ਆਸਟਰੇਲੀਆ-ਸਿੰਗਾਪੁਰ ‘ਟ੍ਰੈਵਲ ਬੱਬਲ’ ਸਮਝੌਤੇ ਤੋਂ ਨਿਊਜ਼ੀਲੈਂਡ ਨਾਖੁਸ਼

‘ਟ੍ਰਾਂਸ-ਟੈਸਮੈਨ’ ਯਾਤਰਾ ਯੋਜਨਾਵਾਂ ਵਿੱਚ ਰੁਕਾਵਟਾਂ ਦਾ ਅੰਦੇਸ਼ਾ(ਹਰਜੀਤ ਲਸਾੜਾ, ਬ੍ਰਿਸਬੇਨ 20 ਮਾਰਚ) ਕੋਵਿਡ -19 ਅਤੇ ਸਰਹੱਦੀ ਪਬੰਦੀਆਂ ਦੇ ਚੱਲਦਿਆਂ ਕੌਮਾਂਤਰੀ ਯਾਤਰਾ ਦੀ ਮੁੜ ਬਹਾਲੀ ਦੀਆਂ ਕੋਸ਼ਿਸ਼ਾਂ ‘ਚ ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿਨਡਾ ਆਰਡਨ ਅਨੁਸਾਰ ਆਸਟ੍ਰੇਲੀਆ ਦਾ ਸਿੰਗਾਪੁਰ ਦੇ ਨਾਲ ‘ਟ੍ਰੈਵਲ ਬੱਬਲ’ ਸਮਝੌਤਾ ਨਿਊਜ਼ੀਲੈਂਡ ਨਾਲ਼ ‘ਟ੍ਰਾਂਸ-ਟੈਸਮੈਨ’ ਯਾਤਰਾ ਯੋਜਨਾਵਾਂ ਵਿੱਚ ਰੁਕਾਵਟਾਂ ਪੈਦਾ ਕਰ ਸਕਦਾ ਹੈ। ਉਹਨਾਂ ਦਾ ਮੰਨਣਾ ਹੈ ਕਿ ਇਸ ਸਮੇਂ ਆਸਟਰੇਲੀਆ ਵੱਲੋਂ ਸਿੰਗਾਪੁਰ ਨਾਲ ਕੌਮਾਂਤਰੀ ਉਡਾਣਾਂ ਸ਼ੁਰੂ ਕਰਨ ਦਾ ਲਿਆ ਫੈਸਲਾ ਨਿਊਜ਼ੀਲੈਂਡ-ਆਸਟਰੇਲੀਆ ਆਵਾਜਾਈ ਨੂੰ ਪੂਰੀ ਤਰਾਂ ਖੋਲ੍ਹਣ ਦੇ ਮਿੱਥੇ ਗਏ ਟੀਚੇ ਨੂੰ ਪਿੱਛੇ ਸੁੱਟਣ ਬਾਬਤ ਹੈ। ਗੌਰਤਲਬ ਹੈ ਕਿ ਆਸਟਰੇਲੀਆ ਅਤੇ ਨਿਊਜ਼ੀਲੈਂਡ ਵਿੱਚ ਪਿਛਲੇ ਸਾਲ ਮਈ ਤੋਂ ਵਾਪਸ ਆਉਣ ਵਾਲੇ ਯਾਤਰੀਆਂ ਲਈ ਕੁਆਰੰਟੀਨ ਰਹਿਤ ਪ੍ਰਬੰਧਨ ਸਮਝੌਤਾ ਹੋਇਆ ਸੀ ਅਤੇ ਬਹੁਤੇ ਪੂਰਬੀ ਆਸਟਰੇਲਿਅਨ ਰਾਜਾਂ ਨੇ ਹੁਣ ਤੱਕ ਆਪਣੀ ਬਣਦੀ ਜਿੰਮੇਵਾਰੀ ਨਿਭਾਈ ਵੀ ਹੈ। ਪਰ ਨਿਊਜ਼ੀਲੈਂਡ ਵੱਲੋਂ ਆਪਣਿਆਂ ਸਰਹਦਾਂ ਨੂੰ ਸੁਰੱਖਿਅਤ ਰੱਖਣ ਲਈ ਹਾਲੇ ਆਸਟਰੇਲਿਆਈ ਲੋਕਾਂ ਲਈ ਇਹ ਰਿਆਇਤਾਂ ਨਹੀਂ ਦਿੱਤੀਆਂ ਜਾ ਰਹੀਆਂ ਹਨ। ਉੱਧਰ ਉਪ ਪ੍ਰਧਾਨ ਮੰਤਰੀ ਮਾਈਕਲ ਮੈਕਕੋਰਮੈਕ ਨੇ ਆਪਣੇ ਤਾਜ਼ਾ ਬਿਆਨ ਵਿੱਚ ਸਿੰਗਾਪੁਰ ਨਾਲ਼ ਜੁਲਾਈ ਵਿੱਚ ਆਵਾਜਾਈ ਖੋਲ੍ਹਣ ਦੇ ਆਪਣੇ ਟੀਚੇ ਬਾਰੇ ਜ਼ਿਕਰ ਕੀਤਾ ਹੈ ਅਤੇ ਸ੍ਰੀਮਤੀ ਆਰਡਨ ਨੇ ਇਸ ਉੱਤੇ ਰੋਸ ਕਰਦਿਆਂ ਕਿਹਾ ਕਿ ਇਸ ਨਾਲ਼ ਟ੍ਰਾਂਸ-ਟੈਸਮੈਨ ਆਵਾਜਾਈ ਸਮਝੌਤੇ ਨੂੰ ਲਾਗੂ ਕਰਨ ਵਿੱਚ ਰੁਕਾਵਟਾਂ ਆ ਸਕਦੀਆਂ ਹਨ ਤੇ ਅਸੀਂ ਕਿਸੇ ਕਿਸਮ ਵੀ ਜੋਖਮ ਦੀ ਸਥਿੱਤੀ ‘ਚ ਇਸ ਸਮਝੌਤੇ ਉੱਤੇ ਮੁੜ ਵਿਚਾਰ ਕਰਾਂਗੇ।Inline image
ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿਨਡਾ ਆਰਡਨ

Install Punjabi Akhbar App

Install
×