ਜਾਗੋ ਇੰਟਰਨੈਸ਼ਨਲ ਲੋਕਅਰਪਣ

(ਇਸ ਅਵਸਰ ਤੇ ਅਨੇਕਾਂ ਵਿਦਵਾਨ, ਚਿੰਤਕ, ਸਹਿਤਕਾਰ ਅਤੇ ਪੰਜਾਬੀ ਸਾਹਿਤ ਸਭਾ ਸੰਗਰੂਰ ਤੋਂ ਅਤਿਰਿਕਤ ਅਨੇਕਾਂ ਸਾਹਿਤ ਸਭਾਵਾਂ ਦੇ ਮੈਂਬਰ ਉਪਸਥਿਤ ਸਨ)
(ਇਸ ਅਵਸਰ ਤੇ ਅਨੇਕਾਂ ਵਿਦਵਾਨ, ਚਿੰਤਕ, ਸਹਿਤਕਾਰ ਅਤੇ ਪੰਜਾਬੀ ਸਾਹਿਤ ਸਭਾ ਸੰਗਰੂਰ ਤੋਂ ਅਤਿਰਿਕਤ ਅਨੇਕਾਂ ਸਾਹਿਤ ਸਭਾਵਾਂ ਦੇ ਮੈਂਬਰ ਉਪਸਥਿਤ ਸਨ)

ਅਜੋਕੇ ਸਮੇਂ ਵਿੱਚ ਕਿਸੇ ਸਾਹਿਤਕ ਰਸਾਲੇ ਦਾ ਲਗਾਤਾਰ ਨਿਕਲਦੇ ਰਹਿਣਾ, ਸਮਾਜਕ, ਸਾਹਿਤਕ ਸਰੋਕਾਰਾਂ ਅਤੇ ਮਾਪਦੰਡਾਂ ਦਾ ਅਨੁਸਾਰੀ ਹੋ ਕੇ ਆਪਣੀ ਪਹਿਚਾਣ ਬਣਾਉਣਾ ਬਹੁਤ ਵੱਡੀ ਗੱਲ ਹੁੰਦੀ ਹੈ। ਜਾਗੋ ਇੰਟਰਨੈਸ਼ਨਲ ਪਿਛਲੇ ਦਸ ਸਾਲਾਂ ਤੋਂ ਨਿਰੰਤਰ ਭਾਸ਼ਾ, ਸਾਹਿਤ, ਸੱਭਿਆਚਾਰ, ਸਮਾਜਕ ਸਰੋਕਾਰਾਂ ਨਾਲ ਪ੍ਰਤਿਬੱਧ ਤੌਰ ਤੇ ਜੁੜਿਆ ਹੋਇਆ ਹੈ। ਪਰਚੇ ਨੇ ਜਿੱਥੇ ਅਨੇਕਾਂ ਨਵੇਂ ਸਾਹਿਤਕਾਰਾਂ ਨੂੰ ਪਾਠਕਾ ਦੇ ਰੂ-ਬ-ਰੂ ਕੀਤਾ ਉਥੇ ਸਾਹਿਤਕ ਵਿਸ਼ਲੇਸ਼ਣ ਦੇ ਪੱਖ ਤੋਂ ਆਪਣੀ ਛਾਪ ਛੱਡੀ ਹੈ। ਇਹ ਭਾਵ ਪੰਜਾਬੀ ਸਾਹਿਤ ਸਭਾ ਸੰਗਰੂਰ ਵੱਲੋਂ ਆਯੋਜਿਤ ਪ੍ਰਭਾਵਸ਼ਾਲੀ ਸਮਾਗਮ ਵਿੱਚ ‘ਜਾਗੋ ਇੰਟਰਨੈਸ਼ਨਲ’ ਦੇ ਨਵੇਂ ਅੰਕ ਨੂੰ ਲੋਕ ਅਰਪਣ ਕਰਨ ਸਮੇਂ ਵਿਸ਼ਵ ਚਿੰਤਕ ਡਾ. ਸਵਰਾਜ ਸਿੰਘ ਨੇ ਪ੍ਰਗਟ ਕੀਤੇ। ਇਸ ਮੌਕੇ ਤੇ ਡਾ. ਤੇਜਵੰਤ ਮਾਨ ਪ੍ਰਧਾਨ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਸੇਖੋਂ ਨੇ ਕਿਹਾ ਕਿ ‘ਜਾਗੋ ਇੰਟਰਨੈਸ਼ਨਲ’ ਪੰਜਾਬੀ ਦੇ ਮੋਹਰੀ ਰਸਾਲਿਆਂ ਵਿੱਚੋਂ ਇੱਕ ਹੈ। ਡਾ. ਭਗਵੰਤ ਸਿੰਘ ਨੇ ਪੂਰਣ ਸੁਹਿਰਦਤਾ ਸਹਿਤ ਪਰਚੇ ਦੇ ਮਿਆਰਾਂ ਨੂੰ ਕਾਇਮ ਰੱਖਿਆ ਹੈ। ਇਹ ਪਰਚਾ ”ਰਚਨਾਤਮਕ ਅਤੇ ਆਲੋਚਨਾਤਮਕ ਪੱਖਾਂ ਤੋਂ ਵਿਸ਼ੇਸ਼ ਮੁਕਾਮ ਰੱਖਦਾ ਹੈ।” ਸ. ਜਸਬੀਰ ਸਿੰਘ ਸਾਬਕਾ ਮੰਤਰੀ ਨੇ ਜਾਗੋ ਦੇ ਵਿਸ਼ੇਸ਼ ਅੰਕਾਂ ਪੰਜਾਬੀ ਭਾਸ਼ਾ, ਪੰਜਾਬੀ ਸੱਭਿਆਚਾਰ, ਪ੍ਰੋ. ਸ਼ੇਰ ਸਿੰਘ ਕੰਵਲ, ਗਿੱਲ ਮੋਰਾਂਵਾਲੀ ਦੇ ਸੰਦਰਭ ਵਿੱਚ ਸੰਪਾਦਕਾਂ ਦੀ ਉਸਾਰੂ ਪਹੁੰਚ ਦੀ ਪ੍ਰਸ਼ੰਸਾ ਕੀਤੀ। ਡਾ. ਬਲਵਿੰਦਰ ਕੌਰ ਮਾਨ ਨੇ ਅਨੁਵਾਦਤ ਸਾਹਿਤ ਅਤੇ ਕਹਾਣੀਆਂ ਦੇ ਪ੍ਰਸੰਗ ਵਿੱਚ ਗੱਲ ਕੀਤੀ। ਉਨ੍ਹਾਂ ਨੇ ਜਾਗੋ ਇੰਟਰਨੈਸ਼ਨਲ ਦੀ ਸੂਰਤ ਤੇ ਸੀਰਤ ਦੀ ਪ੍ਰਸ਼ੰਸਾ ਕੀਤੀ। ਡਾ. ਨਰਵਿੰਦਰ ਸਿੰਘ ਕੌਸਲ ਸਾਬਕਾ ਡੀਨ ਕੁਰੂਕਸ਼ੇਤਰਾ ਯੂਨੀਵਰਸਿਟੀ ਨੇ ਕਿਹਾ ਕਿ ‘ਜਾਗੋ ਇੰਟਰਨੈਸ਼ਨਲ’ ਖੋਜਾਰਥੀਆਂ ਨੂੰ ਉੱਚ ਪੱਧਰੀ ਬੁਨਿਆਦੀ ਸਮੱਗਰੀ ਮੁਹੱਈਆ ਕਰਾਉਂਦਾ ਹੈ। ਇਸ ਲਈ ਸੰਪਾਦਕੀ ਅਮਲਾ ਪ੍ਰਸ਼ੰਸਾ ਦਾ ਹੱਕਦਾਰ ਹੈ।

Welcome to Punjabi Akhbar

Install Punjabi Akhbar
×
Enable Notifications    OK No thanks