ਵਾਹ ਬਈ ਸ਼ੇਰਾ! ਪ੍ਰਾਜੈਕਟ ਪੰਜਾਬ ਦੇ ਪਿੰਡਾਂ ਦੇ…

ਨਕਸ਼ੇ ਨਿਊਜ਼ੀਲੈਂਡ ਦੇ ਆਰਕੀਟੈਕਚਰ ਪੜ੍ਹਾਈ ਵਿਚ ਜਗਦੀਪ ਸਿੰਘ ਬਾਜਵਾ ਨੇ 96% ਅੰਕ (ਗ੍ਰੇਡ ਏ ਪਲੱਸ) ਹਾਸਿਲ ਕੀਤੇ

NZ PIC 24 Sep-1D

ਆਕਲੈਂਡ 24 ਸਤੰਬਰ  (ਹਰਜਿੰਦਰ ਸਿੰਘ ਬਸਿਆਲਾ)-ਭਵਨ ਨਿਰਮਾਣ ਕਲਾ ਜਾਂ ਕਹਿ ਲਈਏ ਆਰਕੀਟੈਕਚਰ ਦੀ ਪੜ੍ਹਾਈ ਅਜਿਹੀ ਹੈ  ਜਿਸਦੀ ਸ਼ਾਪ ਸਦੀਆਂ  ਤੱਕ ਬਰਕਰਾਰ ਰਹਿੰਦੀ ਹੈ।ਉਚ ਸਿਖਿਆ ਦੇ ਦਾਇਰੇ ਵਿਚਆਉਂਦੀ ਇਹ ਪੜ੍ਹਾਈ ਜਦ ਗੁਰਸਿੱਖ ਪੰਜਾਬੀ ਮੁੰਡੇ ਵਿਦੇਸ਼ਾਂ ਦੇ ਵਿਚ ਹਾਸਿਲ ਕਰਦੇ ਹਨ ਤਾਂ ਸੱਚਮੁੱਚ ਉਥੇ ਵਸਦਾ ਸਮੁੱਚਾ ਭਾਰਤੀ ਭਾਈਚਾਰਾ ਬਾਗੋ-ਬਾਗ ਹੋਇਆ ਮਹਿਸੂਸ ਕਰਦਾ ਹੈ। ਨਿਊਜ਼ੀਲੈਂਡ ਦੇ ਵਿਚ ਬੀਤੇ ਦਿਨੀਂਗੁਰਸਿੱਖ ਨੌਜਵਾਨ ਜਗਦੀਪ ਸਿੰਘ ਬਾਜਵਾ ਨੇ ਆਪਣੀ ਆਰਕੀਟੇਕਚਰ ਪ੍ਰੋਫੈਸ਼ਨਲ ਦੀ ਮਾਸਟਰ ਡਿਗਰੀ ਪਹਿਲੇ ਦਰਜੇ ਵਿਚ ਹਾਸਿਲ ਕਰਕੇ ਗੈਜੂਏਸ਼ਨ ਸਮਾਗਮ ਦੇ ਵਿਚ ਤਾੜੀਆਂ ਬਟੋਰੀਆਂ। ਪਹਿਲਾ ਦਰਜਾ ਉਦੋਂ ਹੀਦਿੱਤਾ ਜਾਂਦਾ ਹੈ ਜਦੋਂ ਹਰ ਇਕ ਪੇਪਰ ਦੇ ਵਿਚੋਂ 82% ਤੋਂ ਜਿਆਦਾ ਅੰਕ (ਗ੍ਰੇਡ 7 ਤੋਂ ਉਪਰ) ਹਾਸਿਲ ਕੀਤੇ ਹੋਣ।  ਮਾਤਾ ਹਰਦੀਪ ਕੌਰ ਅਤੇ ਪਿਤਾ ਸਵ. ਲਹਿਬੰਹਰ ਸਿੰਘ (ਜੱਦੀ ਪਿੰਡ ਬਾਜਵਾਂ ਕਲਾਂ ਨੇੜੇ ਸ਼ਾਹਕੋਟ) ਦਾਇਹ ਪੁੱਤਰ ਜਿੱਥੇ ਪਹਿਲਾਂ ਵੀ ਪੜ੍ਹਾਈ ਦੌਰਾਨ ਇਕ ਅੰਤਰਰਾਸ਼ਟਰੀ ਮੁਕਾਬਲਾ ਜਿੱਤ ਚੁਕਿਆ ਹੈ ਉਥੇ ਇਸਨੇ ਆਪਣੀ ਪੜ੍ਹਾਈ ਦੇ ਮੁੱਖ ਪ੍ਰਾਜੈਕਟ ਦਾ ਵਿਸ਼ਾ ਪੰਜਾਬ ਦੇ ਪਿੰਡ ਦੀ ਸ਼ਾਨ ਕਿਸਾਨਾਂ ਦੀ ਕਿਰਸਾਨੀ ਨੂੰ ਬਚਾਈਰੱਖਣ ਦਾ ਸੀ। ਪ੍ਰੀਖਿਆ ਕਮੇਟੀ ਨੇ ਇਸ ਨੌਜਵਾਨ ਨੂੰ ਗ੍ਰੇਡ ਏ ਪਲੱਸ ਅਤੇ 96% ਅੰਕ ਦੇ ਕੇ ਯੂਨੀਵਰਸਿਟੀ ਦੇ ਵਿਚੋਂ ਪਹਿਲਾ ਸਥਾਨ ਪ੍ਰਾਪਤ ਕਰਨ ਦਾ ਮੌਕਾ ਬਖਸ਼ਿਆ। ਇਸਦੇ ਸਵਰਗੀ ਪਿਤਾ ਦੀ ਵੀ ਇਹੀ ਖਾਹਿਸ਼ਸੀ।

NZ PIC 24 Sep-1B

ਮਾਸਟਰ ਡਿਗਰੀ ਦੇ ਪਹਿਲੇ ਸਾਲ ਹੀ ਇਸਨੇ ਦੋ ਐਵਾਰਡ ‘ਬੈਸਟ ਸਟੂਡੈਂਟ ਇਨ ਡਿਜ਼ੀਟਲ ਸਟੂਡੀਓ’ ਅਤੇ ‘ਹਾਈਲੀ ਕੋਮੈਂਡਡ ਸਟੂਡੀਓ ਐਵਾਰÝ’  ਨਿਊਜ਼ੀਲੈਂਡ ਇੰਸਟੀਚਿਊਟ ਆਫ ਆਰਕੀਟੈਕਟ ਵੱਲੋਂ ਹਾਸਿਲ ਕੀਤੇ।ਯੂਨੀਵਰਸਿਟੀ ਵੱਲੋਂ ਇਸਨੂੰ 5000 ਡਾਲਰ ਦੀ ਸਕਾਲਰਸ਼ਿਪ ਵੀ ਦਿੱਤੀ ਗਈ। ਇਹ ਗੁਰਸਿੱਖ ਨੌਜਵਾਨ ਹੁਣ ਵਿਸ਼ਵ ਦੀ ਕਿਸੇ ਵੀ ਯੂਨੀਵਰਸਿਟੀ ਤੋਂ ਪੀ.ਐਚ.ਡੀ. ਦੀ ਪੜ੍ਹਾਈ ਕਰਨ ਦੇ ਕਾਬਿਲ ਹੋ ਗਿਆ ਹੈ ਅਤੇਸਕਾਲਰਸ਼ਿਪ ਮਿਲਣ ਦੇ ਵੀ ਪੂਰੇ ਮੌਕੇ ਹਨ। 400 ਬੱਚਿਆਂ ਦੀ ਗ੍ਰੈਜੂਏਸ਼ਨ ਸਮਾਗਮ ਦੇ ਵਿਚ ਇਹ ਹੀ ਇਕ ਗੁਰਸਿੱਖ ਨੌਜਵਾਨ ਸੀ ਜਿਸ ਨੇ ਪਹਿਲੇ ਦਰਜੇ ਦੀ ਡਿਗਰੀ ਹਾਸਿਲ ਕੀਤੀ। ਇਹ ਨੌਜਵਾਨ ਇਸ ਵੇਲੇ ਆਪਣੀਕੰਪਨੀ ‘ਸਿਲੀਕਾਨ ਆਰਕੀਟੈਕਚਰ ਲਿਮਟਿਡ’ ਵੀ ਖੋਲ੍ਹੀ ਹੋਈ ਹੈ ਅਤੇ ਇਕ ਸਥਾਪਿਤ ਬਿਜ਼ਨਸਮੈਨ ਬਣ ਰਿਹਾ ਹੈ।
ਗ੍ਰੈਜੂਏਸ਼ਨ ‘ਤੇ ਪਹੰਚਿਆ ਸਾਰਾ ਪਰਿਵਾਰ: ਵਰਨਣਯੋਗ ਹੈ ਕਿ ਜਗਦੀਪ ਸਿੰਘ ਬਾਜਵਾ ਸ. ਰਣਵੀਰ ਸਿੰਘ ਲਾਲੀ (ਪ੍ਰਧਾਨ ਸੁਪਰੀਮ ਸਿੱਖ ਸੁਸਾਇਟੀ) ਅਤੇ ਸ. ਕੁਲਦੀਪ ਸਿੰਘ (ਪੰਥਕ ਵਿਚਾਰ ਮੰਚ) ਦਾ ਸਕਾ ਭਾਣਜਾਹੈ। ਗ੍ਰੈਜੂਏਸ਼ਨ ਮੌਕੇ ਸਾਰਾ ਪਰਿਵਾਰ ਨਾਨੀ ਮਾਤਾ ਸੁਰਜੀਤ ਕੌਰ ਅਤੇ ਬਾਕੀ ਪਰਿਵਾਰ  ਇਸ ਬੱਚੇ ਨੂੰ ਆਸ਼ੀਰਵਾਦ ਦੇਣ ਪਹੁੰਚਿਆ ਹੋਇਆ ਸੀ ਅਤੇ ਸਭਨਾ ਵਧਾਈ ਦਿੱਤੀ ਅਤੇ ਹਾਰ ਪਾ ਕੇ ਮੂੰਹ ਮਿੱਠਾ ਕਰਵਾਇਆ।
ਸ਼ਾਲਾ! ਇਹ ਨੌਜਵਾਨ ਭਵਨ ਨਿਰਮਾਣ ਕਲਾ ਦੇ ਵਿਚ ਹੋਰ ਅੱਗੇ ਨਿਕਲੇ ਅਤੇ ਗਗਨ ਚੁੰਬਦੀਆਂ ਇਮਾਰਤਾਂ ਇਸ ਦੇ ਹੱਥੀਂ ਬਨਣ।

Welcome to Punjabi Akhbar

Install Punjabi Akhbar
×
Enable Notifications    OK No thanks