ਇਸ ਘਟਨਾ ਤੋਂ ਇਲਾਵਾ ਪਾਲਮਰਸਟਨ ਨਾਰਥ ਵਿਖੇ ਵੀ ਇਕ ਦਿੱਲੀ ਦੇ ਸਿੱਖ ਨੌਜਵਾਨ ਜਗਮੀਤ ਸਿੰਘ (37) ਦੀ ਇਕ ਘਟਨਾ ਦੇ ਵਿਚ ਮੌਤ ਹੋ ਗਈ ਹੈ। ਉਹ ਬਿਜ਼ਨਸ ਦੀ ਪੜਾਈ ਕਰ ਰਿਹਾ ਸੀ। ਉਸਦੇ ਪਰਿਵਾਰ ਦੇ ਵਿਚ ਪਤਨੀ ਅਤੇ 2 ਬੱਚੇ (6 ਸਾਲ ਦਾ ਮੁੰਡਾ ਅਤੇ 1 ਸਾਲ ਦਾ ਮੁੰਡਾ) ਵੀ ਇਥੇ ਹੀ ਰਹਿ ਰਹੇ ਹਨ। ਇਹ ਨੌਜਵਾਨ ਅਪ੍ਰੈਲ ਮਹੀਨੇ ਹੀ ਪਰਿਵਾਰ ਸਮੇਤ ਇਥੇ ਆਇਆ ਸੀ। ਨੌਜਵਾਨ ਕੁਝ ਘਰੇਲੂ ਪ੍ਰੇਸ਼ਾਨੀ ਦੇ ਵਿਚ ਦੱਸਿਆ ਜਾ ਰਿਹਾ ਹੈ ਅਤੇ ਇਸ ਤੋਂ ਪਹਿਲਾਂ ਉਹ ਇੰਗਲੈਂਡ ਵਿਚ ਸੀ, ਪਰ ਉਥੇ ਵੀ ਸੈਟ ਨਾ ਹੋਣ ਕਰਕੇ ਉਹ ਇੰਡੀਆ ਤੋਂ ਦੁਬਾਰਾ ਇਥੇ ਆਇਆ ਸੀ। ਇਸ ਨੌਜਵਾਨ ਦਾ ਸੰਸਕਾਰ ਵੀ ਇਥੇ ਹੀ ਕੀਤਾ ਜਾ ਰਿਹਾ ਹੈ। ਪਰਿਵਾਰ ਵੱਲੋਂ ਕਮਿਊਨਿਟੀ ਨੂੰ ਸਹਾਇਤਾ ਵਾਸਤੇ ਅਪੀਲ ਕੀਤੀ ਗਈ ਹੈ।