ਪੰਜਾਬੀ ਗਜ਼ਲਗੋ ‘ਜੱਗੀ ਜੌਹਲ’ ਖੁਸ਼ੀ ਭਰਿਆ ਗ੍ਿਰਹਸਥ ਜੀਵਨ ਆਰੰਭ ਕਰਨ ਉਪਰੰਤ ਮੁੜ ਨਿਊਜ਼ੀਲੈਂਡ ਪਰਤੇ

ਨਿਊਜ਼ੀਲੈਂਡ ਦੇ ਖੂਬਸੂਰਤ ਸ਼ਹਿਰ ਟਾਪੂ ਵਿੱਚ ਵੱਸਦੇ ਨੌਜਵਾਨ ਪੰਜਾਬੀ ਗਜ਼ਲਗੋ ‘ਜੱਗੀ ਜੌਹਲ਼’ ਬੀਤੇ ਮਹੀਨੇ ਖੂਬਸ਼ੂਰਤ ਜੀਵਨਸਾਥੀ ਬੀਬਾ ਪਰਮਵੀਰ ਕੌਰ ਨਾਲ਼ ਵਿਆਹ ਬੰਧਨ ਵਿੱਚ ਬੱਝ ਗਏ ਹਨ ਅਤੇ ਹੁਣ ਆਪਣਾ ਗ੍ਰਹਿਸਥ ਜੀਵਨ ਆਰੰਭ ਕਰਕੇ ਵਾਪਿਸ ਪਰਤ ਆਏ ਹਨ। ਨਿਊਜ਼ੀਲੈਂਡ ਦੇ ਪੰਜਾਬੀ ਮੀਡੀਆ ਵੱਲੋਂ ਉਨ੍ਹਾਂ ਨੂੰ ਵਧਾਈ ਦਿੱਤੀ ਜਾਂਦੀ ਹੈ ਅਤੇ ਜੀਵਨ ਭਰ ਲਈ ਸ਼ੁੱਭ ਇਛਾਵਾਂ।
ਵਿਆਹ ਸਮਾਰੋਹ ਦੇ ਵਿਚ ਪੰਜਾਬੀ ਮਾਂ ਬੋਲ਼ੀ ਦੇ ਉੱਘੇ ਲੇਖ਼ਕ ਤੇ ਕਵੀ ਸੁਭਾਗੀ ਜੋੜੀ ਨੂੰ ਅਸ਼ਰੀਵਾਦ ਦੇਣ ਲਈ ਉਚੇਚੇ ਤੌਰ ਤੇ ਪੁੱਜੇ ਸਨ।  ਜਿਹਨਾਂ ਵਿੱਚ ਗਜ਼ਲਗੋ ਜਸਵਿੰਦਰ, ਕਵਿੰਦਰ ਚਾਂਦ ਪਟਿਆਲ਼ਾ, ਜੈਨਿੰਦਰ ਚੌਹਾਨ, ਕਵੀ ਬਲਵਿੰਦਰ ਸੰਧੂ, ਡਾ. ਅਨੂਪ ਵਿਰਕ ਤੋਂ ਇਲਾਵਾ ਸ੍ਰੋਮਣੀ ਕਵੀ ਦਰਸ਼ਨ ਬੁੱਟਰ ਨੇ ਸ਼ਿਰਕਤ ਕੀਤੀ।
ਮਾਨ-ਸਨਮਾਨ ਵੀ ਹੋਇਆ:  ਭਾਈ ਕਾਹਨ ਸਿੰਘ ਨਾਭਾ ਰਚਨਾ ਵਿਚਾਰ ਮੰਚ ਵੱਲੋਂ 9 ਨਵੰਬਰ ਨੂੰ ਨਾਭਾ ਸ਼ਹਿਰ ਵਿਖੇ ਆਯੋਜਿਤ ਕੀਤੇ ਗਏ 18ਵੇਂ ਨਾਭਾ ਕਵਿਤਾ ਉਤਸਵ ਵਿੱਚ “ਜੱਗੀ ਜੌਹਲ਼” ਨੂੰ ਸ੍ਰੀ ਕੰਵਰ ਚੌਹਾਨ ਯਾਦਗਾਰੀ ਨਵ-ਪ੍ਰੀਤਵਾ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।