ਜੈਸਿੰਡਾ ਆਰਡਰਨ ਦੀ ਨਿਊਜ਼ੀਲੈਂਡ ਵਿੱਚ ਸ਼ਾਨਦਾਰ ਜਿੱਤ

(ਦ ਏਜ) ਨਿਊਜ਼ੀਲੈਂਡ ਵਿੱਚ ਕੋਵਿਡ ਕਾਲ ਦੇ ਚਲਦਿਆਂ ਹਾਲਾਂਕਿ ਸਾਰਾ ਸੰਸਾਰ ਹੀ ਇਸ ਵੇਲੇ ਮਾਰੂ ਸਥਿਤੀ ਵਿੱਚ ਹੈ ਪਰੰਤੂ ਇਸ ਦੌਰਾਨ ਦੇਸ਼ ਵਿੱਚ ਹੋਈਆਂ ਚੋਣਾਂ ਦੌਰਾਨ ਦੇਸ਼ ਦੀ ਜਨਤਾ ਨੇ ਪ੍ਰਧਾਨਮੰਤਰੀ ਜੈਸਿੰਡਾ ਆਰਡਰਨ ਨੂੰ ਇੱਕ ਵਾਰ ਫੇਰ ਤੋਂ ਨਿਊਜ਼ੀਲੈਂਡ ਦੀ ਵਾਗਡੋਰ ਉਨ੍ਹਾਂ ਦੇ ਹੱਥ ਵਿੱਚ ਹੀ ਸੌਂਪੀ ਹੈ ਅਤੇ ਉਹ ਵੀ ਸਪਸ਼ਟ ਬਹੁਮਤ ਨਾਲ। ਚੋਣਾਂ ਤੋਂ ਇੱਕ ਦਿਨ ਪਹਿਲਾਂ ਵੀ ਘੱਟੋ ਘੱਟ 2 ਮਿਲੀਅਨ ਲੋਕਾਂ ਨੇ ਆਪਣੀ ਵੋਟ ਪਾਈ। ਜੈਸਿੰਡਾ ਆਰਡਰਨ ਨੂੰ ਦੇਸ਼ ਦੀ ਪਾਰਲੀਮੈਂਟ ਦੀਆਂ ਕੁੱਲ 120 ਸੀਟਾਂ ਵਿੱਚੋਂ 64 ਸੀਟਾਂ ਉਪਰ ਜਿੱਤ ਪ੍ਰਾਪਤ ਹੋਈ। ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਨੇ ਸਮੁੱਚੀ ਜਨਤਾ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਭਰੋਸਾ ਦਿੱਤਾ ਕਿ ਪਹਿਲਾਂ ਦੀ ਤਰ੍ਹਾਂ ਹੀ ਇਸ ਵਾਰੀ ਵੀ ਉਹ ਜਨਤਾ ਲਈ ਹੀ ਕੰਮ ਕਰਨਗੇ ਅਤੇ ਦੇਸ਼ ਦੀ ਜਨਤਾ ਵੱਲੋਂ ਦਿੱਤੇ ਗਏ ਮਾਣ ਦਾ ਮੁੱਲ ਹਮੇਸ਼ਾ ਤਾਰਦੇ ਰਹਿਣਗੇ। ਇਸ ਦੇ ਨਾਲ ਹੀ ਭਾਰਤੀਆਂ ਵਾਸਤੇ ਇੱਕ ਹੋਰ ਮਾਣ ਦੀ ਗੱਲ ਹੈ ਕਿ ਭਾਰਤੀ ਮੂਲ ਦੇ ਗੌਰਵ ਸ਼ਰਮਾ ਜਿਹੜੇ ਕਿ ਲੇਬਰ ਪਾਰਟੀ ਤੋਂ ਹੈਮਿਲਟਨ ਸੀਟ ਉਪਰ ਚੋਣ ਲੜੇ ਸਨ, ਵੀ ਜੇਤੂ ਰਹੇ ਹਨ ਅਤੇ ਇਸ ਜਿੱਤ ਨੂੰ ਹਾਸਿਲ ਕਰਨ ਵਾਲੇ ਉਹ ਪਹਿਲੇ ਭਾਰਤੀ ਬਣ ਗਏ ਹਨ।

Install Punjabi Akhbar App

Install
×