ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਵੱਲੋਂ ਕਰੋਨਾ ਤੋਂ ਬਚਾਉ ਲਈ ਟੀਕਾਕਰਣ ਕਰਵਾਉਣ ਦੀ ਜਨਤਕ ਅਪੀਲ

ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਅਤੇ ਉਨ੍ਹਾਂ ਦੀ ਲੇਬਰ ਪਾਰਟੀ ਵੱਲੋਂ ਇੱਕ ਮੁਹਿੰਮ ਚਲਾਈ ਗਈ ਹੈ ਜਿਸ ਰਾਹੀਂ ਕਿ ਲੋਕਾਂ ਨੂੰ ਕਰੋਨਾ ਤੋਂ ਬਚਾਉ ਵਾਸਤੇ ਟੀਕਾਕਰਣ ਕਰਵਾਉਣ ਦੀਆਂ ਅਪੀਲਾਂ ਲਗਾਤਾਰ ਕੀਤੀਆਂ ਜਾ ਰਹੀਆਂ ਹਨ ਅਤੇ ਲੋਕਾਂ ਵੱਲੋਂ ਉਨ੍ਹਾਂ ਦੇ ਅਨੁਭਵ ਆਦਿ ਵੀ ਸਾਂਝੇ ਕੀਤੇ ਜਾ ਰਹੇ ਹਨ।
ਇਸ ਵਾਸਤੇ ਪਾਰਟੀ ਵੱਲੋਂ ਵੈਬਸਾਈਟਾਂ ਆਦਿ ਵੀ ਜਾਰੀ ਕੀਤੀਆਂ ਗਈਆਂ ਹਨ ਜਿਨ੍ਹਾਂ ਉਪਰ ਵਿਜ਼ਿਟ ਕਰਕੇ ਆਪਣੇ ਸੁਝਾਅ ਦਿੱਤੇ ਜਾ ਸਕਦੇ ਹਨ ਅਤੇ ਜਾਂ ਫੇਰ ਆਪਣੇ ਵਿਚਾਰ ਜਾਂ ਅਨੁਭਵ ਸਾਂਝੇ ਕੀਤੇ ਜਾ ਰਹੇ ਹਨ।
ਇਸ ਅਪੀਲ ਨੂੰ ਜਨਤਕ ਤੌਰ ਤੇ ਭਰਵਾਂ ਹੁੰਗਾਰਾ ਦਿੱਤਾ ਜਾ ਰਿਹਾ ਹੈ ਅਤੇ ਰਾਸ਼ਟਰੀ ਅਤੇ ਅੰਤਰ ਰਾਸ਼ਟਰੀ ਪੱਧਰ ਉਪਰ ਲੋਕ ਇਸ ਮੁਹਿੰਮ ਨਾਲ ਜੁੜ ਰਹੇ ਹਨ।
ਲੋਕਾਂ ਨੂੰ ਆਨਲਾਈਨ ਬੁਕਿੰਗ ਲਈ ਅਪੀਲ ਕੀਤੀ ਜਾ ਰਹੀ ਹੈ ਅਤੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਜੇਕਰ ਤੁਸੀਂ ਆਕਲੈਂਡ ਵਿੱਚ ਹੋ ਤਾਂ ਸਿੱਧੇ ਹੀ ‘ਡ੍ਰਾਈਵ ਥਰੂ’ ਦੇ ਜ਼ਰੀਏ, ਬਿਨ੍ਹਾਂ ਕਿਸੇ ਬੁਕਿੰਗ ਦੇ, ਕਰੋਨਾ ਤੋਂ ਬਚਾਉ ਲਈ ਟੀਕਾ ਲਗਵਾ ਸਕਦੇ ਹੋ ਅਤੇ ਇਸ ਵਾਸਤੇ ਨਿਯਤ ਜਾਂ ਨਜ਼ਦੀਕੀ ਥਾਂਵਾਂ ਦੀ ਸੂਚੀ ਵੀ ਲਗਾਤਾਰ ਜਾਰੀ ਕੀਤੀ ਜਾ ਰਹੀ ਹੈ।

Install Punjabi Akhbar App

Install
×