ਵਾਹ! ਬਾਪੂ ਜੀ ਗੱਡ ‘ਤੇ ਝੰਡੇ

ਸ. ਜਗਜੀਤ ਸਿੰਘ ਕਥੂਰੀਆ ਨੇ ਆਸਟਰੇਲੀਅਨ ਮਾਸਟਰਜ਼ ਐਥਲੈਟਿਕਸ ਵਿਚ ਜਿੱਤਿਆ ਚਾਂਦੀ ਦਾ ਤਮਗਾ

(ਸ. ਜਗਜੀਤ ਸਿੰਘ ਕਥੂਰੀਆ ਚਾਂਦੀ ਦਾ ਤਮਗਾ ਪਹਿਨਾਉਂਦੇ ਖੇਡ ਪ੍ਰਬੰਧਕ)
(ਸ. ਜਗਜੀਤ ਸਿੰਘ ਕਥੂਰੀਆ ਚਾਂਦੀ ਦਾ ਤਮਗਾ ਪਹਿਨਾਉਂਦੇ ਖੇਡ ਪ੍ਰਬੰਧਕ)

ਔਕਲੈਂਡ 1 ਸਤੰਬਰ – ਅਸਟਰੇਲੀਆ ਵਿਖੇ ਮਾਸਟਰ ਐਥਲੈਟਿਕਸ ਚੈਂਪੀਅਨਸ਼ਿੱਪ ਚੱਲ ਰਹੀ ਹੈ ਜਿਸ ਦੇ ਵਿਚ ਨਿਊਜ਼ੀਲੈਂਡ ਤੋਂ 82 ਸਾਲਾ ਸ. ਜਗਜੀਤ ਸਿੰਘ ਕਥੂਰੀਆ ਭਾਗ ਲੈਣ ਗਏ ਹੋਏ ਹਨ | ਕੱਲ੍ਹ ਹੋਈ ਟਿ੍ਪਲ ਜੰਪ ਦੇ ਵਿਚ ਉਨ੍ਹਾਂ ਨੇ ਉਸ ਵੇਲੇ ਨਿਊਜ਼ੀਲੈਂਡ ਅਤੇ ਪੰਜਾਬੀਆਂ ਦਾ ਮਾਣ ਵਧਾ ਜਿੱਤਾ ਜਦੋਂ ਉਹ ਚਾਂਦੀ ਤਮਗਾ ਜਿੱਤ ਗਏ | ਵਰਨਣਯੋਗ ਹੈ ਕਿ ਨਿੰਮੀ ਬੇਦੇ ਦੇ ਯਤਨਾ ਸਦਕਾ ਉਨ੍ਹਾਂ ਦੀ ਸਹਾਇਤਾ ਓਟਾਰਾ-ਪਾਪਾਟੋਏਟੋਏ ਲੋਕਲ ਬੋਰਡ ਨੇ ਵੀ ਕੀਤੀ ਸੀ | ਇਸ ਤੋਂ ਅਗਲਾ ਮੁਕਾਬਲਾ ਉਨ੍ਹਾਂ ਦਾ ਤਿੰਨ ਕਿਲੋਮੀਟਰ ਪੈਦਲ ਕਦਮੀ ਕਰਨ ਦਾ ਹੈ ਜੋ ਕਿ 6 ਸਤੰਬਰ ਨੂੰ ਹੋਵੇਗਾ | ਸ. ਜਗਜੀਤ ਸਿੰਘ ਨੇ ਟਿ੍ਪਲ ਜੰਪ ਦੇ ਵਿਚ ਉਥੇ ਕਈਆਂ ਨੂੰ ਹੈਰਾਨ ਕੀਤਾ | ਇਕ ਨਿੱਕੀ ਜਿਹੀ ਤਰੁੱਟੀ ਰਹਿਣ ਕਰਕੇ ਇਹ ਸੋਨੇ ਦੇ ਤਮਗੇ ਤੋਂ ਪਿੱਛੇ ਰਹਿ ਗਏ, ਪਰ ਫਿਰ ਵੀ ਚਾਂਦੀ ਤਮਗਾ ਜਿੱਤ ਕੇ ਉਨ੍ਹਾਂ ਸਭ ਦਾ ਮਾਣ ਵਧਾ ਦਿੱਤਾ | ਵਾਹ! ਬਾਪੂ ਜੀ ਤੁਸੀਂ ਤਾਂ ਆਸਟਰੇਲੀਆ ਜਾ ਕੇ ਨਿਊਜ਼ੀਲੈਂਡ ਦੇ ਝੰਡੇ ਗੱਡ ਦਿੱਤੇ |

Install Punjabi Akhbar App

Install
×