ਸ. ਜਗਜੀਵਨ ਸਿੰਘ ਹੇਸਟਿੰਗ-ਨੇਪੀਅਰ ਵਾਲੇ ਜਸਟਿਸ ਆਫ਼ ਦਾ ਪੀਸ (ਜੇ.ਪੀ.) ਬਣੇ

NZ PIC 17 Oct-3
ਭਾਰਤੀ ਭਾਈਚਾਰੇ ਨੂੰ ਇਸ ਗੱਲ ਦੀ ਬੜੀ ਖੁਸ਼ੀ ਹੋਵੇਗੀ ਕਿ ਇਥੋਂ ਲਗਪਗ 430 ਕਿਲੋਮੀਟਰ ਦੂਰ ਹਾਕਸ ਵੇਅ ਖੇਤਰ ਦੇ ਵਿਚ ਵਸੇ ਸ਼ਹਿਰ ਹੇਸਟਿੰਗ ਅਤੇ ਨੇਪੀਅਰ ਵਿਖੇ ਰਹਿ ਰਹੇ ਸ. ਜਗਜੀਵਨ ਸਿੰਘ ਹੁਣ ਜਸਟਿਸ ਆਫ ਦਾ ਪੀਸ ਬਣ ਗਏ ਹਨ। ਉਹ ਰੋਜ਼ਾਨਾ ਕਾਗਜ਼ ਪੱਤਰਾਂ ਦੀ ਤਸਦੀਕ ਕਰਨ ਦੀਆਂ ਸੇਵਾਵਾਂ ਆਪਣੇ ਘਰ ਤੋਂ ਅਤੇ ਬਿਜ਼ਨਸ ਤੋਂ ਦਿਆ ਕਰਨਗੇ। ਬੀਤੇ ਦਿਨੀਂ ਉਨ੍ਹਾਂ ਨੂੰ ਇਸ ਅਹੁਦੇ ਦੀ  ਸਹੁੰ ਜ਼ਿਲ੍ਹਾ ਅਦਾਲਤ ਦੇ ਮਾਣਯੋਗ ਜੱਜ ਸਾਹਿਬ ਨੇ ਚੁਕਾਈ। ਸ. ਜਗਜੀਵਨ ਸਿੰਘ ਪਿੰਡ ਕੰਦੋਲਾ (ਆਦਮਪੁਰ) ਤੋਂ ਇਥੇ ਸੰਨ 1989 ਦੇ ਵਿਚ ਆਏ ਸਨ। 2009 ਤੱਕ ਉਹ ਔਕਲੈਂਡ ਵਿਖੇ ਆਪਣੇ ਪਰਿਵਾਰ ਦੇ ਨਾਲ ਰਹਿੰਦੇ ਰਹੇ ਹਨ ਅਤੇ ਫਿਰ ਹੇਸਟਿੰਗ ਵਿਖੇ ਆਪਣਾ ਬਿਜ਼ਨਸ ਕਰਨ ਵਾਸਤੇ ਤਬਦੀਲ ਹੋ ਗਏ ਸਨ। ਦੋ ਸਾਲ ਤੱਕ ਸ. ਜਗਜੀਵਨ ਸਿੰਘ ਗੁਰਦੁਆਰਾ ਸਾਹਿਬ ਹੇਸਿਟੰਗ ਦੀ ਕਮੇਟੀ ਦੇ ਵਿਚ ਸਕੱਤਰ ਦੀਆਂ ਸੇਵਾਵਾਂ ਵੀ ਨਿਭਾਅ ਚੁੱਕੇ ਹਨ। ਉਨ੍ਹਾਂ ਨਾਲ ਸੰਪਰਕ ਕਰਨ ਲਈ ਫੋਨ ਨੰਬਰ 021 935 135 ਉਤੇ ਸੰਪਰਕ ਕੀਤਾ ਜਾ ਸਕਦਾ ਹੈ।

Install Punjabi Akhbar App

Install
×