ਜਵਾਬ ਵਿੱਚ ਵਨ ਨੇਸ਼ਨ ਸੈਨੇਟਰ ਨੇ ਆਜ਼ਾਦ ਸੈਨੇਟਰ ਦੇ ਕਈ ਸਕਰੀਨ ਸ਼ਾਟ ਕੀਤੇ ਜਾਰੀ… ਮਚਿਆ ਬਵਾਲ….

ਆਜ਼ਾਤ ਸੈਨੇਟਰ ਜੈਕੁਈ ਲੈਂਬੀ ਨੇ ਇਲਜ਼ਾਮ ਲਗਾਉਂਦਿਆਂ ਕਿਹਾ ਹੈ ਕਿ ਵਨ ਨੇਸ਼ਨ ਸੈਨੇਟਰ ਮੈਲਕਮ ਰੋਬਰਟਸ ਨੇ ਉਨਾ੍ਹਂ ਦਾ ਨਿਜੀ ਮੋਬਾਇਲ ਨੰਬਰ ਸ਼ੋਸ਼ਲ ਮੀਡੀਆ ਉਪਰ ਸ਼ੇਅਰ ਕਰ ਦਿੱਤਾ ਹੈ ਅਤੇ ਜਿਸ ਕਾਰਨ ਉਨ੍ਹਾਂ ਨੂੰ ਬਹੁਤ ਸਾਰੀਆਂ ਅਜਿਹੀਆਂ ਕਾਲਾਂ ਆਉਣ ਲੱਗ ਪਈਆਂ ਹਨ ਜਿਨ੍ਹਾਂ ਵਿੱਚ ਕਿ ਉਨ੍ਹਾਂ ਨਾਲ ਗਾਲੀ ਗਲੋਚ ਕਰਨ ਦੇ ਨਾਲ ਨਾਲ ਧਮਕੀਆਂ ਵੀ ਦਿੱਤੀਆਂ ਜਾਂਦੀਆਂ ਹਨ।
ਜੈਕੀ ਲੈਂਬੀ ਨੇ ਮੈਲਕਮ ਨੂੰ ਇਸ ਬਾਬਤ ਮੁਆਫੀ ਮੰਗਣ ਲਈ ਕਿਹਾ ਹੈ।
ਉਨ੍ਹਾਂ ਇਹ ਵੀ ਕਿਹਾ ਇਹ ਸਭ ਜਾਣ ਬੁੱਝ ਕੇ ਕੀਤਾ ਜਾ ਰਿਹਾ ਹੈ ਅਤੇ ਉਹ ਵੀ ਇਸ ਲਈ ਕਿ ਉਨ੍ਹਾਂ ਨੇ ਪ੍ਰਧਾਨ ਮੰਤਰੀ ਖ਼ਿਲਾਫ਼ ਪਾਰਲੀਮੈਂਟ ਵਿੱਚ ਸਪੀਚ ਦਿੱਤੀ ਸੀ ਅਤੇ ਕਿਹਾ ਸੀ ਉਹ ਵੈਕਸੀਨੇਸ਼ਨ ਦੇ ਮਾਮਲੇ ਵਿੱਚ ਦੋਨਾਂ ਪਾਸਿਆਂ ਤੋਂ ਖੇਡਣਾ ਬੰਦ ਕਰ ਦੇਣ ਕਿਉਂਕਿ ਇਹ ਦੇਸ਼ ਹਿਤ ਵਿੱਚ ਨਹੀਂ ਹੈ ਅਤੇ ਦੇਸ਼ ਅਤੇ ਸਮਾਜ ਲਈ ਘਾਤਕ ਸਿੱਧ ਹੋ ਸਕਦਾ ਹੈ।
ਉਧਰ ਜਵਾਬੀ ਕਾਰਵਾਈ ਵਿੱਚ ਸੈਨੇਟਰ ਰੋਬਰਟਸ ਨੇ ਕਿਹਾ ਕਿ ਜੈਕੁਈ ਲੈਂਬੀ ਪੂਰਾ ਝੂਠ ਬੋਲ ਰਹੀ ਹੈ ਕਿਉਂਕਿ ਉਨ੍ਹਾਂ ਦਾ ਨੰਬਰ ਤਾਂ ਪਹਿਲਾਂ ਹੀ ਸ਼ੋਸ਼ਲ ਮੀਡੀਆ ਉਪਰ ਉਨ੍ਹਾਂ ਵੱਲੋਂ ਜਨਤਕ ਤੌਰ ਤੇ ਜਾਰੀ ਕੀਤਾ ਹੋਇਆ ਹੈ ਅਤੇ ਇਸ ਬਾਬਤ ਉਨ੍ਹਾਂ ਨੇ ਕਈ ਸਕਰੀਨ ਸ਼ਾਟ ਵੀ ਜਾਰੀ ਕੀਤੇ ਹਨ।

Install Punjabi Akhbar App

Install
×