ਨਿਊਜ਼ੀਲੈਂਡ ਦੇ ਨਵੇਂ ਮੰਤਰੀਆਂ ਦੀ ਟੀਮ ਜਨਤਕ ਤੌਰ ਤੇ ਸੇਵਾ ਵਿੱਚ ਕੋਈ ਕਮੀ ਨਹੀਂ ਛੱਡੇਗੀ -ਜੈਸਿੰਡਾ ਆਰਡਰਨ

ਨਿਊਜ਼ੀਲੈਂਡ ਦੇ ਹਰਮਨ ਪਿਆਰੀ ਨੇਤਾ ਅਤੇ ਮੁੜ ਤੋਂ ਆਪਣੇ ਕਾਰਜਕਾਲ ਵਿੱਚ ਵਾਧਾ ਅਤੇ ਲੋਕਾਂ ਦੀ ਸੇਵਾ ਕਰਨ ਲਈ, ਜਨਤਕ ਵੋਟ ਉਪਰ ਪ੍ਰਧਾਨ ਮੰਤਰੀ ਬਣੇ ਜੈਸਿੰਡਾ ਆਰਡਰਨ ਨੇ ਕਿਹਾ ਹੈ ਕਿ ਉਨ੍ਹਾਂ ਦੀ ਟੀਮ ਵੱਲੋਂ ਵਿੱਢੀਆਂ ਗਈਆਂ ਸੇਵਾਵਾਂ ਬਦਲੇ ਜਨਤਕ ਤੌਰ ਤੇ ਜਿਹੜਾ ਮਾਣ ਉਨ੍ਹਾਂ ਨੂੰ ਦੋਬਾਰਾ ਹਾਸਿਲ ਹੋਇਆਂ ਉਹ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਇਸ ਦੇ ਇਵਜ ਵਿੱਚ ਪਹਿਲਾਂ ਤੋਂ ਵੀ ਜ਼ਿਆਦਾ ਮਿਹਨਤ ਕਰਕੇ ਲੋਕਾਂ ਪ੍ਰਤੀ ਆਪਣੀਆਂ ਸੇਵਾਵਾਂ ਪ੍ਰਦਾਨ ਕਰੇਗੀ। ਉਨ੍ਹਾਂ ਨੇ ਕਿਹਾ ਕਿ ਆਪਣੇ ਨਵੇਂ ਮੰਤਰੀਆਂ ਅਤੇ ਟੀਮ ਦੇ ਮੈਂਬਰਾਂ ਨਾਲ ਉਨ੍ਹਾਂ ਦੇ ਇਸ ਕਾਰਜਕਾਲ ਦੀ ਸ਼ੁਰੂਆਤ ਉਹ ਦੋ ਨੁਕਾਤੀ ਪ੍ਰੋਗਰਾਮ ਨਾਲ ਕਰ ਰਹੇ ਹਨ ਜਿਸ ਵਿੱਚ ਕਿ ਸਭ ਤੋਂ ਜ਼ਰੂਰੀ ਲੋਕਾਂ ਦੀ ਸਿਹਤ ਸੰਭਾਲ ਨਾਲ ਸਬੰਧਿਤ ਕਾਰਜ ਨੂੰ ਪਹਿਲ ਦਿੱਤੀ ਜਾਵੇਗੀ ਅਤੇ ਦੂਜੇ ਪ੍ਰੋਗਰਾਮ ਦੇ ਤਹਿਤ ਦੇਸ਼ ਦੀ ਅਰਥ-ਵਿਵਸਥਾ ਵਿੱਚ ਸੁਧਾਰ ਲਿਆਇਆ ਜਾਵੇਗਾ ਜਿਸ ਨੂੰ ਕਿ ਕੋਵਿਡ ਕਾਲ ਦੌਰਾਨ ਬਹੁਤ ਹੀ ਢਾਹ ਲੱਗੀ ਹੋਈ ਹੈ। ਉਨ੍ਹਾਂ ਭਰੋਸਾ ਦਿਵਾਇਆ ਕਿ ਉਨ੍ਹਾਂ ਦੀ ਨਵੀਂ ਕੈਬਨਿਟ ਟੀਮ ਪਹਿਲਾਂ ਤੋਂ ਹੀ ਮਿੱਥੇ ਗੋਲਾਂ ਨੂੰ ਪੂਰਾ ਕਰੇਗੀ ਅਤੇ ਨਵੇਂ ਗੋਲ ਨਿਤ-ਪ੍ਰਤੀਦਿਨ ਮਿੱਥ ਕੇ ਪੂਰਾ ਕਰਨ ਵਿੱਚ ਦਿਨ ਰਾਤ ਕਾਰਜਰਤ ਰਹੇਗੀ। ਕਰੋਨਾ ਕਾਲ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਸਮੁੱਚਾ ਸੰਸਾਰ ਹੀ ਇਸ ਸਮੇਂ ਅਜਿਹੀ ਸਥਿਤੀ ਵਿੱਚੋਂ ਲੰਘ ਰਿਹਾ ਹੈ ਜੋ ਕਿ ਕਿਸੇ ਨੇ ਕਦੇ ਪਹਿਲਾਂ ਤੋਂ ਵਿਉਂਤਬੰਦੀ ਵਿੱਚ ਸ਼ਾਮਿਲ ਹੀ ਨਹੀਂ ਸੀ ਕੀਤੀ ਪਰੰਤੂ ਹੁਣ ਜਦੋਂ ਇਸ ਦਾ ਤਜੁਰਬਾ ਹੋ ਰਿਹਾ ਹੈ ਤਾਂ ਸਭ ਤੋਂ ਪਹਿਲੀ ਗੱਲ ਜੋ ਜ਼ਹਿਨ ਵਿੱਚ ਆਉਂਦੀ ਹੈ -ਉਹ ਜਨਤਕ ਸਿਹਤ ਹੀ ਹੈ ਅਤੇ ਜੇ ਸਿਹਤ ਠੀਕ ਹੋਵੇਗੀ ਤਾਂ ਸਭ ਕੰਮਕਾਜ ਵੀ ਸਿਰੇ ਚੜ੍ਹਨਗੇ ਅਤੇ ਖ਼ੁਸ਼ਹਾਲੀ ਵੀ ਹੋਵੇਗੀ ਇਸ ਲਈ ਸਭ ਤੋਂ ਪਹਿਲਾਂ ਸਿਹਤ ਜ਼ਰੂਰੀ ਹੈ। ਨਵੀਂ ਕੈਬਨਿਟ ਟੀਮ ਦੇ ਮੈਂਬਰਾਂ ਦੀ ਸੂਚੀ ਨੂੰ https://www.labour.org.nz/news-new-team-ministers-labour-government-2020?e=84ee8bcd8f2ed762c66f088ec7271558&utm_source=nzlabour&utm_medium=email&utm_campaign=021120_newcabinet_ht&n=1&v=3601
ਲਿੰਕ ਉਪਰ ਵਿਜ਼ਿਟ ਕਰਕੇ ਜਾਣਿਆ ਜਾ ਸਕਦਾ ਹੈ।

Install Punjabi Akhbar App

Install
×