹਾਸਿਲ ਪੱਖ ਇਹ ਵੀ ਸੀ ਕਿ ਇਸ ਵਿੱਚ ਲੁਧਿਆਣਾ ਸੰਗਰੂਰ, ਸੁਨਾਮ, ਮਲੇਰਕੋਟਲਾ, ਧੂਰੀ, ਪਾਇਲ, ਧਮੋਟ, ਖੰਨਾ, ਅਦਿ ਸਹਿਤ ਸਭਾਵਾ ਦੇ ਪ੍ਰਤੀਨਿਧ ਹਾਜਿਰ ਸਨ। ਇਸ ਅਵਸਰ ਤੇ ਰਮੇਸ਼ ਬੁੱਕ ਡਿਪੁ ਅਤੇ ਸਪਰੈਡ ਪਬਲਿਕੇਸ਼ਨ ਨੇ ਪੁੱਸਤਕ ਪ੍ਰਦਰਸ਼ਨੀ ਲਗਾਈ।

Install Punjabi Akhbar App

Install
×