
ਲਗਾਤਾਰ ਦੂਜੀ ਵਾਰ ਨਿਊਜ਼ੀਲੈਂਡ ਦੀ ਪ੍ਰਧਾਨਮੰਤਰੀ ਚੁਣੇ ਜਾਣ ਤੇ ਜੇਸਿੰਡਾ ਅਰਡਰਨ ਨੇ ਸ਼ੁੱਕਰਵਾਰ ਨੂੰ ਆਪਣੇ ਅਹੁਦੇ ਅਤੇ ਜ਼ਿੰਮੇਵਾਰੀਆਂ ਲਈ ਸਹੁੰ ਲਈ। ਸ਼ੁੱਕਰਵਾਰ ਨੂੰ ਘੋਸ਼ਿਤ ਕੀਤੇ ਗਏ ਚੋਣ ਦੇ ਅੰਤਮ ਨਤੀਜਿਆਂ ਵਿੱਚ ਉਨ੍ਹਾਂਨੂੰ 50% ਵੋਟ ਹਾਸਲ ਹੋਏ ਜੋ ਚੋਣ ਦੇ ਦਿਨ ਘੋਸ਼ਿਤ 49% ਵੋਟਾਂ ਤੋਂ ਵੀ ਜ਼ਿਆਦਾ ਹਨ। ਅਰਡਰਨ ਦੀ ਲੇਬਰ ਪਾਰਟੀ ਨੇ 120 ਮੈਬਰਾਂ ਵਾਲੀ ਸੰਸਦ ਵਿੱਚ 65 ਸੀਟਾਂ ਜਿੱਤੀਆਂ ਹਨ।