ਨੌਵੈਕ ਜੋਕੋਵਿਕ ਵਾਲਾ ਮਾਮਲਾ ਭਖਿਆ… ਜੈਕੁਈ ਲੈਂਬੀ ਨੇ ਕੀਤੇ ਸਿੱਧੇ ਸ਼ਬਦੀ ਵਾਰ

ਤਸਮਾਨੀਆ ਤੋਂ ਆਜ਼ਾਦ ਸੈਨੇਟਰ -ਜੈਕੁਈ ਲੈਂਬੀ ਨੇ ਸਦਨ ਵਿੱਚ ਬੜੇ ਹੀ ਨਾਰਾਜ਼ਗੀ ਭਰੇ ਅੰਦਾਜ਼ ਵਿੱਚ ਆਪਣੀ ਆਵਾਜ਼ ਬੁਲੰਦ ਕਰਦਿਆਂ ਕਿਹਾ ਕਿ ਆਖਿਰ ਇਮੀਗ੍ਰੇਸ਼ਨ ਮੰਤਰੀ ਐਲਕਸ ਹਾਅਕੇ, ਟੈਨਿਸ ਸਟਾਰ ਨੌਵੈਕ ਜੋਕੋਵਿਕ ਦੇ ਮਾਮਲੇ ਵਿੱਚ ਫੈਸਲਾ ਕਿਉਂ ਨਹੀਂ ਲੈ ਰਹੇ ਹਨ ਅਤੇ ਕਿੱਥੇ ਗਾਇਬ ਹੋ ਗਏ ਹਨ…..?
ਉਨ੍ਹਾਂ ਕਿਹਾ ਕਿ ਜੇਕਰ ਉਕਤ ਅੰਤਰ ਰਾਸ਼ਟਰੀ ਖਿਡਾਰੀ ਨੇ ਕੋਈ ਗਲਤੀ ਕੀਤੀ ਹੈ ਤਾਂ ਉਸ ਨੂੰ ਸਜ਼ਾ ਦਿਉ ਅਤੇ ਦੇਸ਼ ਵਿੱਚੋਂ ਕੱਢ ਦਿਉ…. ਪਰੰਤੂ ਕਿਸ ਗੱਲ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ ਇਹ ਸਭ ਦੀ ਸਮਝ ਤੋਂ ਬਾਹਰ ਹੈ… ਜਦੋਂ ਕਿ ਇਮੀਗ੍ਰੇਸ਼ਨ ਮੰਤਰੀ ਕੋਲ ਇਸ ਦੀਆਂ ਨਿਜੀ ਸ਼ਕਤੀਆਂ ਹਨ ਅਤੇ ਉਹ ਇਨ੍ਹਾਂ ਸ਼ਕਤੀਆਂ ਦਾ ਇਸਤੇਮਾਲ ਕਰ ਹੀ ਨਹੀਂ ਰਹੇ ਅਤੇ ਆਪਣੀ ਹੀ ਦੁਨੀਆਂ ਵਿੱਚ ਗੁਆਚੇ ਹੋਏ ਹਨ।
ਉਨ੍ਹਾਂ ਇਹ ਵੀ ਕਿਹਾ ਕਿ ਕੀ ਇਮੀਗ੍ਰੇਸ਼ਨ ਮੰਤਰੀ ਸੰਵਿਧਾਨ ਤੋਂ ਉਚਾ ਜਾਂ ਪਰੇ ਹੋ ਗਿਆ ਹੈ… ਅਤੇ ਉਸਨੂੰ ਦੇਸ਼ ਦੇ ਸੰਵਿਧਾਨ ਦਾ ਵੀ ਕੋਈ ਲਿਹਾਜ਼ ਨਹੀਂ ਅਤੇ ਉਹ ਹੈਰਾਨ ਹਨ ਕਿ ਦੇਸ਼ ਨੂੰ ਚਲਾਇਆ ਕਿਵੇਂ ਜਾ ਰਿਹਾ ਹੈ….?
ਉਨ੍ਹਾਂ ਤੋਂ ਇਲਾਵਾ ਹੋਰ ਵੀ ਵਿਰੋਧੀ ਧਿਰ ਦੇ ਨੇਤਾ ਇਸ ਗੱਲ ਉਪਰ ਜ਼ੋਰ ਦੇ ਰਹੇ ਹਨ ਕਿ ਸ਼ਾਇਦ ਪ੍ਰਧਾਨ ਮੰਤਰੀ ਅਤੇ ਉਨ੍ਹਾਂ ਦੇ ਸਾਥੀ ਜਾਂ ਚਹੇਤੇ, ਇਸ ਗੱਲ ਵਿੱਚੋਂ ਵੀ ਕੋਈ ਰਾਜਨੀਤਿਕ ਲਾਹਾ ਲੈਣ ਦੀਆਂ ਵਿਉਂਤਬੰਧੀਆਂ ਵਿੱਚ ਲੱਗੇ ਹੋਏ ਹਨ।

Install Punjabi Akhbar App

Install
×